ਚੋਣ ਕਮਿਸ਼ਨ ਦੀ ਮਨਜ਼ੂਰੀ ਨਾਲ ਪੰਜਾਬ ਦੇ ਮੁਲਾਜ਼ਮਾਂ ਨੂੰ ਪਿਛਲਾ 12% ਮਹਿੰਗਾਈ ਭੱਤਾ ਜਾਰੀ ਕੀਤਾ ਜਾਵੇ -ਲੈਕਚਰਾਰ ਯੂਨੀਅਨ

Uncategorized

ਚੰਡੀਗੜ੍ਹ ,ਬੋਲੇ ਪੰਜਾਬ ਬਿਓਰੋ:       ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਨੇ ਰਹਿੰਦੇ 12 ਪ੍ਰਤੀਸ਼ਤ ਡੀ.ਏ. ਅਤੇ ਇਸਦੇ ਪਿੱਛਲੇ ਬਕਾਇਆ ਦੇ ਮੁੱਦੇ ਤੇ ਸੂਬਾ ਸੀਨੀਅਰ ਮੀਤ ਪ੍ਰਧਾਨ ਅਮਨ ਸ਼ਰਮਾ ਦੀ ਅਗਵਾਈ ਵਿੱਚ ਹੰਗਾਮੀ ਆਨਲਾਈਨ ਮੀਟਿੰਗ ਕੀਤੀ। ਜਿਸ ਵਿੱਚ ਅਮਨ ਸ਼ਰਮਾ ਨੇ ਕਿਹਾ ਕਿ ਜਦੋ ਆਪ ਪਾਰਟੀ ਨੇ ਚੋਣਾਂ ਤੋਂ ਪਹਿਲਾਂ ਕਰਮਚਾਰੀਆਂ ਨਾਲ ਬਹੁਤ ਵੱਡੇ ਵਾਅਦੇ ਅਤੇ ਦਾਅਵੇ ਕੀਤੇ ਸੀ ਪਰ ਸਰਕਾਰ ਬਣਨ ਨੇ ਸਭ ਕੁੱਝ ਭੁੱਲ ਗਈ।

ਆਪ ਸਰਕਾਰ ਬਣਾਉਣ ਵਿੱਚ ਮੁਲਾਜ਼ਮਾਂ ਨੇ ਬਹੁਤ ਵੱਡੀ ਭੂਮਿਕਾ ਨਿਭਾਈ ਪਰ ਸਰਕਾਰ ਬਣਨ ਤੇ ਆਪ ਪਾਰਟੀ ਕਰਮਚਾਰੀਆਂ ਨੂੰ ਬਿਲਕੁੱਲ ਹੀ ਭੁੱਲ ਗਈ।

ਮੁਲਾਜ਼ਮਾਂ ਦੇ ਡੀ. ਏ. ਦੀਆਂ 12 ਪ੍ਰਤੀਸ਼ਤ ਤਿੰਨ ਕਿਸ਼ਤਾਂ ਜਨਵਰੀ 2023 ਤੋਂ ਹੁਣ ਤੱਕ ਅਤੇ ਜਨਵਰੀ 2016 ਤੋਂ ਦਸੰਬਰ 2022 ਤੱਕ ਮਿੱਲੀਆਂ ਕਿਸ਼ਤਾਂ ਦਾ ਇੱਕ ਕਰਮਚਾਰੀ ਦਾ ਲੱਖਾ ਦਾ ਬਕਾਇਆ ਬਾਕੀ ਹੈ। ਗੁਆਂਢੀ ਰਾਜ ਹਰਿਆਣਾ, ਹਿਮਾਚਲ, ਜੰਮੂ ਕਸ਼ਮੀਰ, ਚੰਡੀਗੜ੍ਹ ਪ੍ਰਸ਼ਾਸਨ, ਅਤੇ ਹੋਰ ਰਾਜ ਆਪਣੇ ਕਰਮਚਾਰੀਆਂ ਨੂੰ ਕੇਂਦਰ ਦੇ ਬਰਾਬਰ 50 ਪ੍ਰਤੀਸ਼ਤ ਡੀ. ਏ. ਦੇ ਰਹੇ ਹਨ ਪਰ ਪੰਜਾਬ ਸਰਕਾਰ ਦੇ ਮੁਲਾਜਮਾਂ ਨੂੰ ਕੁੱਲ 38 ਪ੍ਰਤੀਸ਼ਤ ਮਹਿੰਗਾਈ ਭੱਤਾ ਹੀ ਮਿਲ ਰਿਹਾ ਹੈ ਜੋਕਿ ਇਹ ਪੰਜਾਬ ਦੇ ਸਮੂਹ ਕਰਮਚਾਰੀ ਵਰਗ ਨਾਲ ਵੱਡੀ ਨਾ-ਇਨਸਾਫੀ ਹੈ|

