ਹਜ਼ਾਰਾਂ ਚ ਗਿਣਤੀ ਚ ਉਮੜੇ ਆਪ ਮੋਟਰਸਾਈਕਲਾ ਰੈਲੀ ਚ ਨੌਜਵਾਨ, ਆਪ ਦੇ ਰੰਗ ਵਿੱਚ ਰੰਗਿਆ ਗਿਆ ਹਲਕਾ ਸ਼੍ਰੀ ਆਨੰਦਪੁਰ ਸਾਹਿਬ

ਚੰਡੀਗੜ੍ਹ ਪੰਜਾਬ

 ਬੈਂਸ ਤੇ ਕੰਗ ਦੀ ਅਗਵਾਈ ਹੇਠ ਹਜਾਰਾਂ ਦੀ ਗਿਣਤੀ ਵਿੱਚ ਵਰਕਰਾਂ ਨੇ ਕੀਤੀ ਇਤਿਹਾਸਿਕ ਮੋਟਰਸਾਈਕਲ ਰੈਲੀ..

ਵੱਖਰੇ ਅੰਦਾਜ ਚ ਨਜ਼ਰ ਆਏ ਮੰਤਰੀ ਬੈਂਸ,ਰੈਲੀ ਦੀ ਅਗਵਾਈ ਕਰਦੇ ਹੋਏ ਖੁੱਦ ਚਲਾਈ ਬੁਲੇਟ ਮੋਟਰਸਾਈਕਲ ਪਿੱਛੇ ਬੈਠੇ ਸਨ ਕੰਗ

ਸ਼੍ਰੀ ਅਨੰਦਪੁਰ ਸਾਹਿਬ/ਕੀਰਤਪੁਰ ਸਾਹਿਬ/ਨੰਗਲ 22 ਅਪ੍ਰੈਲ ,ਬੋਲੇ ਪੰਜਾਬ ਬਿਓਰੋ:

ਜਿਵੇਂ ਜਿਵੇਂ ਲੋਕ ਸਭਾ ਚੋਣਾਂ ਦੀਆਂ ਤਰੀਕਾਂ ਨੇੜੇ ਆ ਰਹੀਆਂ ਹਨ ਉਵੇਂ ਉਵੇਂ ਚੋਣ ਪ੍ਰਚਾਰ ਵੀ ਤੇਜੀ ਫੜਦਾ ਜਾ ਰਿਹਾ ਹੈ।ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਤੇ ਭਾਵੇਂ ਅਜੇ ਦੋ ਮੁੱਖ ਰਾਜਨੀਤਿਕ ਪਾਰਟੀਆਂ ਵੱਲੋਂ ਅਜੇ ਤੱਕ ਆਪਣੇ ਉਮੀਦਵਾਰ ਹੀ ਨਹੀਂ ਐਲਾਨੇ।ਪ੍ਰੰਤੂ ਆਮ ਆਦਮੀ ਪਾਰਟੀ ਵੱਲੋਂ ਲੋਕ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਮਾਲਵਿੰਦਰ ਸਿੰਘ ਕੰਗ ਨੂੰ ਬਹੁਤ ਪਹਿਲਾਂ ਉਮੀਦਵਾਰ ਐਲਾਨ ਕੇ ਪ੍ਰਚਾਰ ਮੁਹਿੰਮ ਵਿੱਚ ਵੱਡੀ ਲੀਡ ਹਾਸਲ ਕਰ ਲਈ ਗਈ ਹੈ।ਵਿਧਾਨ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਹਲਕਾ ਵਿਧਾਇਕ ਤੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਸ੍ਰ:ਕੰਗ ਦੀ ਚੋਣ ਮੁਹਿੰਮ ਨੂੰ ਆਪਣੇ ਹੱਥਾਂ ਵਿੱਚ ਲੈ ਕੇ ਧੰੂਆਂ ਧਾਰ ਚੋਣ ਪ੍ਰਚਾਰ ਅਰੰਭ ਕਰ ਦਿੱਤਾ ਗਿਆ ਹੈ।
ਅੱਜ ਇੱਕ ਵਿਸ਼ਾਲ ਮੋਟਰਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਹਜ਼ਾਰਾਂ ਮੋਟਰਸਾਈਕਲਾਂ ਤੇ ਸਵਾਰ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਰੈਲੀ ਵਿੱਚ ਹਿੱਸਾ ਲੈਂਦਿਆਂ ਅਕਾਸ਼ ਗੰੂਜਾਊ ਨਾਅਰਿਆਂ ਨਾਲ ਵਿਰੋਧੀਆਂ ਦੀਆਂ ਨੀਂਦਰਾਂ ਉਡਾ ਦਿੱਤੀਆਂ ਗਈਆਂ।ਇਸ ਰੈਲੀ ਵਿੱਚ ਵੱਖਰੇ ਅੰਦਾਜ ਚ ਨਜ਼ਰ ਆਏ ਮੰਤਰੀ ਬੈਂਸ,ਰੈਲੀ ਦੀ ਅਗਵਾਈ ਕਰਦੇ ਹੋਏ ਖੁੱਦ ਚਲਾਈ ਬੁਲਿਟ ਮੋਟਰਸਾਈਕਲ ਪਿੱਛੇ ਬੈਠੇ ਸਨ ਕੰਗ। ਵੱੱਖ ਵੱਖ ਪਿੰਡਾਂ ਵਿੱਚ ਪਹੁੰਚੀ ਮੋਟਰਸਾਈਕਲ ਰੈਲੀ ਪ੍ਰਤੀ ਲੋਕਾਂ ਦਾ ਉਤਸ਼ਾਹ ਵੇਖਿਆਂ ਹੀ ਬਣਦਾ ਸੀ।ਕੀਰਤਪੁਰ ਸਾਹਿਬ ਤੋਂ ਅਰੰਭ ਇਸ ਮੋਟਰਸਾਈਕਲ ਰੈਲੀ ਵਿੱਚ 5000 ਤੋਂ ਵੱਧ ਨੋਜਵਾਨਾਂ ਨੇ ਸ਼ਮੂਲੀਅਤ ਕੀਤੀ ਤੇ ਇਹ ਰੈਲੀ ਵੱਖ ਵੱਖ ਪਿੰਡਾਂ ਨੱਕੀਆਂ,ਕੋਟਲਾ,ਸ਼੍ਰੀ ਅਨੰਦਪੁਰ ਸਾਹਿਬ,ਗੰਗੂਵਾਲ,ਅਗੰਮਪੁਰ,ਮਾਂਗੇਵਾਲ,ਗੰਭੀਰਪੁਰ,ਭਨੂਪਲੀ,ਬ੍ਰਹਮਪੁਰਬਰਾਰੀ,ਮਾਣਕਪੁਰ,ਨਿੱਕੂ ਨੰਗਲ  ਸਹਿਤ ਵੱਖ ਵੱਖ ਪੰਜਾਹ ਪਿੰਡਾ ਚ ਹੁੰਦੀ ਹੋਈ ਜਲਫਾ ਮਾਤਾ ਮੰਦਰ ਨੰਗਲ ਵਿਖੇ ਪਹੁੰਚੀ। ਮੰਦਿਰ ਪੁੱਜ  ਕੇ ਬੈਂਸ ਤੇ ਕੰਗ ਦੇ ਨਾਲ ਪਾਰਟੀ ਵਰਕਰਾਂ ਨੇ ਨਤਮਸਤਕ ਹੋਕੇ ਆਸ਼ੀਰਵਾਦ ਪ੍ਰਾਪਤ ਕੀਤਾ।
ਪਿੰਡਾ ਤੋਂ ਜਾਂਦੇ ਹੋਏ ਬੈਂਸ ਅਤੇ ਕੰਗ ਦਾ ਸਵਾਗਤ ਹਰ ਪਿੰਡ ਦੇ ਵਿੱਚ ਫੁੱਲਾਂ ਦੀ ਵਰਖਾ ਕਰਕੇ ਹਾਰ ਪਾ ਕੇ ਵੱਧ ਚੜ੍ਹ ਕੇ ਲੋਕਾਂ ਵਲੋਂ ਕੀਤਾ ਜਾ ਰਿਹਾ ਸੀ। ਇਹ ਮੋਟਰ ਸਾਇਕਲ ਰੇਲੀ ਪੰਜਾਬ ਦੀ ਹੁਣ ਤੱਕ ਦੀ ਸਬ ਤੋਂ ਵੱਡੀ ਰੈਲੀ ਦੱਸੀ ਜ ਰਹੀ ਹੈ।
