ਰਾਜਨੀਤਿਕ ਦਲਾਂ ਵੱਲੋਂ ਦਲਿਤ ਤੇ ਪਛੜੇ ਵਰਗਾ ਨਾਲ ਕੀਤੀ ਜਾ ਰਹੀ ਗਾਲੀ ਗਲੋਚ ਸ਼ਰਮਨਾਕ – ਜਸਵੀਰ ਸਿੰਘ ਗੜ੍ਹੀ

ਚੋਣਾਂ ਪੰਜਾਬ

ਬਲਾਚੌਰ/ਨਵਾਂਸ਼ਹਿਰ 14 ਅਪ੍ਰੈਲ,ਬੋਲੇ ਪੰਜਾਬ ਬਿਓਰੋ:

ਕਾਂਗਰਸ ਨੇ ਦਲਿਤ ਵਰਗ ਦੇ ਹਿੱਤਾਂ ਨਾਲ ਹਮੇਸ਼ਾ ਧੋਖਾ ਕੀਤਾ – ਵਿਧਾਇਕ ਨਛੱਤਰ ਪਾਲ

ਬਹੁਜਨ ਸਮਾਜ ਪਾਰਟੀ ਵੱਲੋਂ ਅੱਜ ਬਲਾਚੌਰ ਤੋਂ ਨਵਾਂ ਸ਼ਹਿਰ ਤੱਕ ਸੰਵਿਧਾਨ ਬਚਾਓ ਵਿਸ਼ਾਲ ਮੋਟਰਸਾਈਕਲ ਰੈਲੀ ਬਸਪਾ ਸੂਬਾ ਪ੍ਰਧਾਨ ਜਸਵੀਰ ਸਿੰਘ ਗੜੀ ਅਤੇ ਬਸਪਾ ਵਿਧਾਇਕ ਡਾ ਨਛੱਤਰ ਪਾਲ ਜੀ ਦੀ ਅਗਵਾਈ ਵਿੱਚ ਕੱਢੀ ਗਈ। ਇਹ ਮੋਟਰਸਾਈਕਲ ਯਾਤਰਾ ਬਲਾਚੌਰ ਸ਼ਹਿਰ ਤੋਂ ਹੁੰਦੀ ਹੋਈ ਨਵਾਂਸ਼ਹਿਰ ਪੁੱਜੀ ਅਤੇ ਨਵਾਂਸ਼ਹਿਰ ਵਿੱਚ ਵੱਡੇ ਕਾਫਲੇ ਦਾ ਰੂਪ ਧਾਰਨ ਕਰ ਗਈ। ਨੀਲੇ ਝੰਡੇ ਲੱਗੇ ਮੋਟਰਸਾਈਕਲ ਤੇ ਆਕਾਸ਼ ਗੂੰਜ ਦੇ ਬਾਬਾ ਸਾਹਿਬ ਅੰਬੇਡਕਰ ਅਮਰ ਰਹੇ ਤੇ ਨਾਰਿਆਂ ਨਾਲ ਬਹੁਜਨ ਸਮਾਜ ਪਾਰਟੀ ਦਾ ਵੱਡਾ ਲਸ਼ਕਰ ਵਿਸ਼ਾਲ ਬਰਕਰਾਰਾਂ ਦੇ ਇਕੱਠ ਵਿੱਚ ਬੇਅੰਤ ਜੋਸ਼ ਭਰ ਰਿਹਾ ਸੀ। ਬਸਪਾ ਸੂਬਾ ਪ੍ਰਧਾਨ ਜਸਵੀਰ ਸਿੰਘ ਗੜੀ ਅਤੇ ਵਿਧਾਇਕ ਨਛੱਤਰ ਪਾਲ ਬੁਲਟ ਮੋਟਰਸਾਈਕਲ ਤੇ ਵੱਡੇ ਨੀਲੇ ਝੰਡੇ ਨਾਲ ਅਗਵਾਈ ਕਰ ਰਹੇ ਸਨ।