ਮਹਿੰਗਾਈ ਭੱਤਾ ਕਰਮਚਾਰੀਆਂ ਨੂੰ ਕੀਮਤ ਇੰਡੀਕਸ ਅਨੁਸਾਰ ਵਸਤਾਂ ਦੀਆਂ ਕੀਮਤਾਂ ਵਧਣ ਜਾਂ ਮਹਿੰਗਾਈ ਵਾਧੇ ਦੇ ਇਵਜ ਵਿੱਚ ਦਿੱਤਾ ਜਾਂਦਾ ਹੈ| ਲੋਕਸਭਾ ਚੋਣਾਂ ਦਾ ਕੋਡ ਆਫ ਕੰਡਕਟ ਲੱਗਣ ਦੇ ਬਾਵਜੂਦ ਪੰਜਾਬ ਸਰਕਾਰ ਇਸਨੂੰ ਜਾਰੀ ਕਰਨ ਦੀ ਮਨਜ਼ੂਰੀ ਚੋਣ ਕਮਿਸ਼ਨ ਤੋਂ ਲੈ ਸਕਦੀ ਹੈ|

ਜਥੇਬੰਦੀ ਦੇ ਜ. ਸਕੱਤਰ ਬਲਰਾਜ ਸਿੰਘ ਬਾਜਵਾ, ਸਲਾਹਕਾਰ ਸੁਖਦੇਵ ਸਿੰਘ ਰਾਣਾ,ਰਵਿੰਦਰ ਸਿੰਘ ਬੈਂਸ,ਹਰਜੀਤ ਸਿੰਘ ਬਲਿਹਾੜੀ, ਮਲਕੀਤ ਸਿੰਘ ਫਿਰੋਜ਼ਪੁਰ, ਕੌਸ਼ਲ ਸ਼ਰਮਾ ਨੇ ਕਿਹਾ ਕਿ 12 ਪ੍ਰਤੀਸ਼ਤ ਘੱਟ ਮਹਿੰਗਾਈ ਭੱਤੇ ਅਤੇ ਇਸਦੇ ਪਿਛਲੇ ਬਕਾਇਆ ਕਾਰਨ ਕਰਮਚਾਰੀਆਂ ਨੂੰ ਰੋਜਮਰਾਂ ਦੀਆਂ ਜਰੂਰਤਾਂ ਨੂੰ ਪੁਰਾ ਕਰਨ ਵਿੱਚ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਸਰਕਾਰ ਨੂੰ ਇਸ ਨੂੰ ਤੁਰੰਤ ਜਾਰੀ ਕਰਨ ਦੀ ਮੰਗ ਕੀਤੀ|

ਇਸ ਮੌਕੇ ਯੂਨੀਅਨ ਆਗੂ ਬਲਜੀਤ ਸਿੰਘ ਕਪੂਰਥਲਾ, ਤਜਿੰਦਰਪਾਲ ਸਿੰਘ ਤਰਨਤਾਰਨ, ਕੁਲਦੀਪ ਗਰੋਵਰ,ਅਮਰਜੀਤ ਸਿੰਘ ਵਾਲੀਆ, ਵਿਵੇਕ ਕਪੂਰ, ਜਸਪਾਲ ਸਿੰਘ ਵਾਲੀਆ,ਬਲਦੀਸ਼ ਕੁਮਾਰ ਨਵਾਂਸ਼ਹਿਰ,ਜਗਤਾਰ ਸਿੰਘ ਸੈਦੋਕੇ,ਜਤਿੰਦਰ ਸਿੰਘ ਮਸਾਨੀਆਂ, ਗੁਰਬੀਰ ਸਿੰਘ ਝੀਤਾ, ਚਰਨਦਾਸ, ਆਦਿ ਹਾਜਰ ਸਨ।

Leave a Reply

Your email address will not be published. Required fields are marked *