ਪੁਲਿਸ ਅਤੇ ਸੀਆਰਪੀਐਫ ਦੀ ਸਾਂਝੀ ਕਾਰਵਾਈ ਦੌਰਾਨ ਦੋ ਲੱਖ ਤੀਹ ਹਜ਼ਾਰ ਰੁਪਏ ਬਰਾਮਦ

ਪੰਜਾਬ

ਅੰਮ੍ਰਿਤਸਰ, 7 ਅਪ੍ਰੈਲ, ਬੋਲੇ ਪੰਜਾਬ ਬਿਓਰੋ:
ਅੰਮ੍ਰਿਤਸਰ ਪੁਲਿਸ ਨੇ ਦੋ ਵੱਖ-ਵੱਖ ਮਾਮਲਿਆਂ ਵਿੱਚ ਦੋ ਲੱਖ ਤੀਹ ਹਜ਼ਾਰ ਰੁਪਏ ਬਰਾਮਦ ਕੀਤੇ ਹਨ। ਪੁਲਿਸ ਅਤੇ ਸੀਆਰਪੀਐਫ ਨੇ ਸਾਂਝੀ ਕਾਰਵਾਈ ਕਰਕੇ ਇਹ ਬਰਾਮਦਗੀ ਕੀਤੀ ਹੈ। ਪੈਸੇ ਜ਼ਬਤ ਕਰਨ ਤੋਂ ਬਾਅਦ ਪੁਲਿਸ ਨੇ ਇਨਕਮ ਟੈਕਸ ਵਿਭਾਗ ਨੂੰ ਸੂਚਨਾ ਦਿੱਤੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਏ.ਡੀ.ਸੀ.ਪੀ ਸਿਟੀ ਵਨ ਡਾ.ਦਰਪਨ ਆਹਲੂਵਾਲੀਆ ਨੇ ਦੱਸਿਆ ਕਿ ਗੋਲਡਨ ਗੇਟ ਵਿਖੇ ਚੈਕਿੰਗ ਦੌਰਾਨ ਪਰਮਜੀਤ ਸਿੰਘ ਵਾਸੀ ਮੂਲੇਚੱਕ ਦੀ ਪੋਲੋ ਕਾਰ ਵਿੱਚੋਂ ਇੱਕ ਲੱਖ ਤੀਹ ਹਜ਼ਾਰ ਰੁਪਏ ਬਰਾਮਦ ਹੋਏ।
ਦੂਜੇ ਮਾਮਲੇ ‘ਚ ਨਿਊ ਗੋਲਡਨ ਐਵੀਨਿਊ ਦੇ ਰਹਿਣ ਵਾਲੇ ਰਣਜੀਤ ਸਿੰਘ ਦੀ ਚੈਕਿੰਗ ਕਰਦੇ ਹੋਏ ਪੁਲਸ ਨੇ ਉਸ ਦੀ ਥਾਰ ਕਾਰ ‘ਚੋਂ 1 ਲੱਖ ਰੁਪਏ ਬਰਾਮਦ ਕੀਤੇ।
ਏਡੀਸੀਪੀ ਡਾਕਟਰ ਆਹਲੂਵਾਲੀਆ ਨੇ ਦੱਸਿਆ ਕਿ ਦੋਵਾਂ ਮਾਮਲਿਆਂ ਵਿੱਚ 2 ਲੱਖ 30 ਹਜ਼ਾਰ ਰੁਪਏ ਜ਼ਬਤ ਕਰਕੇ ਇਸ ਦੀ ਸੂਚਨਾ ਆਮਦਨ ਕਰ ਵਿਭਾਗ ਨੂੰ ਭੇਜ ਦਿੱਤੀ ਗਈ ਹੈ।

Leave a Reply

Your email address will not be published. Required fields are marked *