ਸ਼ਸ਼ਤਰ ਪ੍ਰਦਰਸ਼ਨ ਮੁਕਾਬਲਿਆਂ ਵਿੱਚ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਇੰਟਰਨੈਸ਼ਨਲ ਗੱਤਕਾ ਅਖਾੜਾ ਹੋਇਆ ਜੇਤੂ

ਖੇਡਾਂ ਚੰਡੀਗੜ੍ਹ ਪੰਜਾਬ

ਮੋਹਾਲੀ ,ਬੋਲੇ ਪੰਜਾਬ ਬਿਓਰੋ:

ਜਿਲਾ ਪੱਧਰੀ ਗੱਤਕਾ ਸ਼ਸ਼ਤਰ ਪ੍ਰਦਰਸ਼ਨ ਮੁਕਾਬਲੇ ਦਾ ਆਯੋਜਨ

ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ ਦੀ ਅਗਵਾਈ ਹੇਠ ਜ਼ਿਲਾ ਗੱਤਕਾ ਐਸੋਸੀਏਸ਼ਨ ਮੁਹਾਲੀ ਵੱਲੋਂ ਸੈਕਟਰ 90 ਦੇ ਗੁਰਦਵਾਰਾ ਨਾਨਕ ਦਰਬਾਰ ਦੇ ਸਹਿਯੋਗ ਨਾਲ ਜਿਲਾ ਪੱਧਰੀ ਗੱਤਕਾ ਸ਼ਸ਼ਤਰ ਪ੍ਰਦਰਸ਼ਨ ਮੁਕਾਬਲੇ ਗਏ। ਨੈਸ਼ਨਲ ਗਤਕਾ ਐਸੋਸੀਏਸ਼ਨ ਆਫ ਇੰਡੀਆ ਦੀ ਸਰਪਰਸਤੀ ਹੇਠ ਕਰਵਾਏ ਗਏ,
ਇਸ ਮੌਕੇ ਤੇ ਜ਼ਿਲ੍ਾ ਗਤਕਾ ਐਸੋਸੀਏਸ਼ਨ ਦੇ ਚੇਅਰਮੈਨ ਪਰਮਜੀਤ ਸਿੰਘ ਚੌਹਾਨ ਅਤੇ ਪ੍ਰਧਾਨ ਕੁਲਦੀਪ ਸਿੰਘ ਸਮਾਣਾ ਨੇ ਇਨਾਮਾਂ ਦੀ ਵੰਡ ਕੀਤੀ ਅਤੇ ਸ਼ਸਤਰ ਪ੍ਰਦਰਸ਼ਨ ਮੁਕਾਬਲੇ ਦੇ ਵਿੱਚ ਜੇਤੂਆਂ ਨੂੰ ਇਨਾਮ ਤਕਸੀਮ ਕੀਤੇ, ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਚੇਅਰਮੈਨ ਪਰਮਜੀਤ ਸਿੰਘ ਚੌਹਾਨ ਅਤੇ ਪ੍ਰਧਾਨ ਕੁਲਦੀਪ ਸਿੰਘ ਸਮਾਣਾ ਨੇ ਕਿਹਾ ਕਿ ਇਹ ਫੂਲਰਾਜ ਸਿੰਘ ਦੀ ਦੇ ਯਤਨਾਂ ਸਦਕਾ ਕਰਵਾਇਆ ਗਿਆ ਸ਼ਸਤਰ ਪ੍ਰਦਰਸ਼ਨ ਮੁਕਾਬਲਾ ਇੱਕ ਵਧੀਆ ਉਪਰਾਲਾ ਹੈ
ਅਤੇ ਅਜਿਹੇ ਪ੍ਰੋਗਰਾਮ ਹੁੰਦੇ ਰਹਿਣੇ ਚਾਹੀਦੇ ਹਨ, ਤਾਂਕਿ ਨੌਜਵਾਨ ਪੀੜੀ ਨੂੰ ਆਪਣੇ ਅਮੀਰ ਵਿਰਸੇ ਨਾਲ ਜੋੜਿਆ ਰੱਖਿਆ ਜਾ ਸਕੇ,
ਫੂਲਰਾਜ ਸਿੰਘ
ਦੀ ਅਗਵਾਈ ਹੇਠ ਕਰਵਾਏ ਗਏ
ਸ਼ਸਤਰ ਪ੍ਰਦਰਸ਼ਨ ਕਰਨ ਮੌਕੇ ਵੱਡੀ ਗਿਣਤੀ ਵਿੱਚ ਧਾਰਮਿਕ ਸਮਾਜਿਕ ਅਤੇ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ, ਇਸ ਮੌਕੇ ਤੇ ਨੈਸ਼ਨਲ ਗਤਕਾ ਐਸੋਸੀਏਸ਼ਨ ਆਫ ਇੰਡੀਆ ਦੇ ਹਰਜੀਤ ਸਿੰਘ ਗਰੇਵਾਲ ਵੀ ਉਚੇਚੇ ਤੌਰ ਤੇ ਹਾਜ਼ਰ ਰਹੇ, ਇਸ ਮੌਕੇ ਤੇ ਡੀ.ਐਸ.ਪੀ ਮੋਹਾਲੀ- ਹਰਸਿਮਰਤ ਸਿੰਘ ਬੱਲ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ ਅਤੇ ਸ਼ਸਤਰ ਪ੍ਰਦਰਸ਼ਨ ਮੁਕਾਬਲਿਆਂ ਵਿੱਚ ਹਿੱਸਾ ਲੈਣ ਵਾਲਿਆਂ ਦੀ ਹੌਸਲਾ ਅਫਜਾਈ ਕੀਤੀ,
