ਪਾਇਲ ‘ਚ ਮੀਟਿੰਗ ਦੌਰਾਨ ਭਾਜਪਾ ਵਰਕਰ ਆਪਸ ‘ਚ ਭਿੜੇ,ਇੱਕ ਦੂਜੇ ‘ਤੇ ਸੁੱਟੇ ਮੇਜ ਕੁਰਸੀਆਂ

ਚੰਡੀਗੜ੍ਹ ਪੰਜਾਬ


ਲੁਧਿਆਣਾ, 15 ਅਪ੍ਰੈਲ,ਬੋਲੇ ਪੰਜਾਬ ਬਿਓਰੋ:
ਲੁਧਿਆਣਾ ਦੇ ਪਾਇਲ ‘ਚ ਭਾਜਪਾ ਵਰਕਰਾਂ ਦੀ ਮੀਟਿੰਗ ਦੌਰਾਨ ਹੰਗਾਮਾ ਹੋਣ ਦੀ ਸੂਚਨਾ ਹੈ।ਦਰਅਸਲ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਭਾਜਪਾ ਨੇ ਪਾਇਲ ‘ਚ ਇਕ ਵਿਸ਼ੇਸ਼ ਮੀਟਿੰਗ ਰੱਖੀ ਸੀ, ਜਿਸ ‘ਚ ਪਾਰਟੀ ਦੇ ਸਾਰੇ ਵਰਕਰਾਂ ਨੇ ਹਿੱਸਾ ਲੈਣਾ ਸੀ। ਪਰ ਮੀਟਿੰਗ ਦੌਰਾਨ ਹੀ ਭਾਜਪਾ ਵਰਕਰਾਂ ਵਿਚ ਝੜਪ ਹੋ ਗਈ ਅਤੇ ਮਾਮਲਾ ਇੰਨਾ ਵੱਧ ਗਿਆ ਕਿ ਸਟੇਜ ‘ਤੇ ਕੁਰਸੀਆਂ ਤੇ ਮੇਜ਼ ਸੁੱਟੇ ਗਏ। ਇਸ ਘਟਨਾ ਨਾਲ ਜੁੜੀ ਇਕ ਵੀਡੀਓ ਵੀ ਵਾਇਰਲ ਹੋ ਰਹੀ ਹੈ, ਜਿਸ ‘ਚ ਸਾਫ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਭਾਜਪਾ ਵਰਕਰ ਸਟੇਜ ‘ਤੇ ਹੀ ਇਕ-ਦੂਜੇ ‘ਤੇ ਮੇਜ਼ ਅਤੇ ਕੁਰਸੀਆਂ ਸੁੱਟ ਰਹੇ ਹਨ।
ਪਤਾ ਲੱਗਾ ਹੈ ਕਿ ਜਦੋਂ ਇਕ ਆਗੂ ਸਟੇਜ ‘ਤੇ ਸੰਬੋਧਨ ਕਰ ਰਿਹਾ ਸੀ ਤਾਂ ਲੋਕਾਂ ਨੇ ਉਸ ਨੂੰ ਬੋਲਣ ਤੋਂ ਰੋਕ ਦਿੱਤਾ, ਜਿਸ ਤੋਂ ਬਾਅਦ ਮਾਹੌਲ ਤਣਾਅਪੂਰਨ ਹੋ ਗਿਆ ਅਤੇ ਦੋਵਾਂ ਧਿਰਾਂ ਦੇ ਲੋਕ ਆਪਸ ‘ਚ ਭਿੜ ਗਏ। ਮਾਮਲਾ ਇਸ ਹੱਦ ਤੱਕ ਵਧ ਗਿਆ ਕਿ ਬਿਨਾਂ ਕਿਸੇ ਝਿਜਕ ਦੇ ਉਨ੍ਹਾਂ ਨੇ ਇਕ-ਦੂਜੇ ‘ਤੇ ਕੁਰਸੀਆਂ ਅਤੇ ਮੇਜ਼ ਸੁੱਟਣੇ ਸ਼ੁਰੂ ਕਰ ਦਿੱਤੇ। ਇਸ ਤੋਂ ਬਾਅਦ ਮਾਹੌਲ ਗਰਮ ਹੁੰਦਾ ਦੇਖ ਇਕ ਵੱਡੇ ਆਗੂ ਨੇ ਮੌਕੇ ‘ਤੇ ਆ ਕੇ ਚਾਰਜ ਸੰਭਾਲ ਲਿਆ ਅਤੇ ਪਾਰਟੀ ਵਰਕਰਾਂ ਨੂੰ ਸ਼ਾਂਤ ਕੀਤਾ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।