ਜੇਕਰ ਪੀਐਮ ਮੋਦੀ ਵਿਆਹੇ ਹੋਏ ਹਨ, ਫਿਰ ਰਵਾਇਤ ਅਨੁਸਾਰ ਉਨ੍ਹਾਂ ਨੂੰ ਆਪਣੀ ਧਰਮ ਪਤਨੀ ਨੂੰ ਆਪਣੇ ਨਾਲ ਰੱਖਣਾ ਚਾਹੀਦਾ ਹੈ : ਮਾਨ

ਨੈਸ਼ਨਲ ਪੰਜਾਬ

ਨਵੀਂ ਦਿੱਲੀ, 11 ਅਪ੍ਰੈਲ ਬੋਲੇ ਪੰਜਾਬ ਬਿਓਰੋ (ਮਨਪ੍ਰੀਤ ਸਿੰਘ ਖਾਲਸਾ):- “ਇੰਡੀਆਂ ਦੇ ਵਜੀਰ ਏ ਆਜਮ ਕੋਈ ਵੀ ਸਖਸ਼ੀਅਤ ਹੋਵੇ ਆਪਣੀ ਸਮਾਜਿਕ ਅਤੇ ਰਾਜਨੀਤਿਕ ਨਿਰੰਤਰ ਚੱਲਦੀ ਆ ਰਹੀ ਰਵਾਇਤ ਅਨੁਸਾਰ ਉਨ੍ਹਾਂ ਦੀ ਧਰਮ ਪਤਨੀ, ਉਨ੍ਹਾਂ ਦੀ ਰਿਹਾਇਸ 7 ਰੇਸ ਕੋਰਸ ਰੋਡ ਨਵੀ ਦਿੱਲੀ ਵਿਖੇ ਹੀ ਉਨ੍ਹਾਂ ਦੇ ਨਾਲ ਵਿਚਰਦੇ ਆਏ ਹਨ । ਇਥੋ ਤੱਕ ਜਦੋਂ ਸ. ਮਨਮੋਹਨ ਸਿੰਘ ਵਜੀਰ ਏ ਆਜਮ ਦੇ ਅਹੁਦੇ ਤੇ ਬਿਰਾਜਮਾਨ ਸਨ, ਉਨ੍ਹਾਂ ਦੀ ਧਰਮ ਪਤਨੀ ਸਰਦਾਰਨੀ ਸਾਹਿਬਾ ਉਨ੍ਹਾਂ ਦੇ ਨਾਲ 7 ਰੇਸ ਕੋਰਸ ਰੋਡ ਦਿੱਲੀ ਵਿਖੇ ਰਹਿੰਦੇ ਵੀ ਰਹੇ ਹਨ ਅਤੇ ਜਦੋ ਵੀ ਉਹ ਵਿਦੇਸ਼ੀ ਦੌਰਿਆ ਤੇ ਜਾਂਦੇ ਸਨ, ਤਾਂ ਉਨ੍ਹਾਂ ਦੀ ਸਰਦਾਰਨੀ ਸਾਹਿਬਾ ਹਮੇਸ਼ਾਂ ਉਨ੍ਹਾਂ ਨਾਲ ਹੁੰਦੇ ਸਨ । ਇਸ ਨਾਲ ਇਕ ਵਜੀਰ ਏ ਆਜਮ ਦੀ ਸਖਸ਼ੀਅਤ ਵਿਚ ਵੀ ਵਾਧਾ ਹੁੰਦਾ ਹੈ ਅਤੇ ਸਾਡੀ ਸਮਾਜਿਕ ਅਤੇ ਰਾਜਨੀਤਿਕ ਰਵਾਇਤ ਨੂੰ ਵੀ ਵੱਡਾ ਬਲ ਮਿਲਦਾ ਹੈ। ਇਸ ਲਈ ਸ੍ਰੀ ਨਰਿੰਦਰ ਮੋਦੀ ਵਜੀਰ ਏ ਆਜਮ ਜੋ ਵਿਆਹੇ ਹੋਏ ਹਨ, ਉਨ੍ਹਾਂ ਨੂੰ ਆਪਣੀ ਧਰਮ ਪਤਨੀ ਨੂੰ ਕੇਵਲ ਆਪਣੀ ਵਜੀਰ ਏ ਆਜਮ ਦੀ ਰਿਹਾਇਸ ਤੇ ਹੀ ਨਾਲ ਨਹੀ ਰੱਖਣਾ ਚਾਹੀਦਾ ਬਲਕਿ ਆਪਣੇ ਵਿਦੇਸ਼ੀ ਦੌਰਿਆ ਸਮੇ ਵੀ ਨਾਲ ਹੋਣੇ ਚਾਹੀਦੇ ਹਨ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਲੰਮੇ ਸਮੇ ਤੋ ਇੰਡੀਆਂ ਦੇ ਵਜੀਰ ਏ ਆਜਮ ਦੀ ਧਰਮ ਪਤਨੀ ਦੇ ਨਾਲ ਰਹਿਣ ਅਤੇ ਉਨ੍ਹਾਂ ਦੇ ਦੌਰਿਆ ਸਮੇਂ ਹਮੇਸ਼ਾਂ ਵਿਚਰਣ ਦੀ ਚੱਲਦੀ ਆ ਰਹੀ ਸਤਿਕਾਰਿਤ ਸਮਾਜ ਪੱਖੀ ਅਤੇ ਰਾਜਨੀਤਿਕ ਕਦਰਾਂ ਕੀਮਤਾਂ ਉਤੇ ਪਹਿਰਾ ਦੇਣ ਵਾਲੀ ਰਵਾਇਤ ਦਾ ਹਵਾਲਾ ਦਿੰਦੇ ਹੋਏ ਸ੍ਰੀ ਮੋਦੀ ਨੂੰ ਆਪਣੀ ਧਰਮ ਪਤਨੀ ਨੂੰ ਆਪਣੇ ਨਾਲ ਰੱਖਣ ਦੀ ਜੋਰਦਾਰ ਗੁਜਾਰਿਸ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਉਹ ਇੰਡੀਆ ਦੇ ਮੁਲਕ ਨਿਵਾਸੀਆ ਅਤੇ ਇੰਡੀਆ ਦੀਆਂ ਸਮਾਜਿਕ ਕਦਰਾਂ ਕੀਮਤਾਂ ਨੂੰ ਕਾਇਮ ਰੱਖਣ ਹਿੱਤ ਇਸ ਉੱਚ ਅਹੁਦੇ ਤੇ ਬੈਠੇ ਹੋਏ ਸ੍ਰੀ ਮੋਦੀ ਆਪਣੀ ਪਤਨੀ ਨੂੰ ਆਪਣੀ ਪ੍ਰਧਾਨ ਮੰਤਰੀ ਦੀ ਰਿਹਾਇਸ ਵਿਖੇ ਸਤਿਕਾਰ ਸਹਿਤ ਬੁਲਾਕੇ ਨਿਰੰਤਰ ਇੰਡੀਅਨ ਸੱਭਿਅਤਾ ਅਨੁਸਾਰ ਵਿਚਰਣ ਅਤੇ ਬਾਹਰਲੇ ਦੌਰਿਆ ਉਤੇ ਨਾਲ ਲਿਜਾਕੇ ਇਥੋ ਦੇ ਨਿਵਾਸੀਆ ਦੇ ਸਤਿਕਾਰ ਵਿਚ ਵਾਧਾ ਕਰਨ ਦੀ ਜਿੰਮੇਵਾਰੀ ਪੂਰਨ ਕਰਨਗੇ ।

Leave a Reply

Your email address will not be published. Required fields are marked *