ਜੰਗਲਾਤ ਵਿਭਾਗ ਦੇ ਕੱਚੇ ਕਾਮਿਆ ਦੀ ਛਾਂਟੀ ਅਤੇ ਤਨਖਾਹਾਂ ਨੂੰ ਲੈ ਕੇ ਫੁਟਿਆ ਗੁੱਸਾ

ਪੰਜਾਬ

ਜੰਗਲਾਤ ਵਰਕਰਜ ਯੂਨੀਅਨ ਪੰਜਾਬ ਵੱਲੋਂ ਦਿੱਤਾ ਪਟਿਆਲ਼ਾ ਵਿਖੇ ਰੋਸ ਧਰਨਾ

ਪਟਿਆਲ਼ਾ 12 ਅਪੈ੍ਲ,ਬੋਲੇ ਪੰਜਾਬ ਬਿਓਰੋ: ਜੰਗਲਾਤ ਵਰਕਰਜ ਯੂਨੀਅਨ ਪੰਜਾਬ ਵੱਲੋਂ ਅੱਜ 12 ਅਪ੍ਰੈਲ ਨੂੰ ਡੀ ਐਫ ਓ ਪਟਿਆਲਾ ਦੇ ਦਫ਼ਤਰ ਅੱਗੇ ਸੂਬਾ ਪ੍ਰਧਾਨ ਜਥੇਦਾਰ ਅਮਰੀਕ ਸਿੰਘ ਦੀ ਅਗਵਾਈ ਹੇਠ ਵਿਸ਼ਾਲ ਰੋਸ ਧਰਨਾ ਦੇਣ ਉਪਰੰਤ ਮੰਗ ਪੱਤਰ ਪ੍ਰਸ਼ਾਸਨ ਅਧਿਕਾਰੀਆਂ ਨੂੰ ਦਿੱਤਾ ਗਿਆ। ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੁਬਾਈ ਪ੍ਰਧਾਨ ਜਥੇਦਾਰ ਅਮਰੀਕ ਸਿੰਘ, ਸੁਬਾਈ ਜਨਰਲ ਸਕੱਤਰ ਜਸਵੀਰ ਸਿੰਘ ਸੀਰਾ,ਅਮਨਦੀਪ ਸਿੰਘ, ਸੁਬਾਈ ਆਗੂ ਜਸਵਿੰਦਰ ਸਿੰਘ ਸੌਜਾ, ਕੇਵਲ ਗੜ੍ਹਸ਼ੰਕਰ ਬੱਬੂ ਮਾਨਸਾ, ਰਵੀ ਲੁਧਿਆਣਾ, ਜਸਵਿੰਦਰ ਬਠਿੰਡਾ, ਭੁਪਿੰਦਰ ਸਧੋਹੇੜੀ ਤੇ ਰਵੀ ਰੋਪੜ ਨੇ ਕਿਹਾ ਕਿ ਵਣ ਮੰਡਲ ਅਫਸਰ ਪਟਿਆਲਾ ਨਾਲ ਵਾਰ- ਵਾਰ ਮੀਟਿੰਗਾਂ ਕਰਨ ਦੇ ਬਾਵਜੂਦ ਵੀ ਮੰਗਾਂ ਦਾ ਕੋਈ ਹੱਲ ਨਹੀਂ ਹੋਇਆ, ਜਿਸ ਕਾਰਨ ਮਜਬੂਰ ਹੋ ਕੇ ਜੰਗਲਾਤ ਕਾਮੇ ਅੱਜ ਪਟਿਆਲੇ ਦੀ ਧਰਤੀ ਤੇ ਵਿਸ਼ਾਲ ਰੋਸ ਧਰਨਾ ਦੇਣਾ ਪਿਆ। ਮੁਲਾਜ਼ਮ ਆਗੂਆਂ ਨੇ ਕਿਹਾ ਕਿ ਕਰਮਚਾਰੀਆਂ ਨੂੰ ਲੰਮੇ ਸਮੇਂ ਤੋਂ ਰਹਿਦੀਆਂ ਤਨਖਾਹਾਂ ਨਹੀਂ ਦਿੱਤੀਆਂ ਜਾ ਰਹੀਆਂ। ਇਸਦੇ ਨਾਲ ਹੀ ਵਿਭਾਗ ਵਿੱਚ 7-7 ਸਾਲ ਤੋ ਲਗਾਤਾਰ ਕੰਮ ਕਰਦੇ ਕਾਮਿਆਂ ਤੇ ਛਾਂਟੀ ਦੀ ਤਲਵਾਰ ਲਟਕਾ ਕੇ ਉਹਨਾਂ ਨੂੰ ਘਰ ਨੂੰ ਤੋਰ ਦਿੱਤਾ ਜਾ ਰਿਹਾ ਹੈ। ਜਿਸ ਕਰਕੇ ਉਹਨਾਂ ਦੇ ਪਰਿਵਾਰਾਂ ਦੇ ਚੁੱਲੇ ਠੰਡੇ ਹੋਏ ਪਏ ਹਨ। ਇਸ ਕਰਕੇ ਜੰਗਲਾਤ ਕਾਮਿਆਂ ਵਿੱਚ ਭਾਰੀ ਰੋਸ ਤੇ ਬੇਚੈਨੀ ਪਾਈ ਜਾ ਰਹੀ ਹੈ। ਉਨਾਂ ਆਪਣੇ ਰੋਸ ਦਾ ਪ੍ਰਗਟਾਵਾ ਕਰਦੇ ਹੋਏ ਅੱਜ ਸਮੁੱਚੇ ਪੰਜਾਬ ਦੇ ਵਿੱਚੋਂ ਸੈਕੜਿਆਂ ਦੀ ਗਿਣਤੀ ਵਿੱਚ ਪਹੁੰਚ ਕੇ ਜੰਗਲਾਤ ਕਾਮਿਆ ਆਪਣਾ ਗੁੱਸਾ ਜੰਗਲਾਤ ਅਧਿਕਾਰੀਆਂ ਅਤੇ ਸਰਕਾਰ ਦੇ ਖਿਲਾਫ ਕਢਿਆ ਇਸ ਧਰਨੇ ਦੀ ਹਮਾਇਤ ਕਰਦਿਆਂ ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੇ ਆਗੂਆਂ ਦਰਸ਼ਨ ਬੇਲੂਮਾਜਰਾ, ਲਖਵਿੰਦਰ ਖਾਨਪੁਰ, ਜਸਵੀਰ ਖੋਖਰ, ਮਾਸਟਰ ਪਰਮਜੀਤ ਸਿੰਘ, ਹਿੰਮਤ ਸਿੰਘ ਤੇ ਦਿਆਲ ਸਿੰਘ ਸਿੱਧੂ ਨੇ ਕਿਹਾ ਕਿ ਜਿੱਥੇ ਜੰਗਲਾਤ ਕਾਮਿਆਂ ਦੀਆਂ ਮੰਗਾਂ ਦਾ ਹੱਲ ਨਹੀਂ ਕੀਤਾ ਜਾ ਰਿਹਾ ਉਥੇ ਜੰਗਲਾਤ ਵਿਭਾਗ ਵਿੱਚ ਭ੍ਰਿਸ਼ਟਾਚਾਰ ਜੰਗੀ ਪੱਧਰ ਤੇ ਫੈਲਿਆ ਹੋਇਆ ਹੈ ਜੇਕਰ ਗੱਲ ਕਰੀਏ ਪਿਛਲੇ ਪੰਜ ਸਾਲ ਦੀ ਕਰੋੜਾਂ ਰੁਪਏ ਖਰਚਣ ਦੇ ਬਾਵਜੂਦ ਪਟਿਆਲੇ ਜਿਲੇ ਵਿੱਚ ਜੰਗਲਾਤ ਵਿਭਾਗ ਵਿਚ ਦਰਖਤਾ ਦਾ ਵਾਧਾ ਨਹੀ ਹੋਇਆ ਅਤੇ ਇਥੇ ਦਰੱਖਤਾਂ ਦੀ ਗਿਣਤੀ ਲਗਾਤਾਰ ਘੱਟਦੀ ਜਾ ਰਹੀ ਆ। ਕਈ ਇਦਾਂ ਦੀਆਂ ਸਾਈਟਾਂ ਨੇ ਜਿੱਥੋਂ ਅਧਿਕਾਰੀਆ ਨੇ ਕਰੋੜਾਂ ਰੁਪਿਆਂ ਦਾ ਭ੍ਰਿਸ਼ਟਾਚਾਰ ਕਰਕੇ ਨਜਾਇਜ਼ ਕਬਜ਼ੇ ਕਰਵਾ ਦਿੱਤੇ ਹਨ ਪਿਛਲੇ ਸਮੇਂ ਚ ਪਟਿਆਲੇ ਵਿੱਚ ਬਣਿਆ ਨਵਾਂ ਬੱਸ ਸਟੈਂਡ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਲਈ ਸੋਨੇ ਦੀ ਖਾਣ ਸਾਬਤ ਹੋਇਆ। ਇਸ ਲਈ ਉਹ ਜਿੱਥੇ ਜੰਗਲਾਤ ਕਾਮਿਆਂ ਦੀਆਂ ਤਨਖਾਹਾਂ ਤੇ ਹੋਰ ਮਸਲਿਆਂ ਲਈ ਇਹਨਾਂ ਦੀ ਡਟ ਕੇ ਹਮਾਇਤ ਕੀਤੀ ਉਥੇ ਇਸ ਬਨਸਪਤੀ ਨੂੰ ਬਚਾਉਣ ਦੇ ਲਈ ਵੀ ਵਹੀਰਾ ਘੱਤ ਕੇ ਅੱਜ ਦੇ ਸੰਘਰਸ਼ ਵਿੱਚ ਸ਼ਾਮਿਲ ਹੋਏ। ਕਿਉਂਕਿ ਜਿੱਥੇ ਪੰਜਾਬ ਦੀ ਜਮੀਨ ਤੇ ਕਾਰਪੋਰੇਟ ਦਾ ਕਬਜ਼ਾ ਹੋਣ ਜਾ ਰਿਹਾ। ਪੰਜਾਬ ਦੇ ਪਾਣੀਆਂ ਤੇ ਕਬਜ਼ਾ ਹੋਣ ਜਾ ਰਿਹਾ ਉਸਦੇ ਨਾਲ ਹੀ ਪੰਜਾਬ ਦੀ ਹਰਿਆਲੀ ਨੂੰ ਜੰਗਲਾਤ ਵਿਭਾਗ ਦੇ ਅਧਿਕਾਰੀ ਖਤਮ ਕਰਨ ਵਾਸਤੇ ਤੁਰੇ ਹੋਏ ਹਨ। ਪੰਜਾਬ ਦੇ ਅਣਖੀ ਲੋਕ ਇਹਨਾਂ ਸਾਰੀਆਂ ਚੀਜ਼ਾਂ ਦਾ ਡਟ ਕੇ ਟਾਕਰਾ ਕਰਨਗੇ। ਜਨਤਕ ਜਥੇਬੰਦੀਆਂ ਦੇ ਆਗੂਆਂ ਨੇ ਚੇਤਾਵਨੀ ਭਰੇ ਲਹਿਜੇ ਵਿਚ ਕਿਹਾ ਕੀ ਜੇਕਰ ਸਰਕਾਰ ਅਤੇ ਅਧਿਕਾਰੀਆ ਨੇ ਕੰਧ ਤੇ ਲਿਖਿਆ ਨਾ ਪੜ੍ਹਿਆ ਤਾਂ ਇਸਦਾ ਖਮਿਆਜ਼ਾ ਲੋਕ ਸਭਾ ਚੋਣਾ ਵਿਚ ਭੁਗਤਣਾ ਪਵੇਗਾ ਉਨ੍ਹਾਂ ਕਿਹਾ ਕਿ ਉਹ ਵਿਭਾਗ ਵਿੱਚ ਫੈਲੇ ਭਰਿਸ਼ਟਾਚਾਰ ਦਾ ਕੱਚਾ ਚਿੱਠਾ ਵਿਜੀਲੈਂਸ ,ਪ੍ਰੈਸ ਤੇ ਇਨਸਾਫ ਪਸੰਦ ਲੋਕਾਂ ਦੀ ਕਚਹਿਰੀ ਵਿੱਚ ਲੈ ਕੇ ਜਾਣਗੇ।ਅੱਜ ਦੇ ਧਰਨੇ ਵਿੱਚ ਸਤਨਾਮ ਸੰਗਰੂਰ, ਸ਼ੇਰ ਸਿੰਘ ਸਰਹਿੰਦ ਜਗਤਾਰ ਸਿੰਘ ਭਿੰਦਰ ਸਿੰਘ ਦੀ ਅਗਵਾਈ ਵਿੱਚ ਵੱਡੀ ਗਿਣਤੀ ਚ ਸਾਥੀਆਂ ਸਮੇਤ ਸ਼ਮੂਲੀਅਤ ਕੀਤੀ । ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਕੱਢੇ ਕਾਮੇ ਬਹਾਲ ਨਾ ਕੀਤੇ ਤੇ ਮੰਗਾਂ ਦਾ ਜਲਦ ਹੱਲ ਨਾ ਕੀਤਾ ਤਾਂ ਸੰਘਰਸ਼ ਹੋਰ ਤੇਜ ਕੀਤਾ ਜਾਵੇਗਾ।

Leave a Reply

Your email address will not be published. Required fields are marked *