ਡੈਮੋਕਰੇਟਿਕ ਟੀਚਰਜ਼ ਫਰੰਟ ਨੇ ਘਨੌਰ ਬਲਾਕ ਦਾ ਚੋਣ ਇਜਲਾਸ ਕਰਕੇ ਚੁਣੀ ਨਵੀਂ ਬਲਾਕ ਕਮੇਟੀ

ਪੰਜਾਬ

ਕ੍ਰਿਸ਼ਨ ਚੁਹਾਣਕੇ ਬਣੇ ਡੀ.ਟੀ.ਐਫ ਬਲਾਕ ਘਨੌਰ ਦੇ ਪ੍ਰਧਾਨ ਅਤੇ ਪ੍ਰਿਤਪਾਲ ਚਹਿਲ ਨੂੰ ਚੁਣਿਆ ਗਿਆ ਜਨਰਲ ਸਕੱਤਰ

23 ਅਪ੍ਰੈਲ, ਪਟਿਆਲਾ,ਬੋਲੇ ਪੰਜਾਬ ਬਿਓਰੋ : ਅਧਿਆਪਕ ਸੰਘਰਸ਼ਾਂ ਦੀ ਮੋਹਰੀ ਸਫਾਂ ਵਿੱਚ ਅਗਵਾਈ ਕਰਨ ਵਾਲੀ ਡੈਮੋਕਰੇਟਿਕ ਟੀਚਰਜ਼ ਫਰੰਟ ਵੱਲੋੰ ਘਨੌਰ ਬਲਾਕ ਦਾ ਚੋਣ ਇਜਲਾਸ ਕਰਕੇ ਨਵੀਂ ਬਲਾਕ ਕਮੇਟੀ ਦੀ ਚੋਣ ਕੀਤੀ ਗਈ। ਬਲਾਕ ਕਮੇਟੀ ਵਿੱਚ ਕ੍ਰਿਸ਼ਨ ਚੁਹਾਣਕੇ ਨੂੰ ਬਲਾਕ ਪ੍ਰਧਾਨ, ਪ੍ਰਿਤਪਾਲ ਚਹਿਲ ਨੂੰ ਜਨਰਲ ਸਕੱਤਰ, ਮੈਡਮ ਬਿੰਦਰਾ ਬਿੰਦੂ ਨੂੰ ਮੀਤ ਪ੍ਰਧਾਨ, ਮੈਡਮ ਨਵਲਦੀਪ ਸ਼ਰਮਾਂ ਨੂੰ ਪ੍ਰੈਸ ਸਕੱਤਰ, ਹਰਗੋਪਾਲ ਸਿੰਘ ਨੂੰ ਖਜ਼ਾਨਚੀ ਅਤੇ ਜਗਪਾਲ ਚਹਿਲ, ਗੁਰਜੀਤ ਘੱਗਾ , ਚਮਕੌਰ ਬਰਾਸ ,ਮੈਡਮ ਬਲਵਿੰਦਰ ਕੌਰ ਪਟਿਆਲਾ, ਨਵੀਨ ਅਰੋੜਾ,ਗੁਰਦੀਪ ਸਿੰਘ ਨੂੰ ਬਲਾਕ ਕਮੇਟੀ ਮੈਂਬਰ ਵੱਜੋੰ ਚੁਣਿਆ ਗਿਆ।


