ਲੋਕ ਸਭਾ ਚੋਣਾਂ: ਪਹਿਲੇ ਗੇੜ ‘ਚ 102 ਸੀਟਾਂ ਲਈ ਚੋਣਾਂ ਕੱਲ੍ਹ

ਚੰਡੀਗੜ੍ਹ ਨੈਸ਼ਨਲ

ਚੰਡੀਗੜ੍ਹ, ਬੋਲੇ ਪੰਜਾਬ ਬਿਉਰੋ: ਲੋਕ ਸਭਾ ਚੋਣਾਂ ਲਈ ਪਹਿਲੇ ਪੜਾਅ ਦੀਆਂ 102 ਸੀਟਾਂ ਉੱਤੇ ਵੋਟਿੰਗ ਭਲਕੇ, 19 ਅਪ੍ਰੈਲ ਨੂੰ ਹੋਣ ਜਾ ਰਹੀ ਹੈ। ਪਹਿਲੇ ਪੜਾਅ ‘ਚ ਜਿਨ੍ਹਾਂ ਅਹਿਮ ਸੀਟਾਂ ‘ਤੇ ਚੋਣਾਂ ਹੋਣ ਜਾ ਰਹੀਆਂ ਹਨ, ਉਨ੍ਹਾਂ ‘ਚ ਨਾਗਪੁਰ, ਕੰਨਿਆਕੁਮਾਰੀ, ਚੇਨਈ ਸੈਂਟਰਲ, ਮੁਜ਼ੱਫਰਨਗਰ, ਸਹਾਰਨਪੁਰ, ਕੈਰਾਨਾ, ਪੀਲੀਭੀਤ, ਡਿਬਰੂਗੜ੍ਹ, ਜੋਰਹਾਟ, ਜੈਪੁਰ, ਛਿੰਦਵਾੜਾ, ਜਮੁਈ, ਬਸਤਰ, ਨੈਨੀਤਾਲ ਅਤੇ ਲਕਸ਼ਦੀਪ ਆਦਿ ਸ਼ਾਮਲ ਹਨ। 18ਵੀਂ ਲੋਕ ਸਭਾ ਦੀਆਂ ਚੋਣਾਂ ਸੱਤ ਪੜਾਵਾਂ ਵਿੱਚ ਹੋਣੀਆਂ ਹਨ। ਪਹਿਲੇ ਪੜਾਅ ‘ਚ ਜਿਨ੍ਹਾਂ ਸੀਟਾਂ ‘ਤੇ ਵੋਟਿੰਗ ਹੋਣੀ ਹੈ, ਉਨ੍ਹਾਂ ‘ਚ ਆਸਾਮ ਦੀਆਂ ਕਾਜ਼ੀਰੰਗਾ, ਸੋਨਿਤਪੁਰ, ਲਖੀਮਪੁਰ, ਡਿਬਰੂਗੜ੍ਹ ਅਤੇ ਜੋਰਹਾਟ ਸੀਟਾਂ ਸ਼ਾਮਲ ਹਨ। ਇਸ ਤੋਂ ਇਲਾਵਾ ਤ੍ਰਿਪੁਰਾ ਪੱਛਮੀ ਸੀਟ ‘ਤੇ ਵੀ ਚੋਣਾਂ ਹੋਣੀਆਂ ਹਨ।

ਚੋਣ ਕਮਿਸ਼ਨ ਮੁਤਾਬਕ ਜਿੱਥੇ 19 ਅਪ੍ਰੈਲ ਤੋਂ ਪਹਿਲੇ ਪੜਾਅ ਦੀ ਵੋਟਿੰਗ ਸ਼ੁਰੂ ਹੋ ਰਹੀ ਹੈ, ਉੱਥੇ ਆਖਰੀ ਅਤੇ ਸੱਤਵਾਂ ਪੜਾਅ 1 ਜੂਨ ਨੂੰ ਸਮਾਪਤ ਹੋਵੇਗਾ। ਵੋਟਾਂ ਦੀ ਗਿਣਤੀ 4 ਜੂਨ ਨੂੰ ਹੋਵੇਗੀ। ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ‘ਚ ਕਈ ਅਹਿਮ ਸੀਟਾਂ ‘ਤੇ ਵੋਟਿੰਗ ਹੋਣ ਜਾ ਰਹੀ ਹੈ। ਇਨ੍ਹਾਂ ਵਿੱਚ ਤਾਮਿਲਨਾਡੂ ਦੀਆਂ ਸਾਰੀਆਂ 39 ਸੀਟਾਂ ਸ਼ਾਮਲ ਹਨ। ਇਨ੍ਹਾਂ ਵਿੱਚ ਕੰਨਿਆਕੁਮਾਰੀ, ਚੇਨਈ ਈਸਟ, ਚੇਨਈ ਸਾਊਥ, ਚੇਨਈ ਸੈਂਟਰਲ, ਤਿਰੂਵੱਲੁਰ ਸ਼ਾਮਲ ਹਨ। ਸ਼੍ਰੀਪੇਰੰਬਦੂਰ, ਅਰਾਨੀ, ਵਿਲੁੱਪੁਰਮ, ਕਾਲਾਕੁਰੀਚੀ, ਸਲੇਮ, ਨਮੱਕਲ, ਇਰੋਡ, ਤਿਰੁਪੁਰ, ਨੀਲਗਿਰੀਸ, ਕੋਇੰਬਟੂਰ, ਪੋਲਾਚੀ, ਡਿੰਡੀਗੁਲ, ਕਰੂਰ, ਤਿਰੂਚਿਰਾਪੱਲੀ, ਪੇਰੰਬਲੁਰ, ਕਾਂਚੀਪੁਰਮ, ਅਰਾਕੋਨਮ, ਵੇਲੋਰ, ਕ੍ਰਿਸ਼ਨਾਗਿਰੀ, ਧਰਮਾਵੰਨਾਪੁਰੀ, ਮਦਰੁਵੰਨਾਪੁਰੀ, ਤੀਰੁਵੰਨਾਪੁਰੀ, ਤੀਰੁਵਨਾਨਗਰਈ ਰਾਮਨਾਥਪੁਰਮ, ਕੁੱਡਲੋਰ, ਚਿਦੰਬਰਮ, ਮੇਇਲਾਦੁਥੁਰਾਈ, ਨਾਗਾਪੱਟੀਨਮ, ਤੰਜਾਵੁਰ, ਥੂਥੂਕੁਡੀ, ਟੇਨਕਸੀ ਅਤੇ ਤਿਰੂਨੇਲਵੇਲੀ ਸ਼ਾਮਲ ਹਨ। ਪੱਛਮੀ ਉੱਤਰ ਪ੍ਰਦੇਸ਼ ਦੀਆਂ ਮੁਜ਼ੱਫਰਨਗਰ, ਸਹਾਰਨਪੁਰ, ਕੈਰਾਨਾ, ਬਿਜਨੌਰ, ਨਗੀਨਾ, ਮੁਰਾਦਾਬਾਦ, ਪੀਲੀਭੀਤ ਅਤੇ ਰਾਮਪੁਰ ਸੀਟਾਂ ‘ਤੇ ਵੀ ਪਹਿਲੇ ਪੜਾਅ ‘ਚ ਚੋਣਾਂ ਹੋਣ ਜਾ ਰਹੀਆਂ ਹਨ।

Leave a Reply

Your email address will not be published. Required fields are marked *