ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਦੇ ਰੋਡਸ਼ੋਅ ‘ਤੇ ਹੋਇਆ ਪਥਰਾਅ, ਲੱਗੀ ਸੱਟ

ਚੰਡੀਗੜ੍ਹ ਨੈਸ਼ਨਲ ਪੰਜਾਬ

ਬੋਲੇ ਪੰਜਾਬ ਬਿਉਰੋ: ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਅਤੇ YSRCP ਮੁਖੀ ਜਗਨ ਮੋਹਨ ਰੈੱਡੀ 13 ਅਪ੍ਰੈਲ ਰਾਤ ਨੂੰ ਰੋਡ ਸ਼ੋਅ ‘ਤੇ ਪਥਰਾਅ ਹੋਣ ਕਰਕੇ ਜ਼ਖਮੀ ਹੋ ਗਏ ਹਨ। ਜਗਨ ਮੋਹਨ ਰੈਡੀ ‘ਤੇ ਇਹ ਹਮਲਾ ਅਜੀਤ ਸਿੰਘ ਨਗਰ ‘ਚ ਹੋਇਆ। ਰੋਡ ਸ਼ੋਅ ਦੌਰਾਨ ਪੱਥਰਬਾਜ਼ੀ ‘ਚ ਸੀਐਮ ਰੈੱਡੀ ਦੇ ਮੱਥੇ ‘ਤੇ ਸੱਟ ਲੱਗ ਗਈ।
ਵਿਜੇਵਾੜਾ ਦੇ ਸਿੰਘ ਨਗਰ ਵਿੱਚ ਬੱਸ ਯਾਤਰਾ ਦੇ ਦੌਰਾਨ ਇੱਕ ਅਣਪਛਾਤੇ ਵਿਅਕਤੀ ਨੇ ਮੁੱਖ ਮੰਤਰੀ ਜਗਨ ਮੋਹਨ ਰੈਡੀ ‘ਤੇ ਪੱਥਰ ਸੁੱਟ ਦਿੱਤਾ ਸੀ। ਇਸ ਦੌਰਾਨ ਡਾਕਟਰਾਂ ਨੇ ਬੱਸ ਦੇ ਅੰਦਰ ਹੀ ਉਨ੍ਹਾਂ ਦਾ ਇਲਾਜ ਕੀਤਾ ਅਤੇ ਇਸ ਤੋਂ ਬਾਅਦ ਮੁਹਿੰਮ ਮੁੜ ਸ਼ੁਰੂ ਕਰ ਦਿੱਤੀ ਗਈ।
ਇਹ ਪੱਥਰ ਨੇੜਲੇ ਇੱਕ ਸਕੂਲ ਤੋਂ ਸੁੱਟਿਆ ਗਿਆ ਸੀ। ਵਾਈਐਸਆਰਸੀਪੀ ਦੇ ਇੱਕ ਮੈਂਬਰ ਨੇ ਦੋਸ਼ ਲਾਇਆ ਕਿ ਇਹ ਹਮਲਾ ਟੀਡੀਪੀ ਗਠਜੋੜ ਦੀ ਸਾਜ਼ਿਸ਼ ਸੀ। ਪਾਰਟੀ ਦਾ ਕਹਿਣਾ ਹੈ ਕਿ ਅਜਿਹੀ ਕਾਰਵਾਈ ਟੀਡੀਪੀ ਮੁਖੀ ਅਤੇ ਸਾਬਕਾ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਦੀ ਘਬਰਾਹਟ ਨੂੰ ਦਰਸਾਉਂਦੀ ਹੈ।

Leave a Reply

Your email address will not be published. Required fields are marked *