ਕਰਨਾਟਕ ‘ਚ ਸਵਾਰੀਆਂ ਨਾਲ ਭਰੀ ਬੱਸ ਪਲਟੀ, ਚਾਰ ਲੋਕਾਂ ਦੀ ਮੌਤ, 30 ਜ਼ਖਮੀ

ਨੈਸ਼ਨਲ


ਬੈਂਗਲੁਰੂ, 7 ਅਪ੍ਰੈਲ, ਬੋਲੇ ਪੰਜਾਬ ਬਿਓਰੋ:
ਕਰਨਾਟਕ ਦੇ ਚਿਤਰਦੁਰਗ ਵਿੱਚ ਅੱਜ ਐਤਵਾਰ ਸਵੇਰੇ ਇੱਕ ਬੱਸ ਪਲਟਣ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ। ਦੱਸਿਆ ਗਿਆ ਹੈ ਕਿ ਇਹ ਪ੍ਰਾਈਵੇਟ ਬੱਸ ਬੈਂਗਲੁਰੂ ਤੋਂ ਗੋਕਰਨ ਵੱਲ ਜਾ ਰਹੀ ਸੀ। ਰਸਤੇ ਵਿੱਚ ਹੋਲਕੇਰੇ ਵਿਖੇ ਸਵੇਰੇ ਅਚਾਨਕ ਪਲਟ ਗਈ। ਪੁਲਿਸ ਦਾ ਕਹਿਣਾ ਹੈ ਕਿ ਇਹ ਘਟਨਾ ਹੋਲੇਕੇਰੇ ਦੇ ਬਾਹਰਵਾਰ ਅੰਜਨੇਯਾ ਮੰਦਿਰ ਦੇ ਕੋਲ ਵਾਪਰੀ।
ਇਸ ਹਾਦਸੇ ‘ਚ ਕਰੀਬ 30 ਲੋਕ ਜ਼ਖਮੀ ਹੋਏ ਹਨ। ਇਨ੍ਹਾਂ ਵਿੱਚੋਂ ਅੱਠ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਜ਼ਖਮੀਆਂ ਨੂੰ ਹੋਲੇਕੇਰੇ ਤਾਲੁਕ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਇਸ ਦੇ ਨਾਲ ਹੀ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਮੁਰਦਾਘਰ ‘ਚ ਰਖਵਾ ਦਿੱਤਾ ਗਿਆ ਹੈ। ਸਥਾਨਕ ਲੋਕਾਂ ਨੇ ਇਸ ਘਟਨਾ ਦੀ ਸ਼ਿਕਾਇਤ ਵੀ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਗੈਰ-ਵਿਗਿਆਨਕ ਢੰਗ ਨਾਲ ਬਣਾਈਆਂ ਸੜਕਾਂ ਦੇ ਟੋਇਆਂ ‘ਤੇ ਵੱਡੀ ਗਿਣਤੀ ‘ਚ ਹਾਦਸੇ ਵਾਪਰ ਰਹੇ ਹਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।