ਮੋਟਰਸਾਈਕਲ ਅਵਾਰਾ ਪਸ਼ੂ ਨਾਲ ਟਕਰਾਇਆ,ਪਤੀ-ਪਤਨੀ ਦੀ ਮੌਤ

ਚੰਡੀਗੜ੍ਹ ਪੰਜਾਬ


ਫਾਜ਼ਿਲਕਾ, 15 ਅਪ੍ਰੈਲ,ਬੋਲੇ ਪੰਜਾਬ ਬਿਓਰੋ:
ਇੱਥੋਂ 20 ਕਿਲੋਮੀਟਰ ਦੂਰ ਫਾਜ਼ਿਲਕਾ-ਮਲੋਟ ਰੋਡ ’ਤੇ ਪੈਂਦੇ ਪਿੰਡ ਮਾਹੂਆਣਾ ਬੋਦਲਾ ਵਿੱਚ ਮੋਟਰਸਾਈਕਲ ਸਵਾਰ ਪਤੀ-ਪਤਨੀ ਦੀ ਆਵਾਰਾ ਪਸ਼ੂ ਨਾਲ ਟੱਕਰ ਹੋਣ ਕਾਰਨ ਪਤੀ-ਪਤਨੀ ਦੀ ਮੌਤ ਹੋ ਗਈ ਜਦਕਿ ਮ੍ਰਿਤਕ ਦਾ ਭਰਾ ਜ਼ਖ਼ਮੀ ਹੋ ਗਿਆ।
ਥਾਣਾ ਅਰਨੀਵਾਲਾ ਦੇ ਐਸ.ਐਚ.ਓ. ਤਰਸੇਮ ਸ਼ਰਮਾ ਅਤੇ ਏ.ਐੱਸ.ਆਈ ਰਵੀ ਕਾਂਤ ਨੇ ਦੱਸਿਆ ਕਿ ਥਾਣਾ ਅਰਨੀਵਾਲਾ ਅਧੀਨ ਪੈਂਦੇ ਪਿੰਡ ਮਾਹੂਆਣਾ ਬੋਦਲਾ ਦਾ ਰਹਿਣ ਵਾਲਾ ਦਰਸ਼ਨ ਸਿੰਘ (65) ਉਸ ਦੀ ਪਤਨੀ ਰਣਜੀਤ ਕੌਰ (60) ਅਤੇ ਰਣਜੀਤ ਕੌਰ ਦਾ ਭਰਾ ਸੁਖਮੰਦਰ ਸਿੰਘ ਤਿੰਨੋਂ ਪਿੰਡ ਕੰਧਵਾਲਾ ਹਾਜਰਖਾਨਾ ਤੋਂ ਬਾਬਾ ਬੁੱਲ੍ਹੇਸ਼ਾਹ ਕੋਲ ਗਏ ਸਨ। ਮੋਟਰਸਾਈਕਲ ‘ਤੇ ਉਹ ਮੱਥਾ ਟੇਕ ਕੇ ਵਾਪਸ ਪਿੰਡ ਆ ਰਹੇ ਸਨ। ਮੋਟਰਸਾਈਕਲ ਸੁਖਮੰਦਰ ਸਿੰਘ ਚਲਾ ਰਿਹਾ ਸੀ। ਜਦੋਂ ਉਹ ਪਿੰਡ ਮਾਹੂਆਣਾ ਕੋਲ ਜਾਣ ਲਈ ਮੁੱਖ ਸੜਕ ਤੋਂ ਸੜਕ ’ਤੇ ਚੜ੍ਹਨ ਲੱਗੇ ਤਾਂ ਕਿਸੇ ਅਵਾਰਾ ਪਸ਼ੂ ਦੀ ਲਪੇਟ ਵਿੱਚ ਆ ਕੇ ਤਿੰਨੋਂ ਮੋਟਰਸਾਈਕਲ ਤੋਂ ਡਿੱਗ ਕੇ ਗੰਭੀਰ ਜ਼ਖ਼ਮੀ ਹੋ ਗਏ।
ਇਸ ਸੜਕ ਹਾਦਸੇ ਵਿੱਚ ਦਰਸ਼ਨ ਸਿੰਘ ਅਤੇ ਰਣਜੀਤ ਸਿੰਘ ਦੀ ਮੌਤ ਹੋ ਗਈ ਜਦਕਿ ਸੁਖਮੰਦਰ ਸਿੰਘ ਜ਼ਖ਼ਮੀ ਹੋ ਗਿਆ। ਸੁਖਮੰਦਰ ਸਿੰਘ ਨੂੰ ਇਲਾਜ ਲਈ ਲਾਗਲੇ ਜ਼ਿਲ੍ਹੇ ਮੁਕਤਸਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਪੁਲੀਸ ਨੇ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਕੇ ਕੇਸ ਦਰਜ ਕਰ ਲਿਆ ਹੈ

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।