ਮੋਹਾਲੀ ‘ਚ ਪ੍ਰੇਮਿਕਾ ਦਾ ਕਤਲ ਕਰਕੇ ਭੱਜ ਰਿਹਾ ਵਿਅਕਤੀ ਖੁਦ ਵੀ ਹੋਇਆ ਹਾਦਸੇ ਦਾ ਸ਼ਿਕਾਰ

ਦੁਰਘਟਨਾ ਪੰਜਾਬ

 ਮੋਹਾਲੀ 7 ਅਪ੍ਰੈਲ,ਬੋਲੇ ਪੰਜਾਬ ਬਿਓਰੋ:  ਮੋਹਾਲੀ ‘ਚ ਪ੍ਰੇਮੀ ਨੇ ਆਪਣੀ ਪ੍ਰੇਮਿਕਾ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ। ਇਸ ਤੋਂ ਬਾਅਦ ਉਹ ਆਪਣੀ ਪ੍ਰੇਮਿਕਾ ਦੇ ਪਰਿਵਾਰ ਵਾਲਿਆਂ ਦੀ ਕਾਰ ਲੈ ਕੇ ਭੱਜ ਗਿਆ। ਇਸੇ ਦੌਰਾਨ ਉਹ ਹਰਿਆਣਾ ਦੇ ਸ਼ਾਹਬਾਦ ਮਾਰਕੰਡਾ ਵਿੱਚ ਹਾਦਸੇ ਦਾ ਸ਼ਿਕਾਰ ਹੋ ਗਿਆ। ਜਿਸ ਵਿੱਚ ਉਸ ਦੇ ਗੰਭੀਰ ਸੱਟਾਂ ਲੱਗੀਆਂ।
ਹਾਦਸੇ ਦੀ ਸੂਚਨਾ ਮਿਲਣ ‘ਤੇ ਹਰਿਆਣਾ ਪੁਲਸ ਮੌਕੇ ‘ਤੇ ਪਹੁੰਚੀ ਅਤੇ ਕਾਰ ‘ਚੋਂ ਮਿਲੇ ਦਸਤਾਵੇਜ਼ਾਂ ਦੇ ਆਧਾਰ ‘ਤੇ ਫੋਨ ਕੀਤਾ ਤਾਂ ਲੜਕੀ ਦੇ ਪਰਿਵਾਰ ਵਾਲਿਆਂ ਨੂੰ ਪਤਾ ਲੱਗਾ। ਜਦੋਂ ਪਰਿਵਾਰ ਵਾਲੇ ਘਰ ਗਏ ਤਾਂ ਉਨ੍ਹਾਂ ਨੇ ਉਥੇ ਲੜਕੀ ਦੀ ਲਾਸ਼ ਪਈ ਦੇਖੀ। ਘਟਨਾ ਸਮੇਂ ਲੜਕੀ ਘਰ ‘ਚ ਇਕੱਲੀ ਸੀ। ਉਸ ਦੀ ਪਛਾਣ 27 ਸਾਲਾ ਏਕਤਾ ਵਜੋਂ ਹੋਈ ਹੈ। ਉਹ ਅਮਰੀਕਾ ਸਥਿਤ ਇੱਕ ਕੰਪਨੀ ਵਿੱਚ ਜਨਰਲ ਮੈਨੇਜਰ ਸੀ।ਪੁਲੀਸ ਨੇ ਮ੍ਰਿਤਕਾ ਦੇ ਛੋਟੇ ਭਰਾ ਰੋਹਿਤ ਦੀ ਸ਼ਿਕਾਇਤ ’ਤੇ ਅਨਸ ਕੁਰੈਸ਼ੀ ਵਾਸੀ ਮੁਰਾਦਾਬਾਦ (ਯੂ.ਪੀ.) ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ। ਉਹ ਚੰਡੀਗੜ੍ਹ ਦੇ ਸੈਕਟਰ-38 ਵਿੱਚ ਢਾਬਾ ਚਲਾਉਂਦਾ ਸੀ। ਦੋਵੇਂ 4 ਸਾਲਾਂ ਤੋਂ ਰਿਲੇਸ਼ਨਸ਼ਿਪ ‘ਚ ਸਨ।
ਸੂਤਰਾਂ ਮੁਤਾਬਕ ਦੋਵਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਲੜਾਈ ਹੋਈ ਸੀ। ਇਸ ਤੋਂ ਬਾਅਦ ਮੁਲਜ਼ਮ ਨੇ ਲੜਕੀ ਦੀ ਗਰਦਨ ਦੇ ਸੱਜੇ ਪਾਸੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ।ਖਰੜ ਦੇ ਡੀਐਸਪੀ ਕਰਨ ਸੰਧੂ ਨੇ ਦੱਸਿਆ ਕਿ ਮ੍ਰਿਤਕ ਦੇ ਭਰਾ ਦੇ ਬਿਆਨਾਂ ’ਤੇ ਮੁਲਜ਼ਮਾਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਗਿਆ ਹੈ। ਮੁਲਜ਼ਮ ਚੰਡੀਗੜ੍ਹ ਦੇ ਜੀਐਮਸੀਐਚ-32 ਹਸਪਤਾਲ ਵਿੱਚ ਦਾਖ਼ਲ ਹੈ।

Leave a Reply

Your email address will not be published. Required fields are marked *