ਨੰਗਲ ਵਿਖੇ ਰੈਲੀ ਦੀ ਸਮਾਪਤੀ ਮੋਕੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਤੇ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਪੰਜਾਬ,ਪੰਜਾਬੀ ਤੇ ਪੰਜਾਬੀਅਤ ਨੂੰ ਸਮਰਪਿਤ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਚੱਲ ਰਹੀ ਪੰਜਾਬ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਜੋ ਜੋ ਵਾਅਦੇ ਕੀਤੇ ਗਏ ਸਨ ਉਹ ਪੂਰੇ ਕੀਤਾ ਜਾ ਰਹੇ ਹਨ।ਉਨਾਂ ਦੱਸਿਆ ਕਿ ਪੰਜਾਬ ਦੇ ਸਰਬਪੱਖੀ ਵਿਕਾਸ ਦੇ ਨਾਲ ਨਾਲ 600 ਯੂਨਿਟ ਬਿਜਲੀ ਮੁਆਫੀ ਦਾ ਵਾਅਦਾ ਪੂਰਾ ਕਰਕੇ ਮਾਨ ਸਰਕਾਰ ਨੇ ਪੰਜਾਬ ਦੇ 80% ਪਰਿਵਾਰਾਂ ਦੇ ਚਿਹਰਿਆਂ ਤੇ ਜੋ ਖੁਸ਼ੀ ਲਿਆਉਂਦੀ ਹੈ ਉਹ ਵੇਖਿਆਂ ਹੀ ਬਣਦੀ ਹੈ।ਸਰਕਾਰੀ ਹਸਪਤਾਲਾਂ ਵਿੱਚ ਆਇਆ ਸੁਧਾਰ ਤੇ ਸਿੱਖਿਆ ਦੇ ਖੇਤਰ ਵਿੱਚ ਆਈ ਨਵੀਂ ਕ੍ਰਾਂਤੀ ਪੰਜਾਬੀਆਂ ਲਈ ਵਰਦਾਨ ਸਾਬਤ ਹੋ ਰਹੀ ਹੈ।ਮੁਹੱਲਾ ਕਲੀਨਿਕਾਂ ਵਿੱਚ ਸਿਹਤ ਸਹੂਲਤਾਂ ਪ੍ਰਦਾਨ ਕਰਕੇ ਜਿੱਥੇ ਦਵਾਈਆਂ ਮੁਫਤ ਦਿੱਤੀਆਂ ਜਾ ਰਹੀਆਂ ਹਨ ਉੱਥੇ ਹਰ ਤਰਾਂ ਦੇ ਟੈਸਟ ਮੁਫਤ ਕਰਕੇ ਪੰਜਾਬੀਆਂ ਨੂੰ ਵੱਡੀ ਸਹੂਲਤ ਪ੍ਰਦਾਨ ਕੀਤੀ ਹੈ।ਸ੍ਰ:ਹਰਜੋਤ ਸਿੰਘ ਬੈਂਸ ਨੇ ਪਾਰਟੀ ਵੱਲੋਂ ਐਲਾਨੇ ਉਮੀਦਵਾਰ ਮਾਲਵਿੰਦਰ ਸਿੰਘ ਕੰਗ ਦੀ ਕਾਰਜਸ਼ੈਲੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸ੍ਰ:ਕੰਗ ਸ਼੍ਰੀ ਅਨੰਦਪੁਰ ਸਾਹਿਬ ਵਰਗੇ ਧਾਰਮਿਕ ਹਲਕੇ ਦੀ ਸੇਵਾ ਕਰਨ ਦੀ ਭਾਵਨਾ ਲੈ ਕੇ ਆਏ ਹਨ ਤੇ ਲੋਕ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਨੂੰ ਉਹ ਮਾਣ ਸਤਿਕਾਰ ਤੇ ਉਹ ਸਹੂਲਤਾਂ ਦਿਵਾਉਣ ਦੀ ਤੰਮਨਾ ਰੱਖਦੇ ਹਨ ਜੋ ਅਜ਼ਾਦੀ ਦੇ 76 ਸਾਲ ਬੀਤ ਜਾਣ ਦੇ ਬਾਵਜੂਦ ਕਿਸੇ ਵੀ ਸੰਸਦ ਮੈਂਬਰ ਵੱਲੋਂ ਨਾ ਦਿੱਤੀਆਂ ਜਾ ਸਕੀਆਂ।ਉਨਾਂ ਕਿਹਾ ਇਸ ਹਲਕੇ ਤੋਂ ਜਿੱਤ ਪ੍ਰਾਪਤ ਕਰਨ ਵਾਲੇ ਹਰ ਸੰਸਦ ਮੈਂਬਰ ਨੇ ਇਸ ਹਲਕੇ ਨਾਲ ਹਮੇਸ਼ਾ ਮਤਰੇਈ ਮਾਂ ਵਾਲਾ ਸਲੂਕ ਕੀਤਾ ਤੇ ਲੋਕਾਂ ਨੂੰ ਬਣਦੇ ਹੱਕ ਵੀ ਨਾ ਦਿੱਤੇ ਜਾ ਸਕੇ।ਉਨਾਂ ਹਲਕੇ ਦੇ ਸੂਝਵਾਨ ਵੋਟਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਤੁਹਾਨੂੰ ਵਾਰ ਵਾਰ ਲਾਰੇ ਲੱਪੇ ਲਾਉਣ ਵਾਲੇ 76 ਸਾਲ ਲੋਕਾਂ ਨੂੰ ਦੋਵਾਂ ਹੱਥਾਂ ਨਾਲ ਲੁੱਟਣ ਤੇ ਕੁੱਟਣ ਵਾਲੇ ਇਨਾਂ ਮਤਲਬੀ ਆਗੂਆਂ ਤੇ ਬਿਲਕੁਲ ਵੀ ਭਰੋਸਾ ਨਾ ਕੀਤਾ ਜਾਵੇ ਤੇ ਆਪ ਉਮੀਦਵਾਰ ਪਾਰਟੀ ਤੇ ਲੋਕਾਂ ਪ੍ਰਤੀ ਸਮਰਪਿਤ ਆਗੂ ਸ੍ਰ:ਮਾਲਵਿੰਦਰ ਸਿੰਘ ਕੰਗ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਕਾਮਯਾਬ ਬਣਾਇਆ ਜਾਵੇ ਤਾਂ ਕਿ ਹਲਕੇ ਦੇ ਲੋਕਾਂ ਨੂੰ ਉਨਾਂ ਦੇ ਬਣਦੇ ਹੱਕ ਤੇ ਵੱਧ ਤੋਂ ਵੱਧ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਸਕੀਆਂ।

Leave a Reply

Your email address will not be published. Required fields are marked *