ਸਵਿੱਤਰੀ ਬਾਈ ਫੂਲੇ ਨੂੰ ਸਮਰਪਿਤ ਸੈਮੀਨਾਰ ਨਾ ਕਰਵਾਏ ਜਾਣ ਦੇ ਵਿਰੋਧ ਵਿੱਚ ਨਾਅਰੇਬਾਜ਼ੀ ਕਰਦਿਆਂ ਰੋਸ ਰੈਲੀ ਕੀਤੀ

ਚੰਡੀਗੜ੍ਹ ਪੰਜਾਬ


ਮਾਨਸਾ -22ਅਪ੍ਰੈਲ,ਬੋਲੇ ਪੰਜਾਬ ਬਿਓਰੋ:ਆਧੁਨਿਕ ਭਾਰਤ ਦੀ ਪਹਿਲੀ ਅਧਿਆਪਕਾ ਸਵਿੱਤਰੀ ਬਾਈ ਫੂਲੇ ਜੀ ਨੂੰ ਸਮਰਪਿਤ ਸੈਮੀਨਾਰ ਨਾਂ ਕਰਵਾਏ ਜਾਣ ਦੇ ਵਿਰੋਧ ਵਿੱਚ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਪੰਜਾਬ ਦੇ ਕਾਰਕੁੰਨਾਂ ਵੱਲੋਂ ਮਾਤਾ ਸੁੰਦਰੀ ਗਰਲਜ ਯੂਨੀਵਰਸਿਟੀ ਕਾਲਜ ਮਾਨਸਾ ਵਿਖੇ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਪੰਜਾਬ ਦੀ ਜ਼ਿਲ੍ਹਾ ਖ਼ਜ਼ਾਨਚੀ ਗਗਨਦੀਪ ਕੌਰ ਅਤੇ ਜ਼ਿਲ੍ਹਾ ਪ੍ਰੈੱਸ ਸਕੱਤਰ ਰਵਲੀਨ ਕੌਰ ਡੇਲੂਆਣਾ ਦੀ ਅਗਵਾਈ ਹੇਠ ਰੋਹ ਭਰਪੂਰ ਨਾਅਰੇਬਾਜ਼ੀ ਕਰਦਿਆਂ ਰੋਸ ਪ੍ਰਦਰਸ਼ਨ ਕਰਦੇ ਹੋਏ ਭਾਰਤ ਦੀ ਪਹਿਲੀ ਅਧਿਆਪਕਾ ਸਵਿੱਤਰੀ ਬਾਈ ਫੂਲੇ ਦੇ ਸਿੱਖਿਆ ਦੇ ਖੇਤਰ ਵਿੱਚ ਪਾਏ ਯੋਗਦਾਨ ਲਈ ਯਾਦ ਕਰਦੇ ਹੋਏ ਵਿਚਾਰ ਚਰਚਾ ਕੀਤੀ ਗਈ।ਇਸ ਮੌਕੇ ਵਿਦਿਆਰਥਣਾਂ ਦੇ ਇੱਕਠ ਨੂੰ ਸੰਬੋਧਨ ਕਰਦੇ ਹੋਏ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ ( ਆਇਸਾ) ਪੰਜਾਬ ਦੇ ਮਾਲਵਾ ਜੋਨ ਦੇ ਕਨਵੀਨਰ ਸੁਖਜੀਤ ਸਿੰਘ ਰਾਮਾਨੰਦੀ ਤੇ ਜ਼ਿਲ੍ਹਾ ਪ੍ਰਧਾਨ ਕੁਲਵੰਤ ਸਿੰਘ ਖੋਖਰ ਨੇ ਕਿਹਾ ਕਿ ਮਾਤਾ ਸਵਿੱਤਰੀ ਬਾਈ ਫੂਲੇ ਨੇ ਆਪਣੇ ਜੀਵਨ ਸਾਥੀ ਮਹਾਤਮਾ ਜੋਤੀ ਰਾਓ ਫੂਲੇ ਤੇ ਸਹਿਯੋਗੀ ਬੀਬੀ ਫ਼ਾਤਿਮਾ ਸ਼ੇਖ ਦੇ ਸਹਿਯੋਗ ਨਾਲ ਆਧੁਨਿਕ ਭਾਰਤ ਵਿੱਚ ਲੜਕੀਆਂ ਨੂੰ ਪੜ੍ਹਾਏ ਜਾਣ ਦਾ ਕ੍ਰਾਂਤੀਕਾਰੀ ਕਦਮ ਚੁੱਕਿਆ ਹਲਾਂਕਿ ਉਸ ਮੌਕੇ ਦੇ ਰੂੜੀਵਾਦੀ ਪਿਛਾਂਹ ਖਿੱਚੂ ਸੋਚ ਦੇ ਧਾਰਨੀ ਲੋਕਾਂ ਨੇ ਉਨ੍ਹਾਂ ਨੂੰ ਪੜ੍ਹਾਏ ਜਾਣ ਤੋਂ ਰੋਕਣ ਲਈ ਉਨ੍ਹਾਂ ਦਾ ਵਿਰੋਧ ਕਰਦੇ ਹੋਏ ਉਨ੍ਹਾਂ ਦੇ ਉੱਪਰ ਗੋਹਾ,ਚਿੱਕੜ ਸੁੱਟਿਆ,ਰੋੜੇ ਮਾਰੇ,ਪਰ ਉਹ ਦ੍ਰਿੜਤਾ ਨਾਲ ਲੜਕੀਆਂ ਦੇ ਸਿੱਖਿਆ ਦੇ ਕਾਰਜ਼ ਵਿੱਚ ਡਟੇ ਰਹੇ। ਅੱਜ ਉਸੇ ਪਿਛਾਂਹ ਖਿੱਚੂ ਸੋਚ ਦੀ ਧਾਰਨੀ ਮਾਤਾ ਸੁੰਦਰੀ ਗਰਲਜ ਯੂਨੀਵਰਸਿਟੀ ਕਾਲਜ ਮਾਨਸਾ ਦੀ ਪ੍ਰਿੰਸੀਪਲ ਸਾਹਿਬਾਂ ਤੇ ਕਾਲਜ਼ ਮਨੇਜਮੈਂਟ ਸਵਿੱਤਰੀ ਬਾਈ ਫੂਲੇ ਨੂੰ ਸਮਰਪਿਤ ਸੈਮੀਨਾਰ ਕਰਵਾਏ ਜਾਣ ਦੀ ਇਜਾਜ਼ਤ ਨਾਂ ਦੇ ਕੇ ਵਿਦਿਆਰਥਣਾਂ ਦੀ ਕੈਂਪਸ ਡੈਮੋਕਰੇਸੀ ਤੇ ਹਮਲਾ ਕਰ ਰਹੀ ਹੈ,ਜਿਸਦੇ ਵਿਰੋਧ ਵਜੋਂ ਅੱਜ ਸਾਵਿੱਤਰੀ ਬਾਈ ਫੂਲੇ ਨੂੰ ਸਮਰਪਿਤ ਸੈਮੀਨਾਰ ਰੋਸ ਪ੍ਰਦਰਸ਼ਨ ਵਿੱਚ ਤਬਦੀਲ ਕਰਨਾ ਪਿਆ।ਇਸ ਮੌਕੇ ਆਇਸਾ ਆਗੂਆਂ ਨੇ ਕਿਹਾ ਕਿ ਕਾਲਜ਼ ਮਨੇਜਮੈਂਟ ਵੀ ਫਾਸ਼ੀਵਾਦੀ ਮੋਦੀ ਸਰਕਾਰ ਦੇ ਨਕਸ਼ੇ ਕਦਮਾਂ ਤੇ ਚੱਲਦੇ ਹੋਏ ਜਮਹੂਰੀਅਤ ਨੂੰ ਕੁਚਲਣ ਦੇ ਰਾਹ ਤੁਰੀ ਹੋਈ ਹੈ। ਜਿਸਦੇ ਖਿਲਾਫ ਆਉਣ ਵਾਲੇ ਸਮੇਂ ਵਿੱਚ ਵੱਡੀ ਲਾਮਬੰਦੀ ਕਰਦੇ ਹੋਏ ਜੁਆਬ ਦਿੱਤਾ ਜਾਵੇਗਾ। ਆਇਸਾ ਆਗੂਆਂ ਨੇ ਕਿਹਾ ਸਿੱਖਿਆ ਦੇ ਖੇਤਰ ਵਿੱਚ ਹੋ ਰਹੇ ਨਿੱਜੀਕਰਨ ਵਪਾਰੀਕਰਨ ਤੇ ਭਗਵਾਂਕਰਨ ਦੇ ਖਿਲਾਫ ਅਤੇ ਕੈਂਪਸ ਡੈਮੋਕਰੇਸੀ ਨੂੰ ਬਚਾਏ ਜਾਣ,ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਲਈ ਸੰਘਰਸ਼ ਹੀ ਸਾਵਿੱਤਰੀ ਬਾਈ ਫੂਲੇ ਨੂੰ ਅਸਲੀ ਸ਼ਰਧਾਂਜਲੀ ਹੋਵੇਗਾ। ਉਨ੍ਹਾਂ ਕਿਹਾ ਕਿ ਅੱਜ ਵਿਦਿਆਰਥਣਾਂ ਦੇ ਛੋਟੇ ਹਿੱਸੇ ਨੇ ਕਾਲਜ਼ ਮਨੇਜਮੈਂਟ ਵੱਲੋਂ ਲਾਈਆਂ ਰੋਕਾਂ ਤੋੜਦੇ ਹੋਏ ਸਵਿੱਤਰੀ ਬਾਈ ਫੂਲੇ ਨੂੰ ਯਾਦ ਕੀਤਾ। ਇਹ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਲਈ ਸੰਘਰਸ਼ ਵੱਲ ਪੁੱਟੀ ਗਈ ਪਹਿਲੀ ਪਲਾਂਘ ਹੈ।ਇਸ ਮੌਕੇ ਆਇਸਾ ਆਗੂਆਂ ਨੇ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਵਿਦਿਆਰਥੀਆਂ ਦੇ ਜਮਹੂਰੀ ਹੱਕਾਂ ਤੇ ਡਾਕਾ ਮਾਰਨ ਵਾਲੀ ਕਾਲਜ਼ ਦੀ ਪ੍ਰਿੰਸੀਪਲ ਸਾਹਿਬਾ ਤੇ ਕਾਲਜ਼ ਮਨੇਜਮੈਂਟ ਖਿਲਾਫ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ।
ਇਸ ਮੌਕੇ ਆਇਸਾ ਦੇ ਜ਼ਿਲਾ ਸਕੱਤਰ ਰਾਜਦੀਪ ਸਿੰਘ ਗੇਹਲੇ,ਜ਼ਿਲਾ ਸੋਸ਼ਲ ਮੀਡੀਆ ਪ੍ਰਚਾਰ ਸਕੱਤਰ ਅਮਨਦੀਪ ਸਿੰਘ ਰਾਮਪੁਰ ਮੰਡੇਰ,ਜ਼ਿਲਾ ਕਮੇਟੀ ਮੈਂਬਰ ਅਰਸ਼ਦੀਪ ਸਿੰਘ ਖੋਖਰ ਕਲਾਂ,ਖਾਨ ਮੌੜ ਅਤੇ ਅਕਾਸ਼ਦੀਪ ਸਿੰਘ ਭਾਈ ਬਖਤੌਰ ਤੋਂ ਵੱਡੀ ਗਿਣਤੀ ਵਿੱਚ ਵਿਦਿਆਰਥਣਾਂ ਹਾਜ਼ਰ ਸਨ।

Leave a Reply

Your email address will not be published. Required fields are marked *