ਆਪ ਪਾਰਟੀ ਨੇ ਪੰਜਾਬ ਵਿਚ ਜ਼ੁਲਮ ਦੀ ਹੱਦਾਂ ਟੱਪੀਆਂ, ਲੋਕ ਦਬਾਣਗੇ ਤਕੜੀ ਦਾ ਬਟਨ: ਬੀਬੀ ਰਣਜੀਤ ਕੌਰ

ਨੈਸ਼ਨਲ

ਨਵੀਂ ਦਿੱਲੀ 18 ਅਪ੍ਰੈਲ; ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੀ ਮਹਿਲਾ ਵਿੰਗ ਦੇ ਮੁੱਖ ਸੇਵਾਦਾਰ ਬੀਬੀ ਰਣਜੀਤ ਕੌਰ ਨੇ ਦਿੱਲੀ ਅੰਦਰ ਮਹਿਲਾ ਵਿੰਗ ਨੂੰ ਮਜਬੂਤ ਕਰਦਿਆਂ ਵੱਖ ਵੱਖ ਇਲਾਕਿਆਂ ਅੰਦਰ ਬੀਬੀਆਂ ਨੂੰ ਜੋੜਦਿਆ ਪਾਰਟੀ ਦੀ ਮਜਬੂਤੀ ਅਤੇ ਆਮ ਲੋਕਾਂ ਦੀ ਮਦਦ ਲਈ ਉਨ੍ਹਾਂ ਦੇ ਕੰਮਕਾਜ ਲਈ ਕੋਰ ਕਮੇਟੀ ਦੇ ਐਲਾਨ ਨਾਲ ਉਨ੍ਹਾਂ ਨੂੰ ਵੱਖ ਵੱਖ ਉਹਦਿਆ ਨਾਲ ਨਿਵਾਜਿਆ ਗਿਆ ਹੈ ।
ਇਸ ਮੌਕੇ ਉਨ੍ਹਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉੱਪਰ ਵਾਲਾ ਸਭ ਦੇਖ ਰਿਹਾ ਹੈ। ਜਦੋਂ ਜ਼ੁਲਮ ਵਧਦਾ ਹੈ ਤਾਂ ਰੱਬ ਉਸ ਦੀ ਸਫ਼ਾਈ ਜਰੂਰ ਕਰਦਾ ਹੈ। ਪੰਜਾਬ ਦੇ ਮੁੱਖਮੰਤਰੀ ਭਗਵੰਤ ਮਾਨ ਨੇ ਬਿਲਕੁਲ ਠੀਕ ਕਿਹਾ ਹੈ ਤੇ ਹੁਣ ਉਨ੍ਹਾਂ ਨੂੰ ਆਪਣੀ ਪੀੜੀ ਹੇਠ ਝਾਤ ਮਾਰਣ ਦੀ ਲੋੜ ਹੈ । ਕਿ ਕਿਸ ਤਰ੍ਹਾਂ ਉਨ੍ਹਾਂ ਨੇ ਭਾਈ ਅੰਮ੍ਰਿਤਪਾਲ ਸਿੰਘ ਅਤੇ ਸਾਥੀਆਂ ਤੇ ਜ਼ੁਲਮ ਢਾਹੁੰਦੇ ਹੋਏ ਐਨਐਸਏ ਵਰਗਾ ਕਾਲਾ ਕਾਨੂੰਨ ਲਗਾ ਕੇ ਪੰਜਾਬ ਤੋਂ ਹਜ਼ਾਰਾਂ ਮੀਲ ਦੂਰ ਆਸਾਮ ਦੀ ਦਿਬਰੂਗੜ੍ਹ ਜੇਲ੍ਹ ਅੰਦਰ ਕੈਦ ਕਰ ਦਿੱਤਾ ਹੈ ਤੇ ਉਨ੍ਹਾਂ ਕਸੂਰ ਇਹ ਸੀ ਕਿ ਓਹ ਬਾਣੀ ਬਾਣੇ ਦੇ ਪ੍ਰਚਾਰ ਪ੍ਰਸਾਰ ਦੇ ਨਾਲ ਨਸ਼ਾ ਬੰਦ ਕਰਵਾ ਰਹੇ ਸਨ । ਉਨ੍ਹਾਂ ਦੀ ਐਨਐਸਏ ਮਿਆਦ ਪੁਗਣ ਤੇ ਮੁੜ ਉਨ੍ਹਾਂ ਉਪਰ ਐਨ ਐਸ ਏ ਇਕ ਸਾਲ ਲਈ ਹੋਰ ਵਧਾ ਕੇ ਜ਼ੁਲਮ ਦੀ ਅਤਿ ਕਰ ਦਿੱਤੀ ਉੱਥੇ ਉਨ੍ਹਾਂ ਦੇ ਮਾਤਾ ਬਲਵਿੰਦਰ ਕੌਰ ਜੀ ਨੂੰ ਵੀਂ ਬੰਦੀ ਸਿੰਘਾਂ ਦੀ ਰਿਹਾਈ ਲਈ ਚੇਤਨਾ ਮਾਰਚ ਕਢਣ ਤੋਂ ਰੋਕਦਿਆਂ ਪਰਚਾ ਦਰਜ਼ ਕਰ ਜੇਲ੍ਹ ਡੱਕ ਦਿੱਤਾ । ਉਨ੍ਹਾਂ ਕਿਹਾ ਕਿ ਲੋਕਾਂ ਨੇ ਆਪ ਪਾਰਟੀ ਦੀ ਤਾਨਾਸ਼ਾਹੀ ਨੂੰ 7 ਵੇਂ ਗੇੜ ਦੀ ਚੋਣ ਅੰਦਰ 1 ਜੂਨ ਨੂੰ ਤਕੜੀ ਦਾ ਬਟਨ ਦਬਾ ਕੇ ਜਵਾਬ ਦੇਣਾ ਹੈ ਕਿ ਕਿਸ ਤਰ੍ਹਾਂ ਆਪ ਨੇ ਪੰਜਾਬ ਰਾਜ ਦੇ ਲੋਕਤੰਤਰ ਅਤੇ ਸੰਵਿਧਾਨ ਨੂੰ ਤਬਾਹ ਕੀਤਾ ਹੈ।

Leave a Reply

Your email address will not be published. Required fields are marked *