ਫੋਟੋ ਖਿਚਵਾਉਂਦੇ ਪਹਿਲਾਂ ਛੋਟਾ ਤੇ ਫਿਰ ਵੱਡਾ ਭਰਾ ਵੀ ਨਦੀ ‘ਚ ਡਿੱਗਿਆ ਤੇ ਡੁੱਬਿਆ

ਪੰਜਾਬ

ਲੁਧਿਆਣਾ, ਬੋਲੇ ਪੰਜਾਬ ਬਿਉਰੋ: ਫੋਟੋ ਖਿਚਵਾਉਂਦੇ ਪਹਿਲਾਂ ਛੋਟਾ ਤੇ ਫਿਰ ਵੱਡਾ ਵੀ ਨਦੀ ‘ਚ ਡਿੱਗਿਆ ਤੇ ਡੁੱਬਿਆ,  ਲੁਧਿਆਣਾ ਦੇ ਥਾਣਾ ਕੂੰਮਕਲਾਂ ਅਧੀਨ ਪੈਂਦੇ ਪਿੰਡ ਕੂੰਮ ਖੁਰਦ ਨੇੜੇ ਵਗਦੇ ਸੂਏ ਵਿਚ 2 ਸਕੇ ਭਰਾਵਾਂ ਮੁਹੰਮਦ ਅਸਦੁੱਲਾ (17) ਅਤੇ ਮੁਹੰਮਦ ਮਣਤੁੱਲਾ (12) ਵਾਸੀ ਝੂੰਗੀਆਂ ਪੰਜੇਟਾ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਇਹ ਦੋਵੇਂ ਭਰਾ ਸਵੇਰੇ ਮਸਜਿਦ ਵਿਚ ਨਮਾਜ਼ ਕਰਨ ਉਪਰੰਤ ਆਪਣੇ ਪਿੰਡ ਝੂੰਗੀਆਂ ਪੰਜੇਟਾ ਪਰਤ ਰਹੇ ਸਨ ਕਿ ਰਸਤੇ ਵਿਚ ਪੈਂਦੇ ਸੂਏ ਦੇ ਪਾਣੀ ਵਿਚ ਖੜ ਕੇ ਇਹ ਤਸਵੀਰਾਂ ਖਿਚਵਾਉਣ ਲੱਗ ਪਏ। 

ਮਿਲੀ ਜਾਣਕਾਰੀ ਅਨੁਸਾਰ ਛੋਟਾ ਭਰਾ ਮੁਹੰਮਦ ਮਣਤੁੱਲਾ ਪਾਣੀ ਵਿਚ ਖੜ੍ਹਾ ਸੀ ਅਤੇ ਉਸਦਾ ਵੱਡਾ ਭਰਾ ਮੁਹੰਮਦ ਅਸਦੁੱਲਾ ਬਾਹਰ ਖੜ ਕੇ ਉਸਦੀ ਫੋਟੋ ਖਿਚ ਰਿਹਾ ਸੀ। ਅਚਾਨਕ ਪਾਣੀ ਦੇ ਵਹਾਅ ਵਿਚ ਛੋਟਾ ਭਰਾ ਮੁਹੰਮਦ ਮਣਤੁੱਲਾ ਵਹਿ ਗਿਆ ਜਿਸ ਨੂੰ ਬਚਾਉਣ ਲਈ ਉਸਦੇ ਵੱਡੇ ਭਰਾ ਨੇ ਵੀ ਛਾਲ ਮਾਰ ਦਿੱਤੀ। ਪਾਣੀ ਦੇ ਇਸ ਵਹਾਅ ਵਿਚ ਦੋਵੇਂ ਹੀ ਭਰਾ ਡੁੱਬ ਗਏ।

ਹਾਦਸੇ ਦੀ ਸੂਚਨਾ ਮਿਲਣ ’ਤੇ ਥਾਣਾ ਮੁਖੀ ਗੁਰਪ੍ਰਤਾਪ ਸਿੰਘ ਮੌਕੇ ’ਤੇ ਪੁੱਜ ਗਏ ਜਿਨ੍ਹਾਂ ਗੋਤਾਖੋਰਾਂ ਨੂੰ ਬੁਲਾਇਆ ਅਤੇ ਬੜੀ ਮੁਸ਼ੱਕਤ ਤੋਂ ਬਾਅਦ ਇਨ੍ਹਾਂ ਦੋਵੇਂ ਮਾਸੂਮ ਭਰਾਵਾਂ ਦੀ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ। ਪੁਲਿਸ ਵੱਲੋਂ ਲਾਸ਼ਾਂ ਕਬਜ਼ੇ ਵਿੱਚ ਕਰ ਪੋਸਟ ਮਾਰਟਮ ਲਈ ਭਿਜਵਾ ਦਿੱਤਾ ਹੈ ਪਰ ਹਾਦਸੇ ਕਾਰਨ ਜਿੱਥੇ ਪਰਿਵਾਰ ਦਾ ਬੁਰਾ ਹਾਲ ਹੈ, ਉੱਥੇ ਪਿੰਡ ਵਿਚ ਵੀ ਸੋਗ ਦੀ ਲਹਿਰ ਹੈ।

Leave a Reply

Your email address will not be published. Required fields are marked *