ਵਿਸਾਖੀ ਮੌਕੇ ਵੱਡਾ ਹਾਦਸਾ : ਨਿਸ਼ਾਨ ਸਾਹਿਬ ‘ਚ ਆਇਆ ਕਰੰਟ , 2 ਦੀ ਮੌਤ

ਚੰਡੀਗੜ੍ਹ ਪੰਜਾਬ

ਜਲੰਧਰ, ਬੋਲੇ ਪੰਜਾਬ ਬਿਉਰੋ: ਨਕੋਦਰ ਤੋਂ ਜੰਡਿਆਲਾ ਰੋਡ ਤੇ ਸਥਿੱਤ ਪਿੰਡ ਸ਼ੰਕਰ ਵਿੱਚ ਕੁੱਝ ਲੋਕ ਨਿਸ਼ਾਨ ਸਾਹਿਬ ਚੜ੍ਹਾ ਰਹੇ ਸਨ ਤਾਂ ਕਰੰਟ ਆ ਗਿਆ ਜਿਸ ਨਾਲ 2 ਵਿਅਕਤੀਆਂ ਦੀ ਜਾਨ ਚਲੀ ਗਈ।
ਮ੍ਰਿਤਕ ਦੇ ਭਰਾ ਜਗਦੀਸ਼ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਜੱਦੀ ਪਿੰਡ ਸ਼ੰਕਰ ਹੈ ਤੇ ਪਿਛਲੇ ਲੰਬੇ ਸਮੇਂ ਤੇ ਉਹ ਬਜੂਹਾ ਪਿੰਡ ਵਿੱਚ ਰਹਿੰਦੇ ਹਨ। ਸ਼ੰਕਰ ਇਸ ਅਸਥਾਨ ਤੇ ਮੱਥਾ ਟੇਕਣ ਆਉਂਦੇ ਰਹਿੰਦੇ ਹਨ। ਅੱਜ ਵਿਸਾਖੀ ਤੇ ਨਿਸ਼ਾਨ ਸਾਹਿਬ ਚੜ੍ਹਾ ਰਹੇ ਸਨ ਤੇ ਅਚਾਨਕ ਭਾਣਾ ਵਾਪਰ ਗਿਆ । ਉੱਪਰ ਬਿੱਜਲੀ ਦੀਆਂ ਤਾਰਾਂ ਲੰਘ ਰਹੀਆਂ ਤਾਰਾਂ ਹਨ ਤੇ ਕਰੰਟ ਲੰਗਣ ਨਾਲ ਉਹਨਾਂ ਦੇ ਭਰਾ ਬੂਟਾ ਸਿੰਘ 62 ਸਾਲ ਤੇ ਮਹਿੰਦਰਪਾਲ 42 ਸਾਲ ਦੀ ਮੌਤ ਹੋ ਗਈ। ਹਾਦਸੇ ਵਿੱਚ ਤਿੰਨ ਵਿਆਕਤੀ ਜ਼ਖਮੀ ਹੋ ਗਏ ਜਿਹੜੇ ਜਲੰਧਰ ਦੇ ਕਿਸੇ ਹਸਪਤਾਲ ਵਿੱਚ ਜੇਰੇ ਇਲਾਜ਼ ਹਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।