ਲੋਕਸਭਾ ਮੈਂਬਰ ਪ੍ਰਨੀਤ ਕੌਰ ਨੇ ਕਈ ਪਰਿਵਾਰਾਂ ਦਾ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਣ ’ਤੇ ਕੀਤਾ ਸਵਾਗਤ

ਚੰਡੀਗੜ੍ਹ ਪੰਜਾਬ



ਪਟਿਆਲਾ 21 ਅਪ੍ਰੈਲ,ਬੋਲੇ ਪੰਜਾਬ ਬਿਓਰੋ:
ਨਾਭਾ ਵਿਧਾਨ ਸਭਾ ਹਲਕੇ ਦੀ ਸਿਆਸਤ ਵਿੱਚ ਐਤਵਾਰ ਨੂੰ ਵੱਡਾ ਧਮਾਕਾ ਹੋਇਆ। ਕੁਝ ਸਮਾਂ ਪਹਿਲਾਂ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸੀਨੀਅਰ ਕਾਂਗਰਸੀ ਆਗੂ ਰਾਮ ਕਿਸ਼ਨ ਭੱਲਾ ਐਤਵਾਰ ਨੂੰ ਆਪਣੇ ਸਾਥੀਆਂ ਸਮੇਤ ਭਾਜਪਾ ਵਿੱਚ ਸ਼ਾਮਲ ਹੋ ਗਏ। ਇਸ ਤੋਂ ਪਹਿਲਾਂ ਉਹ ਵਿਧਾਇਕ ਕਾਕਾ ਰਣਦੀਪ ਸਿੰਘ ਦੇ ਪੀ.ਏ ਰਹਿ ਚੁੱਕੇ ਹਨ ਅਤੇ ਸਮੁੱਚੇ ਇਲਾਕੇ ਦੀ ਸਿਆਸਤ ‘ਤੇ ਉਨ੍ਹਾਂ ਦੀ ਚੰਗੀ ਪਕੜ ਦੱਸੀ ਜਾਂਦੀ ਹੈ।
ਦੂਜੇ ਪਾਸੇ ਯੂਵਾ ਨੇਤਾ ਨਵਜੋਤ ਸਿੰਘ ਮਾਹਲ ਦੀ ਅਗਵਾਈ ਹੇਠ ਨਵੇਂ ਕਿਸਾਨ ਮੋਰਚਾ ਦੀ ਨੌਜਵਾਨ ਟੀਮ ਐਤਵਾਰ ਨੂੰ ਭਾਰਤੀ ਜਨਤਾ ਪਾਰਟੀ ਦਾ ਹਿੱਸਾ ਬਣ ਗਈ। ਪ੍ਰਨੀਤ ਕੌਰ ਨੇ ਸਾਰੇ ਨੌਜਵਾਨ ਮੈਂਬਰਾਂ ਦਾ ਭਾਜਪਾ ਵਿੱਚ ਸ਼ਾਮਲ ਹੋਣ ’ਤੇ ਸਵਾਗਤ ਕੀਤਾ। ਰੇਹਾਨ ਕੁਰੈਸ਼ੀ, ਸੀਨੀਅਰ ਮੀਤ ਪ੍ਰਧਾਨ ਗੋਪਾਲ ਅਰੋੜਾ, ਮੀਤ ਪ੍ਰਧਾਨ ਰਵੀਸ਼ ਰਤਨ, ਮੋਹਨ ਅਰੋੜਾ, ਗੁਰਜੋਤ ਸਿੰਘ, ਜਨਰਲ ਸਕੱਤਰ ਨੂਰਜੋਤ ਸਿੰਘ, ਸਕੱਤਰ ਦੀਪ ਥਿੰਦ, ਸਕੱਤਰ ਦੀਪਕ ਅਰੋੜਾ, ਸਕੱਤਰ ਦਵਦੀਪ ਖਰੌੜ ਵੀ ਭਾਜਪਾ ਵਿੱਚ ਸ਼ਾਮਲ ਹੋਏ।


