ਲੁਧਿਆਣੇ ਦੇ ACP ਤੇ ਗੰਨਮੈਨ ਦੀ ਮੌਤ, ਕਾਰਾਂ ਦੀ ਸਿੱਧੀ ਟੱਕਰ ‘ਚ ਫਾਰਚੂਨਰ ਨੂੰ ਲੱਗੀ ਅੱਗ

ਪੰਜਾਬ

ਲੁਧਿਆਨਾ, ਬੋਲੇ ਪੰਜਾਬ ਬਿਉਰੋ: ਸਿੱਧੀ ਟੱਕਰ ‘ਚ ਫਾਰਚੂਨਰ ਨੂੰ ਲੱਗੀ ਅੱਗ, ਲੁਧਿਆਣੇ ਦੇ ACP ਤੇ ਗੰਨਮੈਨ ਦੀ ਮੌਤ

ਤੜਕ ਸਾਰ ਕਰੀਬ 12.30 ਤੋਂ ਵਜੇ ਸਮਰਾਲਾ ਦੇ ਦਿਆਲਪੁਰਾ ਬਾਈਪਾਸ ਤੇ ਇੱਕ ਪੁਲਿਸ ਅਧਿਕਾਰੀ ਦੀ ਫਾਰਚੂਨਰ ਗੱਡੀ ਅਤੇ ਸਾਹਮਣੇ ਤੋਂ ਆ ਰਹੀ ਸਕਾਰਪੀਓ ਗੱਡੀ ਵਿਚਾਲੇ ਜ਼ੋਰਦਾਰ ਟੱਕਰ ਹੋਣ ਦੀ ਖ਼ਬਰ ਸਾਹਮਣੇ ਆਈ ਹੈ।

ਇਹ ਟੱਕਰ ਇੰਨੀ ਜ਼ਬਰਦਸਤ ਸੀ ਕਿ ਫਾਰਚੂਨਰ ਗੱਡੀ ਨੂੰ ਭਿਆਨਕ ਅੱਗ ਲੱਗ ਗਈ ਅਤੇ ਮੌਕੇ ਤੇ ਪਹੁੰਚੀ ਪੁਲਿਸ ਨੇ ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਦੀ ਵੀ ਮਦਦ ਲਈ ਅਤੇ ਬੜੀ ਮੁਸ਼ਕਿਲ ਗੱਡੀ ਵਿੱਚੋਂ ਕੱਢ ਕੇ ਗੰਭੀਰ ਹਾਲਤ ਵਿੱਚ ਜਖਮੀ ਪੁਲਿਸ ਅਧਿਕਾਰੀ ਉਨਾਂ ਦੇ ਗਨਮੈਨ ਅਤੇ ਡਰਾਈਵਰ ਨੂੰ ਸਮਰਾਲਾ ਦੇ ਹਸਪਤਾਲ ਪਹੁੰਚਾਇਆ ਗਿਆ। ਜਿੱਥੇ ਕਿ ਡਾਕਟਰਾਂ ਨੇ ਏਸੀਪੀ ਸੰਦੀਪ ਸਿੰਘ ਅਤੇ ਉਹਨਾਂ ਦੇ ਗਨਮੈਨ ਨੂੰ ਮ੍ਰਿਤਕ ਐਲਾਨ ਦਿੱਤਾ।

ਥਾਣਾ ਸਮਰਾਲਾ ਦੇ ਐਸਐਚ ਓ ਰਾਓ ਬਰਿੰਦਰ ਸਿੰਘ ਨੇ ਦੱਸਿਆ ਕਿ ਉਹ ਰਾਤ ਮੌਕੇ ਤੇ ਤੁਰੰਤ ਪਹੁੰਚ ਗਏ ਸਨ ਅਤੇ ਇਹ ਹਾਦਸਾ ਇੰਨਾ ਭਿਆਨਕ ਸੀ ਕਿ ਪੁਲਿਸ ਅਧਿਕਾਰੀ ਸੰਦੀਪ ਸਿੰਘ ਅਤੇ ਉਹਨਾਂ ਦੇ ਗੰਨਮੈਨ ਨੂੰ ਬਾਹਰ ਕੱਢਣ ਵਿੱਚ ਭਾਰੀ ਮਸ਼ੱਕਤ ਕਰਨੀ ਪਈ ਅਤੇ ਉਹਨਾਂ ਦੀ ਜਾਨ ਬਚਾਉਣ ਲਈ ਭਰਪੂਰ ਕੋਸ਼ਿਸ਼ ਕੀਤੀ ਗਈ ਪ੍ਰੰਤੂ ਏਸੀਪੀ ਸੰਦੀਪ ਸਿੰਘ ਅਤੇ ਉਨਾਂ ਦੇ ਗਨਮੈਨ ਦੀ ਜਾਨ ਬਚਾਈ ਨਾ ਜਾ ਸਕੀ।

ਇਸ ਦਰਦਨਾਕ ਹਾਦਸੇ ਵਿੱਚ ਲੁਧਿਆਣਾ ਵਿਖੇ ਤਾਇਨਾਤ ਏਸੀਪੀ ਸੰਦੀਪ ਸਿੰਘ ਅਤੇ ਉਨਾਂ ਦੇ ਗਨਮੈਨ ਦੀ ਮੌਤ ਹੋ ਚੁੱਕੀ ਹੈ ਜਦਕਿ ਪੁਲਿਸ ਅਧਿਕਾਰੀ ਦੀ ਗੱਡੀ ਦਾ ਚਾਲਕ ਕਾਫੀ ਗੰਭੀਰ ਹਾਲਤ ਵਿੱਚ ਹੈ। ਜਾਣਕਾਰੀ ਮਿਲੀ ਹੈ ਕਿ ਏਸੀਪੀ ਸੰਦੀਪ ਸਿੰਘ ਦੇਰ ਰਾਤ ਚੰਡੀਗੜ੍ਹ ਤੋਂ ਲੁਧਿਆਣਾ ਆ ਰਹੇ ਸਨ। ਸਮਰਾਲਾ ਨੇੜੇ ਦਿਆਲਪੁਰਾ ਬਾਈ ਪਾਸ ਕੋਲ ਉਹਨਾਂ ਦੀ ਫਾਰਚੂਨਰ ਗੱਡੀ ਦੀ ਸਾਹਮਣੇ ਤੋਂ ਆ ਰਹੀ ਸਕਾਰਪੀਓ ਕਾਰ ਨਾਲ ਜੋਰਦਾਰ ਟੱਕਰ ਹੋ ਗਈ। 

Leave a Reply

Your email address will not be published. Required fields are marked *