ਪੰਜਾਬ ਸਣੇ ਦੇਸ਼ ਦੇ ਇਨ੍ਹਾਂ 10 ਰੂਟਾਂ ਉਤੇ ਦੌੜੇਗੀ Bullet Train

ਚੰਡੀਗੜ੍ਹ ਨੈਸ਼ਨਲ ਪੰਜਾਬ

ਦਿੱਲੀ, ਬੋਲੇ ਪੰਜਾਬ ਬਿਉਰੋ: ਦੇਸ਼ ਦੇ 10 ਰੂਟਾਂ ਉਤੇ ਬੁਲੇਟ ਟਰੇਨ (Bullet Train) ਦੌੜੇਗੀ। ਇੱਕ ਦਿਨ ਪਹਿਲਾਂ ਭਾਜਪਾ ਦੇ ਚੋਣ ਮਨੋਰਥ ਪੱਤਰ ਵਿੱਚ ਪ੍ਰਧਾਨ ਮੰਤਰੀ ਨੇ ਤਿੰਨ ਹੋਰ ਨਵੇਂ ਰੂਟਾਂ ਉੱਤੇ ਬੁਲੇਟ ਟਰੇਨ ਚਲਾਉਣ ਦਾ ਐਲਾਨ ਕੀਤਾ ਸੀ। ਇਸ ਤੋਂ ਪਹਿਲਾਂ ਬੁਲੇਟ ਟਰੇਨ ਦੇ ਛੇ ਰੂਟਾਂ ਦੀ ਚੋਣ ਕੀਤੀ ਜਾ ਚੁੱਕੀ ਹੈ ਅਤੇ ਅਹਿਮਦਾਬਾਦ ਤੋਂ ਮੁੰਬਈ ਰੂਟ ‘ਤੇ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਰੇਲ ਮੰਤਰੀ ਨੇ 2026 ਵਿੱਚ ਬੁਲੇਟ ਟਰੇਨ ਚਲਾਉਣ ਦਾ ਐਲਾਨ ਵੀ ਕੀਤਾ ਹੈ।
ਸੂਤਰਾਂ ਮੁਤਾਬਕ ਦਿੱਲੀ ਤੋਂ ਅੰਮ੍ਰਿਤਸਰ ਤੱਕ ਚੱਲਣ ਵਾਲੀ ਹਾਈ ਸਪੀਡ ਰੇਲ ਗੱਡੀ ਦੀ ਤਜਵੀਜ਼ਸ਼ੁਦਾ ਨਵੀਂ ਰੇਲਵੇ ਲਾਈਨ ਲਈ ਸਰਵੇ ਦਾ ਕੰਮ ਜੰਗੀ ਪੱਧਰ ’ਤੇ ਜਾਰੀ ਹੈ। ਰੇਲ ਗੱਡੀ ਵਿੱਚ 750 ਯਾਤਰੀ ਸਫ਼ਰ ਕਰ ਸਕਣਗੇ।

ਨਵੇਂ ਰੂਟ ਕੀ ਹੋਣਗੇ ਅਤੇ ਪੁਰਾਣੇ ਰੂਟਾਂ ਦੀ ਪ੍ਰਗਤੀ ਰਿਪੋਰਟ ਕੀ ਹੈ?
ਬੁਲੇਟ ਟਰੇਨ ਪ੍ਰੋਜੈਕਟ ਪ੍ਰਧਾਨ ਮੰਤਰੀ ਦਾ ਡਰੀਮ ਪ੍ਰੋਜੈਕਟ ਹੈ। ਪ੍ਰਧਾਨ ਮੰਤਰੀ ਨੇ ਜਿਨ੍ਹਾਂ ਤਿੰਨ ਨਵੇਂ ਰੂਟਾਂ ਉਤੇ ਬੁਲੇਟ ਟਰੇਨ ਚਲਾਉਣ ਦਾ ਐਲਾਨ ਕੀਤਾ ਹੈ, ਉਨ੍ਹਾਂ ‘ਚ ਉੱਤਰ, ਦੱਖਣੀ ਅਤੇ ਪੂਰਬ ਸ਼ਾਮਲ ਹਨ। ਫਿਲਹਾਲ ਅਹਿਮਦਾਬਾਦ ਤੋਂ ਮੁੰਬਈ ਤੱਕ ਬੁਲੇਟ ਟਰੇਨ ਦਾ ਨਿਰਮਾਣ ਚੱਲ ਰਿਹਾ ਹੈ। ਇਸ ਦਾ ਨਿਰਮਾਣ ਨੈਸ਼ਨਲ ਹਾਈ ਸਪੀਡ ਰੇਲ ਕਾਰਪੋਰੇਸ਼ਨ ਦੁਆਰਾ ਕੀਤਾ ਜਾ ਰਿਹਾ ਹੈ।

ਦਿੱਲੀ, ਮੁੰਬਈ ਅਤੇ ਅਹਿਮਦਾਬਾਦ ਤੋਂ ਇਲਾਵਾ ਭਵਿੱਖ ‘ਚ ਛੇ ਹੋਰ ਰੂਟਾਂ ‘ਤੇ ਬੁਲੇਟ ਚਲਾਉਣ ਦੀ ਤਿਆਰੀ ਹੈ। ਇਨ੍ਹਾਂ ਸਾਰੇ ਛੇ ਮਾਰਗਾਂ ‘ਤੇ ਸੰਭਾਵਨਾਵਾਂ ਦੀ ਰਿਪੋਰਟ ਤਿਆਰ ਕੀਤੀ ਗਈ ਹੈ। ਇਨ੍ਹਾਂ ਵਿੱਚੋਂ ਦੋ ਰੂਟਾਂ ’ਤੇ ਡੀਪੀਆਰ ਤਿਆਰ ਕਰਨ ਦਾ ਕੰਮ ਚੋਣਾਂ ਤੋਂ ਬਾਅਦ ਸ਼ੁਰੂ ਹੋ ਜਾਵੇਗਾ।