ਨਾਭਾ ਹਲਕੇ ਦੇ ਹੋਰਨਾਂ ਖੇਤਰਾਂ ਵਿੱਚ ਐਤਵਾਰ ਨੂੰ ਗਗਨਦੀਪ ਸਿੰਘ ਧਾਰੋਕੀ, ਰਾਮ ਸਿੰਘ ਸਰਪੰਚ ਡਕੌਂਦਾ, ਰਣਜੀਤ ਸਿੰਘ ਬਹਿਬਲਪੁਰ, ਵਰਿੰਦਰ ਸਿੰਘ ਜਿੰਦਲਪੁਰ, ਹਰਮਨ ਸਿੰਘ ਜਿੰਦਲਪੁਰ, ਸਿਕੰਦਰ ਸਿੰਘ ਬੀੜਵਾਲ, ਬਿੰਦਰ ਸਿੰਘ ਭੋਜੋਮਾਜਰੀ, ਦਵਿੰਦਰ ਸਿੰਘ ਭਾਦਸੋਂ, ਬਹਾਦਰ ਖਾਨ ਭਾਦਸੋਂ, ਹਰਪ੍ਰੀਤ ਸਿੰਘ ਗੋਬਿੰਦਪੁਰ। , ਅਨਿਲ ਸੂਦ, ਕਸ਼ਿਸ਼ ਸੂਦ ਵੀ ਭਾਰਤੀ ਜਨਤਾ ਪਾਰਟੀ ਦਾ ਹਿੱਸਾ ਬਣ ਗਏ। ਲੋਕ ਸਭਾ ਮੈਂਬਰ ਮਹਾਰਾਣੀ ਪਰਨੀਤ ਕੌਰ ਨੇ ਪਾਰਟੀ ਵਿੱਚ ਸ਼ਾਮਲ ਹੋਏ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਹਰਮੇਸ਼ ਗੋਇਲ ਨੇ ਵੀ ਭਾਜਪਾ ਮੈਂਬਰਾਂ ਦਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਸਿਰੋਪਾਓ ਭੇਂਟ ਕੀਤਾ। ਇਸ ਮੌਕੇ ਨਾਭਾ ਸ਼ਹਿਰ ਦੇ ਸੀਨੀਅਰ ਆਗੂ ਰਾਜੇਸ਼ ਬੱਬੂ, ਪਰਮਿੰਦਰ ਗੁਪਤਾ, ਵਿਨੋਦ ਕਾਲੜਾ, ਅਸ਼ੋਕ ਜਿੰਦਲ, ਵਿੱਕੀ ਦਲੱਦੀ, ਕੁਲਦੀਪ ਸਿੰਘ ਡਕੌਂਦਾ ਆਦਿ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਬਰਿੰਦਰ ਸਿੰਘ ਬਿੱਟੂ ਨੇ ਵੀ ਇਸ ਮੌਕੇ ਆਪਣੇ ਸਾਥੀਆਂ ਸਮੇਤ ਆਪਣੀ ਹਾਜ਼ਰੀ ਦਰਜ ਕਰਵਾਈ।
ਮੁਸਲਿਮ ਭਾਈਚਾਰੇ ਦੇ ਕਈ ਪਰਿਵਾਰਾਂ ਨੇ ਐਤਵਾਰ ਨੂੰ ਲੋਕ ਸਭਾ ਮੈਂਬਰ ਮਹਾਰਾਣੀ ਪ੍ਰਨੀਤ ਕੌਰ ਦੇ ਨਿਊ ਮੋਤੀਬਾਗ ਸਥਿਤ ਘਰ ਪਹੁੰਚ ਕੇ ਉਨ੍ਹਾਂ ਨਾਲ ਈਦ ਦੀ ਮੁਬਾਰਕਬਾਦ ਸਾੰਝਾ ਦਿੱਤੀ। ਲੋਕਸਭਾ ਮੈਂਬਰ ਪ੍ਰਨੀਤ ਕੌਰ ਨੇ ਸਮੂਹ ਮੁਸਲਿਮ ਭਾਈਚਾਰੇ ਨੂੰ ਈਦ ਦੀ ਵਧਾਈ ਦਿੰਦੇ ਹੋਏ ਉਨ੍ਹਾਂ ਦੇ ਪਰਿਵਾਰਾਂ ਦੀ ਤਰੱਕੀ ਅਤੇ ਚੰਗੀ ਸਿਹਤ ਦੀ ਕਾਮਨਾ ਕਰਦੇ ਹੋਏ ਸਾਰਿਆਂ ਨੂੰ ਦੇਸ਼ ਦੀ ਏਕਤਾ ਅਤੇ ਅਖੰਡਤਾ ਵਿਚ ਲੋੜੀਂਦਾ ਸਹਿਯੋਗ ਦੇਣ ਦੀ ਅਪੀਲ ਕੀਤੀ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।