ਚਾਰਜ ‘ਤੇ ਲਗਾਇਆ ਮੋਬਾਇਲ ਫੋਨ ਫਟਿਆ, ਚਾਰ ਬੱਚਿਆਂ ਦੀ ਮੌਤ

Uncategorized

ਲਖਨਊ, 24 ਮਾਰਚ, ਬੋਲੇ ਪੰਜਾਬ ਬਿਊਰੋ :
ਮੇਰਠ ‘ਚ ਮੋਦੀਪੁਰਮ ਦੀ ਜਨਤਾ ਕਾਲੋਨੀ ‘ਚ ਕਿਰਾਏ ਦੇ ਮਕਾਨ ‘ਚ ਰਹਿਣ ਵਾਲੇ ਇਕ ਮਜ਼ਦੂਰ ਦੇ ਘਰ ‘ਚ ਚਾਰਜ ‘ਤੇ ਲਗਾਇਆ ਮੋਬਾਇਲ ਫੋਨ ਸ਼ਾਰਟ ਸਰਕਟ ਕਾਰਨ ਫਟ ਗਿਆ ਅਤੇ ਕਮਰੇ ‘ਚ ਅੱਗ ਲੱਗ ਗਈ। ਕਮਰੇ ਵਿੱਚ ਮੌਜੂਦ ਚਾਰ ਬੱਚੇ ਬੁਰੀ ਤਰ੍ਹਾਂ ਸੜ ਗਏ। ਬੱਚਿਆਂ ਨੂੰ ਬਚਾਉਣ ਆਏ ਪਤੀ-ਪਤਨੀ ਵੀ ਸੜ ਗਏ। ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ ਅਤੇ ਅੱਗ ‘ਤੇ ਕਾਬੂ ਪਾਇਆ ਗਿਆ। ਪੁਲੀਸ ਨੇ ਸਾਰਿਆਂ ਨੂੰ ਪਹਿਲਾਂ ਨਿੱਜੀ ਹਸਪਤਾਲ ਅਤੇ ਬਾਅਦ ਵਿੱਚ ਮੈਡੀਕਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ, ਜਿੱਥੇ ਇਲਾਜ ਦੌਰਾਨ ਚਾਰੋਂ ਬੱਚਿਆਂ ਦੀ ਮੌਤ ਹੋ ਗਈ। ਫਿਲਹਾਲ ਜੋੜੇ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਦੱਸਣਯੋਗ ਹੈ ਕਿ 24 ਘੰਟਿਆਂ ਦੇ ਅੰਦਰ ਹੀ ਚਾਰੇ ਬੱਚੇ ਇਸ ਦੁਨੀਆ ਤੋਂ ਚਲੇ ਗਏ। ਬੱਚਿਆਂ ਦੀ ਮਾਂ ਨੂੰ ਗੰਭੀਰ ਹਾਲਤ ‘ਚ ਦਿੱਲੀ ਦੇ ਏਮਜ਼ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ, ਜਦਕਿ ਪਿਤਾ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਉਹ ਮੈਡੀਕਲ ਕਾਲਜ ਵਿੱਚ ਦਾਖ਼ਲ ਹੈ।

Leave a Reply

Your email address will not be published. Required fields are marked *