ਸ਼ਸ਼ਤਰ ਪ੍ਰਦਰਸ਼ਨ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਇੰਟਰਨੈਸ਼ਨਲ ਗੱਤਕਾ ਅਖਾੜਾ, ਤਿਊੜ ਨੇ ਜਿੱਤਿਆ। ਮਿਸਲ ਸ਼ਹੀਦਾਂ ਗੱਤਕਾ ਅਖਾੜਾ, ਸੋਹਾਣਾ ਨੇ ਦੂਜਾ ਜਦਕਿ ਮਿਸਲ ਸ਼ਹੀਦਾਂ ਪਾਤਸ਼ਾਹੀ 5ਵੀਂ ਗੁਰੂ ਅਰਜਨ ਦੇਵ ਜੀ ਗੱਤਕਾ, ਅਖਾੜਾ ਸਨੀ ਇਨਕਲੇਵ ਖਰੜ ਤੀਜੇ ਸਥਾਨ ਉੱਤੇ ਰਿਹਾ।
ਲੜਕੇ ਵਿਅਕਤੀਗਤ ਮੁਕਾਬਲੇ
ਪਹਿਲਾ ਸਥਾਨ ਇਸ਼ਪ੍ਰੀਤ ਸਿੰਘ
ਦੂਜਾ ਇੰਦਰਜੀਤ ਸਿੰਘ
ਤੀਜਾ ਹਰਸਿਮਰਨ ਸਿੰਘ,
ਲੜਕੀਆਂ ਵਿਅਕਤੀਗਤ ਮੁਕਾਬਲੇ
ਪਹਿਲਾ ਸਥਾਨ ਤਰਨਪ੍ਰੀਤ ਕੌਰ
ਦੂਜਾ ਸਥਾਨ ਜੈਦਕੀਰਤ ਕੌਰ
ਤੀਸਰਾ ਜਸ਼ਨਦੀਪ ਕੌਰ ਨੇ ਪ੍ਰਾਪਤ ਕੀਤਾ, ਇਸ ਮੌਕੇ ਤੇ ਗਤਕਾ ਦੇ ਬਾਬਾ ਬੋਹੜ ਵਜੋਂ ਜਾਣੇ ਜਾਂਦੇ ਜਥੇਦਾਰ ਗੁਰਪ੍ਰੀਤ ਸਿੰਘ ਖਾਲਸਾ ਜਿਨਾਂ ਨੂੰ ਰਾਸ਼ਟਰਪਤੀ ਅਵਾਰਡ ਵੀ ਮਿਲ ਚੁੱਕਾ ਹੈ, ਨੂੰ ਨੈਸ਼ਨਲ ਗਤਕਾ ਐਸੋਸੀਏਸ਼ਨ ਆਫ ਇੰਡੀਆ ਦੇ ਵੱਲੋਂ ਉਚੇਚੇ ਤੌਰ ਤੇ ਸਨਮਾਨਿਤ ਕੀਤਾ ਗਿਆ
ਜੇਤੂਆਂ ਨੂੰ ਇਨਾਮਾਂ ਦੀ ਵੰਡ- ਪਰਮਜੀਤ ਸਿੰਘ ਚੌਹਾਨ, ਕੁਲਦੀਪ ਸਿੰਘ ਸਮਾਣਾ ਅਤੇ ਹਰਜੀਤ ਸਿੰਘ ਗਰੇਵਾਲ -ਪ੍ਰਧਾਨ ਨੈਸ਼ਨਲ ਗਤਕਾ ਐਸੋਸੀਏਸ਼ਨ ਆਫ ਇੰਡੀਆ ਨੇ ਸਾਂਝੇ ਤੌਰ ਤੇ ਕੀਤੀ,
ਇਸ ਮੌਕੇ ਤੇ ਆਪ ਨੇਤਾ ਸੁਰਿੰਦਰ ਸਿੰਘ ਰੋਡਾ ਸੁਹਾਣਾ, ਨੰਬਰਦਾਰ ਹਰ ਸੰਗਤ ਸਿੰਘ ਸੁਹਾਣਾ, ਸਾਬਕਾ ਕੌਂਸਲਰ ਗੁਰਮੁਖ ਸਿੰਘ ਸੋਹਲ, ਹਰਬਿੰਦਰ ਸਿੰਘ ਸੈਣੀ,ਸਾਬਕਾ ਕੌਂਸਲਰ- ਜਸਵੀਰ ਕੌਰ ਅਤਲੀ, ਆਪ ਨੇਤਾ- ਅਵਤਾਰ ਸਿੰਘ ਮੌਲੀ, ਗੱਬਰ ਮੌਲੀ, ਠੇਕੇਦਾਰ ਮਨਜੀਤ ਸਿੰਘ ਮਾਨ, ਸਿਮਰਨ ਸਿੰਘ ਵੀ ਹਾਜ਼ਰ ਸਨ, ਗਤਕਾ ਪ੍ਰਦਰਸ਼ਨ ਮੁਕਾਬਲਿਆਂ ਦੇ ਦੌਰਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰੂ ਨਾਨਕ ਦਰਬਾਰ ਦੇ ਗੁਰਮੀਤ ਸਿੰਘ ਸੈਣੀ ਨਿਹਾਲ ਸਿੰਘ ਜਗਦੀਸ਼ ਸਿੰਘ ਤਰਲੋਚਨ ਸਿੰਘ ਸੰਤੋਖ ਸਿੰਘ ਕਰਨਲ ਮਲੂਕ ਸਿੰਘ ਵੀ ਹਾਜ਼ਰ ਸਨ,

Leave a Reply

Your email address will not be published. Required fields are marked *