ਦਿੱਲੀ-ਅੰਮ੍ਰਿਤਸਰ, ਹਾਵੜਾ-ਵਾਰਾਨਸੀ-ਪਟਨਾ, ਦਿੱਲੀ-ਆਗਰਾ-ਲਖਨਊ-ਵਾਰਾਣਸੀ, ਦਿੱਲੀ-ਜੈਪੁਰ-ਉਦੈਪੁਰ-ਅਹਿਮਦਾਬਾਦ, ਮੁੰਬਈ-ਨਾਸਿਕ-ਨਾਗਪੁਰ, ਮੁੰਬਈ-ਹੈਦਰਾਬਾਦ ਕੋਰੀਡੋਰ ਲਈ ਸੰਭਾਵਨਾ ਰਿਪੋਰਟ (feasibility) ਤਿਆਰ ਕੀਤੀ ਗਈ ਹੈ।
ਇਨ੍ਹਾਂ ਰੂਟਾਂ ਦੀ ਡੀਪੀਆਰ ਚੋਣਾਂ ਤੋਂ ਬਾਅਦ ਬਣਾਈ ਜਾਵੇਗੀ

ਰੇਲਵੇ ਮੁਤਾਬਕ ਅਹਿਮਦਾਬਾਦ-ਮੁੰਬਈ ਤੋਂ ਬਾਅਦ ਬੁਲੇਟ ਟਰੇਨ ਹਾਵੜਾ-ਵਾਰਾਨਸੀ ਅਤੇ ਦਿੱਲੀ-ਅੰਮ੍ਰਿਤਸਰ ਵਿਚਕਾਰ ਚਲਾਈ ਜਾਵੇਗੀ। ਲੋਕ ਸਭਾ ਚੋਣਾਂ ਤੋਂ ਬਾਅਦ ਡੀਪੀਆਰ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ। ਡੀਪੀਆਰ ਦਾ ਕੰਮ ਛੇ ਤੋਂ ਅੱਠ ਮਹੀਨਿਆਂ ਵਿੱਚ ਪੂਰਾ ਹੋ ਜਾਵੇਗਾ।

ਬੁਲੇਟ ਟਰੇਨ ‘ਤੇ ਇੱਕ ਨਜ਼ਰ
ਦਿੱਲੀ-ਅੰਮ੍ਰਿਤਸਰ ਰੂਟ ਉਤੇ ਬੁਲੇਟ ਟਰੇਨ (Bullet Train) ਚਲਾਉਣ ਦੀ ਤਜਵੀਜ਼ ਹੈ। ਹਾਈ ਸਪੀਡ ਰੇਲ ਗੱਡੀ ਦੀ ਤਜਵੀਜ਼ਸ਼ੁਦਾ ਨਵੀਂ ਰੇਲਵੇ ਲਾਈਨ ਲਈ ਸਰਵੇ ਦਾ ਕੰਮ ਜੰਗੀ ਪੱਧਰ ਉਤੇ ਜਾਰੀ ਹੈ। ਇਹ ਰੇਲ ਦਿੱਲੀ ਤੋਂ ਅੰਮ੍ਰਿਤਸਰ ਤੱਕ ਦੇ 465 ਕਿਲੋਮੀਟਰ ਦੇ ਸਫ਼ਰ ਨੂੰ ਮਹਿਜ਼ ਦੋ ਘੰਟੇ ਵਿੱਚ ਪੂਰਾ ਕਰੇਗੀ।
ਇਹ ਰੇਲ ਚੰਡੀਗੜ੍ਹ ਸਣੇ 15 ਸਟੇਸ਼ਨਾਂ ਉਤੇ ਰੁਕੇਗੀ। ਇਸ ਗੱਡੀ ਦੀ ਵੱਧ ਤੋਂ ਵੱਧ ਸਪੀਡ 350 ਕਿਲੋਮੀਟਰ ਪ੍ਰਤੀ ਘੰਟਾ, ਅਪਰੇਸ਼ਨਲ ਸਪੀਡ 320 ਕਿਲੋਮੀਟਰ ਪ੍ਰਤੀ ਘੰਟਾ ਅਤੇ ਐਵਰੇਜ ਸਪੀਡ 250 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ।

ਇਸ ਰੇਲਵੇ ਲਾਈਨ ਵਿੱਚ ਦਿੱਲੀ ਤੋਂ ਲੈ ਕੇ ਅੰਮ੍ਰਿਤਸਰ ਤੱਕ ਆਉਣ ਵਾਲੇ 343 ਪਿੰਡਾਂ ਦੀ ਜ਼ਮੀਨ ਐਕੁਆਇਰ ਕੀਤੀ ਜਾਵੇਗੀ, ਜਿਨ੍ਹਾਂ ਵਿੱਚ ਦਿੱਲੀ ਦੇ 22, ਹਰਿਆਣਾ ਦੇ 135 ਅਤੇ ਪੰਜਾਬ ਦੇ 186 ਪਿੰਡ ਸ਼ਾਮਲ ਹੋਣਗੇ।

Leave a Reply

Your email address will not be published. Required fields are marked *