ਬਲਾਚੌਰ ਗੋਲੀਕਾਂਡ ’ਚ ਅਣਪਛਾਤਿਆਂ ਖ਼ਿਲਾਫ਼ ਮਾਮਲਾ ਦਰਜ

ਪੰਜਾਬ

ਨਵਾਂਸ਼ਹਿਰ : ਬੋਲੇ ਪੰਜਾਬ ਬਿਉਰੋ: ਬਲਾਚੌਰ ਦੇ ਪਿੰਡ ਗੜ੍ਹੀ ਕਾਨੂੰਗੋ ਵਿਖੇ ਹੋਏ ਗੋਲੀਕਾਂਡ ਦੇ ਮਾਮਲੇ ਵਿਚ ਇਕ ਵਿਅਕਤੀ ਦੀ ਮੌਤ ’ਤੇ ਪੁਲਿਸ ਨੇ ਅਣਪਛਾਤਿਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।ਪੁਲਿਸ ਥਾਣਾ ਬਲਾਚੌਰ ਵਿਖੇ ਦਰਜ ਮਾਮਲੇ ਅਨੁਸਾਰ ਗੁਰਪ੍ਰੀਤ ਸਿੰਘ ਪੁੱਤਰ ਗੁਰਦੇਵ ਸਿੰਘ ਹਾਲ ਵਾਸੀ ਸਿਟੀ ਕਰਨਾਲ ਨੇ ਦੱਸਿਆ ਕਿ ਉਸ ਦੇ ਮਾਮਾ ਰਤਨਦੀਪ ਸਿੰਘ ਹਾਲ ਵਾਸੀ ਸਿਟੀ ਕਰਨਾਲ ਜੋ ਕਿ ਉਸ ਦਾ ਗੁਆਂਢੀ ਵੀ ਹੈ, ਨਾਲ ਸ਼ਹਿਰ ਬਲਾਚੌਰ ਤੋਂ ਕਿਸੇ ਵਿਅਕਤੀ ਪਾਸੋਂ ਪੈਸੇ ਲੈਣ ਉਨ੍ਹਾਂ ਦੀ ਕਾਰ ’ਚ ਕਰਨਾਲ ਤੋਂ ਬਲਾਚੌਰ ਪੰਜਾਬ ਲਈ ਰਵਾਨਾ ਹੋਏ ਸੀ। 6:30 ਵਜੇ ਸ਼ਾਮ ਨੰ ਬਲਾਚੌਰ ਪਾਸ ਪੁੱਜੇ ਤਾਂ ਉਸ ਦੇ ਮਾਮੇ ਨੇ ਪੈਸੇ ਦੇਣ ਵਾਲੇ ਵਿਅਕਤੀ ਨੂੰ ਫੋਨ ਕੀਤਾ ਜਿਸ ਨੇ ਕਿਹਾ ਥੋੜ੍ਹਾ ਅੱਗੇ ਐੱਚਆਰ ਢਾਬੇ ਕੋਲ ਬਣੇ ਹਸਪਤਾਲ ਕੋਲ ਆ ਜਾਓ। ਉਨ੍ਹਾਂ ਦੇ ਕਹਿਣ ਮੁਤਾਬਕ ਉਹ ਉਥੇ ਪੁੱਜੇ ਤਾਂ ਪਹਿਲਾਂ ਹੀ ਸੜਕ ਦੇ ਖੱਬੇ ਪਾਸੇ ਦੋ ਮੋਨੇ ਨੌਜਵਾਨਾਂ ਦੇ ਇਸ਼ਾਰਾ ਦੇਣ ’ਤੇ ਕਾਰ ਸੜਕ ਦੇ ਸਾਈਡ ’ਤੇ ਰੋਕ ਲਈ। ਮਾਮੇ ਦੇ ਕਹਿਣ ਪਰ ਉਹ ਕਾਰ ’ਚੋਂ ਉਤਰ ਕੇ ਉਨ੍ਹਾਂ ਵਿਅਕਤੀਆਂ ਤੋਂ ਪੈਸੇ ਲੈਣ ਲਈ ਗਿਆ ਤਾਂ ਮੋਟਰਸਾਈਕਲ ’ਤੇ ਸਵਾਰ ਵਿਅਕਤੀਆਂ ਨੇ ਉਸ ਦੇ ਮਾਮੇ ਦੀ ਕਾਰ ਕੋਲ ਜਾ ਕੇ ਗੋਲੀਆਂ ਮਾਰ ਦਿੱਤੀਆਂ। ਉਹ ਭੱਜ ਕੇ ਕਾਰ ਨੇੜੇ ਗਿਆ ਤਾਂ ਉਸ ਦੇ ਮਾਮੇ ਦੀ ਮੌਤ ਹੋ ਚੁੱਕੀ ਸੀ। ਇੰਨੇ ਨੂੰ ਉਕਤ ਨੌਜਵਾਨ ਮੌਕੇ ਤੋਂ ਫਰਾਰ ਹੋ ਗਏ। ਹਮਲਾਵਰ ਜਾਂਦੇ ਜਾਂਦੇ ਉਸ ਦਾ ਮੋਬਾਈਲ ਤੇ ਉਸ ਦੇ ਮਾਮੇ ਦਾ ਮੋਬਾਈਲ ਵੀ ਨਾਲ ਲੈ ਗਏ। ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।