ਕਾਰ ਬੇਕਾਬੂ ਹੋ ਕੇ ਨਦੀ ‘ਚ ਡਿੱਗੀ, ਚਾਰ ਵਿਅਕਤੀਆਂ ਦੀ ਮੌਤ

ਚੰਡੀਗੜ੍ਹ ਨੈਸ਼ਨਲ ਪੰਜਾਬ


ਬਾਗੇਸਵਰ, 14 ਅਪ੍ਰੈਲ,ਬੋਲੇ ਪੰਜਾਬ ਬਿਓਰੋ:
ਬਾਲੀਘਾਟ-ਧਰਮਘਰ ਮੋਟਰ ਰੋਡ ‘ਤੇ ਚਿਰਾਂਗ ਨੇੜੇ ਅੱਜ ਐਤਵਾਰ ਸਵੇਰੇ ਕਾਰ ਹਾਦਸੇ ‘ਚ ਚਾਰ ਵਿਅਕਤੀਆਂ ਦੀ ਮੌਤ ਹੋ ਗਈ।ਮਾਰੇ ਗਏ ਨੌਜਵਾਨ ਪਿੰਡ ਤੋਂ ਪੂਜਾ ਲਈ ਬਾਗੇਸ਼ਵਰ ਤੋਂ ਸਰਯੂ ਨਦੀ ਦਾ ਜਲ ਇਕੱਠਾ ਕਰਨ ਲਈ ਆ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਪਿੰਡ ‘ਚ ਨਵਰਾਤਰਿਆਂ ਦੇ ਮੌਕੇ ‘ਤੇ ਪੂਜਾ ਦਾ ਆਯੋਜਨ ਕੀਤਾ ਗਿਆ ਸੀ। ਇਹ ਨੌਜਵਾਨ ਅੱਜ ਐਤਵਾਰ ਤੜਕੇ ਬਾਗੇਸ਼ਵਰ ਵਿਖੇ ਪੂਜਾ ਲਈ ਗੰਗਾ ਜਲ ਲੈਣ ਆ ਰਹੇ ਸਨ।
ਚਿਰਾਂਗ ਗਡੇਰੀ ਨੇੜੇ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਕਾਰ ਬੇਕਾਬੂ ਹੋ ਕੇ ਨਦੀ ‘ਚ ਜਾ ਡਿੱਗੀ। ਚਾਰਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਹਾਦਸੇ ਵਿੱਚ ਮਰਨ ਵਾਲੇ ਨੀਰਜ ਅਤੇ ਦੀਪਕ ਸਕੇ ਭਰਾ ਦੱਸੇ ਜਾਂਦੇ ਹਨ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਸ ਅਤੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਮੌਕੇ ‘ਤੇ ਪਹੁੰਚ ਕੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਨਦੀ ‘ਚੋਂ ਬਾਹਰ ਕੱਢਿਆ। ਲਾਸ਼ਾਂ ਨੂੰ ਪੋਸਟਮਾਰਟਮ ਲਈ ਜ਼ਿਲ੍ਹਾ ਹਸਪਤਾਲ ਭੇਜ ਦਿੱਤਾ ਗਿਆ ਹੈ। ਇਸ ਦਰਦਨਾਕ ਹਾਦਸੇ ਦੀ ਖਬਰ ਨਾਲ ਪੂਰੇ ਇਲਾਕੇ ‘ਚ ਸੋਗ ਦੀ ਲਹਿਰ ਹੈ।

Leave a Reply

Your email address will not be published. Required fields are marked *