ਇੰਦਰਾ ਗਾਂਧੀ ਨੂੰ ਮਾਰਨ ਵਾਲੇ ਬੇਅੰਤ ਸਿੰਘ ਦਾ ਪੁੱਤ ਲੜੇਗਾ ਲੋਕ ਸਭਾ ਚੋਣ

ਪੰਜਾਬ

ਫ਼ਰੀਦਕੋਟ, ਬੋਲੇ ਪੰਜਾਬ ਬਿਉਰੋ: ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਤਲ ਕਰਨ ਵਾਲੇ ਬੇਅੰਤ ਸਿੰਘ ਦੇ ਪੁੱਤ ਨੇ ਲੋਕ ਸਭਾ ਚੋਣਾਂ ਵਿੱਚ ਖੜ੍ਹੇ ਹੋਣ ਦਾ ਐਲਾਨ ਕੀਤਾ ਹੈ। ਬੇਅੰਤ ਸਿੰਘ ਦੇ ਪੁੱਤ ਸਰਬਜੀਤ ਸਿੰਘ ਖ਼ਾਲਸਾ ਨੇ ਫ਼ਰੀਦਕੋਟ ਤੋਂ ਚੋਣ ਲੜਨ ਦਾ ਫ਼ੈਸਲਾ ਕੀਤਾ ਹੈ। ਜਿੱਥੋਂ ਆਮ ਆਦਮੀ ਪਾਰਟੀ ਨੇ ਕਰਮਜੀਤ ਸਿੰਘ ਅਨਮੋਲ ਤੇ ਭਾਜਪਾ ਨੇ ਹੰਸ ਰਾਜ ਹੰਸ ਨੂੰ ਉਮੀਦਵਾਰ ਬਣਾਇਆ ਹੈ।
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਸਰਬਜੀਤ ਸਿੰਘ ਚੋਣਾਂ ਲੜ ਰਹੇ ਹਨ। ਸਰਬਜੀਤ ਸਿੰਘ ਨੇ 2004 ਵਿੱਚ ਪਹਿਲੀ ਵਾਰ ਬਠਿੰਡਾ ਤੋਂ ਲੋਕ ਸਭਾ ਚੋਣ ਲੜੀ ਸੀ ਜਿੱਥੋਂ ਉਨ੍ਹਾਂ ਨੂੰ 1,13,490 ਵੋਟਾਂ ਮਿਲੀਆਂ ਸਨ। ਇਸ ਤੋਂ ਇਲਾਵਾ 2007 ਵਿੱਚ ਭਦੌੜ ਤੋਂ ਚੋਣ ਲੜੀ ਸੀ ਉਸ ਵੇਲੇ ਮਹਿਜ਼ 15, 702 ਵੋਟਾਂ ਪਈਆਂ ਸਨ।

ਬੇਅੰਤ ਸਿੰਘ ਦੀ ਪਤਨੀ ਤੇ ਸਰਬਜੀਤ ਸਿੰਘ ਦੀ ਮਾਂ ਬਿਮਲ ਕੌਰ ਨੇ 1989 ਵਿੱਚ ਲੋਕ ਸਭਾ ਚੋਣ ਲੜ ਸੀ ਤੇ ਉਹ 4,24,101 ਵੋਟਾਂ ਲੈ ਕੇ ਸੰਸਦ ਪਹੁੰਚੇ ਸਨ। ਉੱਥੇ ਹੀ 1989 ਵਿੱਚ ਬੇਅੰਤ ਸਿੰਘ ਦੇ ਪਿਤਾ ਨੇ ਬਠਿੰਡਾ ਤੋਂ ਚੋਣ ਲੜੀ ਸੀ ਤੇ ਉਹ 3,19,979 ਵੋਟਾਂ ਲੈ ਕੇ ਸੰਸਦ ਮੈਂਬਰ ਬਣੇ ਸੀ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।