ਇਸ ਮੌਕੇ ਬੋਲਦੇ ਆਂ ਸਰਦਾਰ ਗੜੀ ਨੇ ਕਿਹਾ ਕਿ ਦਲਤਾਂ ਤੇ ਪਛੜੇ ਵਰਗਾਂ ਨਾਲ ਵੱਖ ਵੱਖ ਰਾਜਨੀਤਿਕ ਦਲ ਜਾਤੀਵਾਦੀ ਸੋਚ ਤਹਿਤ ਕਾਲੀ ਗਲੋਚ ਕਰ ਰਹੇ ਹਨ ਜੋ ਕਿ ਅੱਧੀ ਨਿੰਦਨ ਯੋਗ ਹੈ ਕਾਂਗਰਸ ਦੇ ਵਿੱਚ ਦਲਤ ਪਛੜੇ ਵਰਗਾਂ ਨੂੰ ਪੈਰਾਂ ਦੀਆਂ ਜੁੱਤੀਆਂ ਆਖਿਆ ਗਿਆ। ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਵੱਲੋਂ ਦਲਿਤ ਵਰਗਾਂ ਦੀ ਪਵਿੱਤਰ ਤੇ ਪੰਥਕ ਸੀਟਾਂ ਦੀ ਦਾਅਵੇਦਾਰੀ ਤੇ ਸਵਾਲ ਖੜੇ ਕੀਤੇ ਗਏ। ਮੌਜੂਦਾ ਪੰਜਾਬ ਸਰਕਾਰ ਨੇ ਅਨੁਸੂਚਿਤ ਜਾਤੀ ਕਮਿਸ਼ਨ ਦਾ ਅੱਜ ਤੱਕ ਚੇਅਰਮੈਨ ਨਹੀਂ ਲਗਾਇਆ ਐਸੀ ਕਮਿਸ਼ਨ ਦੇ ਮੈਂਬਰਾਂ ਦੀ ਗਿਣਤੀ ਘਟਾ ਦਿੱਤੀ। ਤਾਜ਼ਾ ਘਟਨਾ ਕ੍ਰਮ ਵਿੱਚ ਕੈਬਨਟ ਮੰਤਰੀ ਲਾਲਜੀਤ ਭੁੱਲਰ ਨੇ ਪਛੜੇ ਵਰਗਾਂ ਦੀਆਂ ਰਾਮਗੜੀਆ ਤੇ ਸੁਨਿਆਰਾ ਭਾਈਚਾਰਿਆਂ ਨਾਲ ਅੱਤ ਨਿੰਦਣਯੋਗ ਸ਼ਬਦਾਵਲੀ ਦੀ ਵਰਤੋਂ ਕਰਕੇ ਆਮ ਆਦਮੀ ਪਾਰਟੀ ਨੇ ਦਲਿਤ ਪਿਛੜੇ ਵਰਗਾਂ ਦਾ ਅਪਮਾਨ ਕੀਤਾ ਹੈ। ਇਸ ਮੌਕੇ ਵਿਧਾਇਕ ਡਾਕਟਰ ਨਛੱਤਰ ਪਾਲ ਜੀ ਨੇ ਪਾਰਟੀ ਵਰਕਰਾਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਕਾਂਗਰਸ ਹਮੇਸ਼ਾ ਦਲਤ ਵਿਰੋਧੀ ਰਹੀ ਹੈ ਕਾਂਗਰਸ ਦੇ ਰਾਜ ਵਿੱਚ ਗਲਤ ਵਰਗਾਂ ਨੂੰ ਪੈਰਾਂ ਦੀਆਂ ਜੁੱਤੀਆਂ ਸੱਦਿਆ ਗਿਆ ਕਾਂਗਰਸ ਦੇ ਰਾਜ ਵਿੱਚ ਬਾਬਾ ਸਾਹਿਬ ਅੰਬੇਡਕਰ ਨੂੰ ਹਰਾਉਣ ਦੇ ਨਾਲ ਨਾਲ ਹਮੇਸ਼ਾ ਦਲਤ ਵਰਗਾਂ ਦੀ ਮੂਵਮੈਂਟ ਨੂੰ ਕੁਚਲਣ ਦਾ ਕੰਮ ਕੀਤਾ ਗਿਆ। ਕਾਂਗਰਸ ਦੇ ਇਹਨਾਂ ਨਕਸ਼ੇ ਕਦਮਾਂ ਤੇ ਆਮ ਆਦਮੀ ਪਾਰਟੀ ਚੱਲ ਰਹੀ ਹੈ ਜਿਸ ਦਾ ਪੂਰੇ ਦੇਸ਼ ਵਿੱਚ ਕਾਂਗਰਸ ਨਾਲ ਸਮਝੌਤਾ ਹੈ। ਉਹਨਾਂ ਅੱਗੇ ਕਿਹਾ ਕਿ ਬਹੁਜਨ ਸਮਾਜ ਪਾਰਟੀ ਪੰਜਾਬ ਵਿੱਚ ਪੰਜ ਉਮੀਦਵਾਰ ਹੋਸ਼ਿਆਰਪੁਰ ਫਿਰੋਜ਼ਪੁਰ ਸੰਗਰੂਰ ਜਲੰਧਰ ਤੋਂ ਘੋਸ਼ਿਤ ਕਰ ਚੁੱਕੀ ਹੈ, ਆਉਣ ਵਾਲੇ ਦਿਨਾਂ ਵਿੱਚ ਬਾਕੀ ਉਮੀਦਵਾਰ ਜਲਦ ਘੋਸ਼ਿਤ ਕਰ ਦਿੱਤੇ ਜਾਣਗੇ। ਮੋਟਰਸਾਈਕਲਾਂ ਦੇ ਕਾਫਲੇ ਨਾਲ ਬਸਪਾ ਵਰਕਰਾਂ ਨੇ ਬਾਬਾ ਸਾਹਿਬ ਅੰਬੇਡਕਰ ਚੌਂਕ ਵਿੱਚ ਪੁੱਜਕੇ ਜ਼ੋਰਦਾਰ ਨਾਅਰੇਬਾਜ਼ੀ ਕਰਦਿਆ ਬਾਬਾ ਸਾਹਿਬ ਅੰਬੇਡਕਰ ਨੂੰ ਫੁੱਲ ਵਾਲਾ ਭੇਟ ਕੀਤਾ ਕੀਤੀ ਅਤੇ ਵੱਡਾ ਕੇਕ ਕੱਟਕੇ ਖੁਸ਼ੀ ਮਨਾਈ।
ਇਸ ਮੌਕੇ ਸੂਬਾ ਜਨਰਲ ਸਕੱਤਰ ਸ੍ਰੀ ਪ੍ਰਵੀਨ ਬੰਗਾ, ਸੂਬਾ ਕਮੇਟੀ ਮੈਂਬਰ ਦਿਲਬਾਗ ਚੰਦ ਮਹਿੰਦੀਪੁਰ, ਜ਼ਿਲ੍ਹਾ ਪ੍ਰਧਾਨ ਸਰਬਜੀਤ ਜਾਫਰ, ਹਲਕਾ ਪ੍ਰਧਾਨ ਬਲਾਚੋਰ ਜਸਵੀਰ ਸਿੰਘ ਔਲੀਆਪੁਰ, ਵਿਧਾਨ ਸਭਾ ਪ੍ਰਧਾਨ ਨਵਾਂ ਸ਼ਹਿਰ ਰਸ਼ਪਾਲ ਮਹਾਲੋ, ਵਿਧਾਨ ਸਭਾ ਪ੍ਰਧਾਨ ਬੰਗ ਮੈਨੇਜਰ ਜੈਪਾਲ ਸੁੰਡਾ ਜੀ, ਜਿਲ੍ਾ ਉਪ ਪ੍ਰਧਾਨ ਭੁਪਿੰਦਰ ਬੇਗਮਪੁਰੀ, ਪਰਮਿੰਦਰ ਕੁਮਾਰ ਐਮਸੀ, ਸੁਰਜੀਤ ਕਰੀਹਾ, ਬਖਸ਼ੀਸ਼ ਮਾਜਰਾ ਜੱਟਾ ਅਸੋਕ ਦੁਗਲ, ਸਰਪੰਚ ਹਰਨਿਰੰਜਨ, ਮਨਜੀਤ ਕੌਰ ਸਰਪੰਚ ਮਹਾਲੋ, ਮੁਖਤਿਆਰ ਮੁੱਖਾ ਰਾਹੋਂ ਸ਼ਹਿਰੀ ਪ੍ਰਧਾਨ, ਕੌਂਸਲਰ ਗੁਰਮੁਖ ਨੌਰਥ, ਅਵਤਾਰ ਰਾਜੂ ਮਾਜਰਾ ਜੈਪਾਲ ਸੈਂਪਲਾ, ਦਿਲਵਾਗ ਰੈਲ਼ਮਾਜਰਾ, ਬਲਾਚੌਰ ਸ਼ਹਿਰੀ ਪ੍ਰਧਾਨ ਪਰਮਿੰਦਰ ਲਾਲੀ, ਮਿੰਦਰ ਜਾਡਲੀ, ਚੇਅਰਮੈਨ ਹਰਬੰਸ ਮਹਿੰਦੀਪੁਰ, ਪਰਮਿੰਦਰ ਮੇਨਕਾ, ਸੋਨੂੰ ਗੜਸ਼ੰਕਰ ਰੋਡ, ਬੀਓ ਗਿਆਨ ਚੰਦ, ਪ੍ਰੇਮ ਰਤਨ ਸ਼ਹਿਰੀ ਪ੍ਰਧਾਨ, ਕਮਲ਼ ਚੋਪੜਾ, ਜਸਵੰਤ ਤੂਰ, ਧਰਮਵੀਰ ਤੂਰ, ਜਸਵੰਤ ਕਲੇਰ, ਹਰਜਿੰਦਰ ਸਿੰਘ, ਵਿਜੈ ਕੁਮਾਰ ਕਾਲਾ ਐਸਡੀਓ ਧਰਮਪਾਲ, ਗਿਆਨ ਚੰਦ ਰਾਹੋ, ਯਸਪਾਲ ਦੁਬਈ, ਡਾ ਅਸ਼ੋਕ ਦੁੱਗਲ, ਸਰਪੰਚ ਰਕੇਸ਼ ਗੜੀ, ਮਨੋਹਰ ਕਮਾਮ, ਬਿੰਦਰ ਰਾਜੂ ਮਾਜਰਾ, ਕੁਲਦੀਪ ਬਹਿਰਾਮ, ਹਰਬੰਸ ਕਲੇਰ, ਮਲਕੀਤ ਮੁਕੰਦਪੁਰ, ਮਨਜੀਤ ਸੂਦ ਸਰਪੰਚ, ਠੇਕੇਦਾਰ ਤਰਸੇਮ ਜੱਬਾ ਬਲਵੀਰ ਮੰਗਾ ਨੀਲੋਵਾਲ, ਸਤਿਨਾਮ ਭੱਦੀ, ਸਤਪਾਲ ਲੰਗਰੋਆ, ਅਮਰੀਕ ਬੰਗਾ ਨਵੀਂ ਅਬਾਦੀ, ਰਾਮ ਲਾਲ ਕਲਾਮ, ਪਰਸ ਰਾਮ ਸ਼ਾਹਦਰਾ, ਚਮਨ ਲਾਲ ਸਲੋਹ, ਜਸਵਿੰਦਰ ਹੰਸਰੋ, ਸਾਬਕਾ ਸਰਪੰਚ ਮੇਹਰ ਚਾਂਦ ਬੰਗਾ, ਡਾ ਹਰਜਿੰਦਰ ਕਰਿਆਮ, ਕੁਲਵਿੰਦਰ ਜਾਡਲੀ, ਰੌਸ਼ਨ ਟਰਾਲੀ ਵਰਕਰ, ਸਾਬਕਾ ਸਰਪੰਚ ਹਰਵਿੰਦਰ ਕੁਮਾਰ, ਆਦਿ ਸ਼ਾਮਿਲ ਸਨ।

Leave a Reply

Your email address will not be published. Required fields are marked *