ਪੀ ਪੀ ਐਸ ਸੀ ਦੇ ਚੇਅਰਮੈਨ ਔਲਖ ਦਾ ਜਥੇਬੰਦੀਆਂ ਵਲੋਂ ਸਨਮਾਨ

ਚੰਡੀਗੜ੍ਹ ਪੰਜਾਬ

ਚੰਡੀਗੜ੍ਹ 15 ਅਪ੍ਰੈਲ,ਬੋਲੇ ਪੰਜਾਬ ਬਿਓਰੋ: ਕੁੱਝ ਸਮਾਜਸੇਵੀ  ਜਥੇਬੰਦੀਆਂ ਨੇ ਪੀ ਪੀ ਐਸ ਸੀ ਦੇ ਨਵੇਂ ਨਿਯੁਕਤ ਚੇਅਰਮੈਨ ਜਤਿੰਦਰ ਸਿੰਘ ਔਲਖ ਆਈਪੀਐਸ ਰਿਟਾਇਰਡ, ਜੋ  ਮੁਹਾਲੀ ਦੇ ਐਸ ਐਸ ਪੀ ਅਤੇ ਏ ਡੀ ਜੀ ਪੀ ਪੰਜਾਬ ਵੀ ਰਹੇ ਹਨ ਨੂੰ ਉਹਨਾਂ ਦੀਆਂ ਸੇਵਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਨਮਾਨਿਤ ਕੀਤਾ ਗਿਆ । ਇਸ ਮੌਕੇ ਤੇ ਮੌਹਾਲੀ ਪ੍ਰੈਸ ਕਲੱਬ ਦੇ ਪ੍ਰਧਾਨ ਸੁਖਦੇਵ ਪਟਵਾਰੀ, ਪੰਜਾਬ ਏਜੰਡਾ ਫੋਰਮ ਦੇ ਵਰੁਣ ਮਲਹੋਤਰਾ ਅਤੇ ਪੱਤਰਕਾਰ ਰਜਿੰਦਰ ਸਿੰਘ ਤੱਗੜ, ਚੰਡੀਗੜ੍ਹ ਪ੍ਰੈਸ ਕਲੱਬ ਦੇ ਸਾਬਕਾ ਪ੍ਰਧਾਨ ਸੌਰਭ ਦੂਗਲ, ਪੰਜਾਬ ਅਗੇਂਸਟ ਕੁਰੱਪਸ਼ਨ ਦੇ ਆਗੂ ਸਤਨਾਮ ਸਿੰਘ ਦਾਊਂ, ਹਿਰਦੇਪਾਲ ਔਲਖ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਲਸ਼ਕਰ ਸਿੰਘ ਆਦਿ ਹਾਜਰ ਸਨ।

ਇਸ ਮੌਕੇ ਤੇ ਸੁਖਦੇਵ ਪਟਵਾਰੀ ਨੇ ਚੇਅਰਮੈਨ ਸਾਹਿਬ ਦੀਆਂ ਖ਼ਾਸ ਅਤੇ ਸ਼ਾਨਦਾਰ ਪ੍ਰਾਪਤੀਆਂ ਬਾਰੇ ਦੱਸਿਆ ਅਤੇ ਉਮੀਦ ਕੀਤੀ ਕਿ ਜਿਵੇਂ ਔਲਖ ਨੇ ਪਹਿਲਾ ਨੌਕਰੀ ਦੌਰਾਨ ਇਮਾਨਦਾਰੀ ਨਾਲ ਕੰਮ ਕੀਤਾ ਹੈ ਉਹ ਹੁਣ ਪੰਜਾਬ ਵਿੱਚ ਨੌਕਰੀਆਂ ਦੇਣ ਲਈ ਹੁੰਦੇ ਟੈਸਟਾਂ ਵਿੱਚ ਹੁੰਦੀ
 ਘਪਲੇਬਾਜੀ ਨੂੰ ਨੱਥ ਪਾ ਕੇ ਸਾਫ ਸੁਥਰੇ ਅਤੇ ਯੋਗ ਉਮੀਦਵਾਰਾਂ ਨੂੰ ਬਗੈਰ ਕਿਸੇ ਦਬਾਓ ਅਤੇ ਬਗੈਰ ਭ੍ਰਿਸ਼ਟਾਚਾਰ ਤੋਂ ਨੌਕਰੀ ਮਿਲ ਸਕੇਗੀ। ਇਸੇ ਮੌਕੇ ਚੇਅਰਮੈਨ ਔਲਖ ਸਾਬ ਨੇ ਆਏ ਮਹਿਮਾਨਾਂ ਨਾਲ ਵਿਸਾਖੀ  ਵੀ ਮਨਾਈ ਅਤੇ ਵਾਅਦਾ ਕੀਤਾ ਕਿ ਉਹ ਹਰ ਸੰਭਵ ਕੋਸ਼ਿਸ਼ ਕਰਨਗੇ ਕਿ ਅਦਾਰਾ ਪੀ ਪੀ ਐਸ ਸੀ ਪੂਰੀ ਇਮਾਨਦਾਰੀ ਨਾਲ ਕਰੇਗਾ ਅਤੇ ਸਿਰਫ ਯੋਗ ਉਮੀਦਵਾਰਾਂ ਨੂੰ ਪੰਜਾਬ ਵਿੱਚ ਨੌਕਰੀਆਂ ਮਿਲਣਗੀਆਂ। ਉਹਨਾਂ ਦੱਸਿਆ ਕਿ ਨੌਕਰੀ ਲਈ ਜਾਂਦੇ ਇਮਤਿਹਾਨਾਂ ਵਿੱਚ ਹੁੰਦੇ ਭ੍ਰਿਸ਼ਟਾਚਾਰ ਅਤੇ ਆਧੁਨਿਕ ਤਰੀਕੇ ਨਾਲ ਮਾਰੀ ਜਾਂਦੀ ਨਕਲ ਨੂੰ ਕਾਬੂ ਕਰਨਗੇ  ਅਤੇ ਉਹ ਯਕੀਨੀ ਬਣਾਉਣਗੇ ਕਿ ਸਿਰਫ ਯੋਗ ਉਮੀਦਵਾਰਾਂ ਨੂੰ ਹੀ ਨੌਕਰੀ ਮਿਲ ਸਕੇ।

Leave a Reply

Your email address will not be published. Required fields are marked *