ਕੈਨੇਡਾ : ਐਡਮਿੰਟਨ ‘ਚ ਭਾਰਤੀ ਮੂਲ ਦੇ ਬਿਲਡਰ ਦੀ ਗੋਲੀ ਮਾਰ ਕੇ ਕੀਤਾ ਕਤਲ

ਸੰਸਾਰ

ਐਡਮਿੰਟਨ 9 ਅਪ੍ਰੈਲ, 2024;  ਕੈਨੇਡਾ ਦੇ ਐਡਮਿੰਟਨ ‘ਚ ਇਕ ਨਿਰਮਾਣ ਸਥਾਨ ‘ਤੇ ਭਾਰਤੀ ਮੂਲ ਦੀ ਉਸਾਰੀ ਕੰਪਨੀ ਦੇ ਮਾਲਕ ਬੂਟਾ ਸਿੰਘ ਗਿੱਲ ਦੀ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਉਨ੍ਹਾਂ ਦੇ   ਨਜ਼ਦੀਕੀ ਦੋਸਤ ਨੇ ਕਿਹਾ ਕਿ ਗਿੱਲ ਸ਼ਹਿਰ ਦੇ ਇੱਕ ਗੁਰੂ ਘਰ ਦਾ ਪ੍ਰਮੁੱਖ ਮੈਂਬਰ ਸੀ ਅਤੇ “ਪੰਜਾਬੀ ਭਾਈਚਾਰੇ ਨਾਲ  ਸਬੰਧਤ ਸੀ। ਦਰਅਸਲ ਕੈਨੇਡਾ ਦੇ ਸਾਊਥ ਐਡਮਿੰਟਨ ‘ਚ ਕੰਮ ਵਾਲੀ ਥਾਂ ‘ਤੇ ਦਿਨ-ਦਿਹਾੜੇ ਹੋਈ ਗੋਲੀਬਾਰੀ ‘ਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਇਕ ਹੋਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਗਿੱਲ ਬਿਲਟ ਹੋਮਜ਼ ਲਿਮਟਿਡ ਦਾ ਮਾਲਕ ਬੂਟਾ ਸਿੰਘ ਗਿੱਲ ਮਾਰੇ ਗਏ ਵਿਅਕਤੀਆਂ ਵਿਚੋਂ ਇੱਕ ਸੀ, ਉਨ੍ਹਾਂ ਦੀ ਸੋਮਵਾਰ ਨੂੰ ਐਡਮਿੰਟਨ ਵਿਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ।

ਬੂਟਾ ਸਿੰਘ ਗਿੱਲ ਗੁਰੂ ਨਾਨਕ ਸਿੱਖ ਗੁਰਦੁਆਰੇ ਦਾ ਮੁੱਖ ਨਿਰਮਾਤਾ ਅਤੇ ਮੁਖੀ ਸੀ।  ਮੁੱਢਲੀਆਂ ਰਿਪੋਰਟਾਂ ਅਨੁਸਾਰ ਉਸਾਰੀ ਵਾਲੀ ਥਾਂ ‘ਤੇ ਤਿੰਨ ਵਿਅਕਤੀ ਮੌਜੂਦ ਸਨ, ਜਦੋਂ ਝਗੜਾ ਹੋਇਆ,  ਹਾਲਾਂਕਿ ਝਗੜੇ ਦਾ ਕਾਰਨ ਸਪੱਸ਼ਟ ਨਹੀਂ ਹੈ ਪਰ ਜਾਂਚ ਜਾਰੀ ਹੈ। ਉਸਦੇ ਕਰੀਬੀ ਦੋਸਤ ਦਾ ਕਹਿਣਾ ਹੈ ਕਿ ਗਿੱਲ ਸ਼ਹਿਰ ਦੇ ਇੱਕ ਗੁਰਦੁਆਰੇ ਦਾ ਮੈਂਬਰ ਸੀ। ਦੱਸ ਦੇਈਏ ਕਿ ਗਿੱਲ ਆਪਣੇ ਪਿੱਛੇ ਪਤਨੀ ਅਤੇ ਦੋ ਬੱਚੇ ਛੱਡ ਗਏ ਹਨ। ਸ਼ਹਿਰ ਦੇ ਕਾਵਨਾਘ ਇਲਾਕੇ ‘ਚ ਸੋਮਵਾਰ ਨੂੰ ਦਿਨ ਵੇਲੇ ਹੋਈ ਗੋਲੀਬਾਰੀ ‘ਚ ਇਕ ਹੋਰ ਵਿਅਕਤੀ ਦੀ ਵੀ ਮੌਤ ਹੋ ਗਈ, ਜਿਸ ਦੀ ਫਿਲਹਾਲ ਪਛਾਣ ਨਹੀਂ ਹੋ ਸਕੀ ਹੈ। ਇਸ ਦੇ ਨਾਲ ਹੀ ਇਕ 51 ਸਾਲਾ ਵਿਅਕਤੀ ਜ਼ਖਮੀ ਹੋ ਗਿਆ ਹੈ ਅਤੇ ਉਸ ਦਾ ਇਲਾਜ ਚੱਲ ਰਿਹਾ ਹੈ। ਐਡਮਿੰਟਨ ਪੁਲਿਸ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਫਿਲਹਾਲ ਇੱਥੇ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਕੋਈ ਚਿੰਤਾ ਨਹੀਂ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।