ਜ਼ਿਲਾ ਕਮੇਟੀ ਵੱਲੋਂ ਸਾਥੀ ਰਜਿੰਦਰ ਸਿੰਘ ਸਮਾਣਾ ਭਰਤ ਕੁਮਾਰ ਅਤੇ ਰੋਮੀ ਸਫੀਪੁਰ ਚੋਣ ਅਬਜ਼ਰਵਰ ਵੱਜੋੰ ਸ਼ਾਮਲ ਹੋਏ।ਪੰਜਾਬ ਸਟੂਡੈਂਟ ਯੂਨੀਅਨ ਦੇ ਸੂਬਾ ਸਕੱਤਰ ਅਮਨਦੀਪ ਸਿੰਘ ਖਿਉੁਵਾਲੀ ਦੇਸ਼ ਦੇ ਰਾਜਨੀਤਿਕ ਹਲਾਤਾਂ ਬਾਰੇ ਜਾਣਕਾਰੀ ਦੇ ਕੇ ਭਰਾਤਰੀ ਸੰਦੇਸ਼ ਦਿੱਤਾ। ਬਲਾਕ ਕਮੇਟੀ ਮੈੰਬਰ ਜਗਪਾਲ ਚਹਿਲ ਵੱਲੋਂ ਪਿਛਲੇ ਤਿੰਨ ਸਾਲਾਂ ਦੀਆਂ ਜੱਥੇਬੰਦਕ ਸਰਗਰਮੀਆਂ ਅਤੇ ਕਾਰਜਾਂ ਬਾਰੇ ਜਾਣਕਾਰੀ ਦਿੱਤੀ।
ਇਸ ਤੋਂ ਇਲਾਵਾ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਸੂਬਾ ਜਨਰਲ ਸਕੱਤਰ ਹਰਦੀਪ ਟੋਡਰਪੁਰ ਨੇ ਕਿਹਾ ਡੈਮੋਕਰੇਟਿਕ ਟੀਚਰਜ਼ ਫਰੰਟ ਵੱਲੋਂ ਜਨਤਕ ਸਿੱਖਿਆ ਨੂੰ ਬਚਾਉਣ,ਕੱਚੇ ਅਧਿਆਪਕਾਂ ਦੇ ਪੱਕੇ ਰੁਜ਼ਗਾਰ,ਕੰਪਿਊਟਰ ਅਧਿਆਪਕਾਂ ਦੀਆਂ ਮੰਗਾਂ,ਮੁਲਾਜ਼ਮ ਮੰਗਾਂ ਲਈ ਸਾਂਝੇ ਸੰਘਰਸ਼ਾਂ,ਬੋਰਡ ਵੱਲੋਂ ਵਧਾਈਆਂ ਫੀਸਾਂ ਖਿਲਾਫ,ਵੱਖ ਵੱਖ ਮੁਲਾਜ਼ਮ ਵਿਰੋਧੀ ਸਥਾਨਕ ਪ੍ਰਸ਼ਾਸਨਿਕ ਫੈਸਲਿਆਂ ਖ਼ਿਲਾਫ਼ , ਨਵੀਂ ਸਿੱਖਿਆ ਨੀਤੀ ਖ਼ਿਲਾਫ਼ ਸਮੇਤ ਕਿਸਾਨ ਅੰਦੋਲਨ,ਮੋਦੀ ਸਰਕਾਰ ਦੇ ਫਾਸ਼ੀ ਹਮਲਿਆਂ ਖ਼ਿਲਾਫ ਲਗਾਤਾਰ ਸੰਘਰਸ਼ਾਂ ਦੇ ਮੈਦਾਨ ਵਿੱਚ ਹੈ।
ਜੱਥੇਬੰਦੀ ਦੀਆਂ ਅਹਿਮ ਸਰਗਰਮੀਆਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਜ਼ਿਲਾ ਪ੍ਰਧਾਨ ਗੁਰਜੀਤ ਘੱਗਾ ਅਤੇ ਰੋਮੀ ਸਫੀਪੁਰ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਜਨਤਕ ਅਦਾਰਿਆਂ ਦੇ ਨਿੱਜੀਕਰਨ ਅਤੇ ਅਕਾਰ ਘਟਾਈ ਦੇ ਪਹਿਲਾਂ ਨਾਲ਼ੋਂ ਕਿਤੇ ਵੱਧ ਤਿਖੇ ਕੀਤੇ ਹਮਲੇ ਨੂੰ ਸਾਂਝੇ ਸੰਘਰਸ਼ਾਂ,ਹਮਖਿਆਲੀ ਧਿਰਾਂ ਨਾਲ਼ ਠੋਸ ਏਕਤਾ ਅਤੇ ਮਜ਼ਬੂਤ ਜੱਥੇਬੰਦਕ ਢਾਂਚੇ ਨਾਲ਼ ਹੀ ਚੁਣੌਤੀ ਦਿੱਤੀ ਜਾ ਸਕਦੀ ਹੈ।
ਇਸ ਮੌਕੇ ਚੁਣੀ ਨਵੀਂ ਕਮੇਟੀ ਦੇ ਆਗੂ ਰਾਜੀਵ ਕੁਮਾਰ ਅਤੇ ਬਲਜਿੰਦਰ ਘੱਗਾ ਨੇ ਬਦਲਾਅ ਦੇ ਨਾਂ ਤੇ ਆਈ ਪੰਜਾਬ ਸਰਕਾਰ ਦੀ ਮੁਲਾਜ਼ਮ ਮੰਗਾਂ ਨੂੰ ਗਿਣਮਿੱਥ ਕੇ ਲਟਕਾਉਣ ਦੇ ਕਾਰਜਵਿਹਾਰ ਦੀ ਸਖਤ ਨਿਖੇਧੀ ਕਰਦਿਆਂ ਦੱਸਿਆ ਕਿ ਸੋਧੇ ਪੰਜਾਬ ਪੇ ਕਮੀਸ਼ਨ ਵਿੱਚ ਕੱਟੇ ਗਏ ਭੱਤਿਆਂ ਨੂੰ ਮੁੜ ਲਾਗੂ ਕਰਵਾਉਣ,ਕੱਚੇ ਮੁਲਾਜ਼ਮਾਂ ਨੂੰ ਸਹੀ ਅਰਥਾਂ ਵਿੱਚ ਪੱਕੇ ਕਰਵਾਉਣ,ਘੱਟੋ ਘੱਟ ਉਜਰਤਾਂ ਲਈ ਅਤੇ ਪੁਰਾਣੀ ਪੈਨਸ਼ਨ ਦੀ ਬਹਾਲੀ ਲਈ ਸਾਂਝੇ ਅਤੇ ਲਗਾਤਾਰ ਸੰਘਰਸ਼ਾਂ ਦੀ ਲੋੜ ਤੇ ਜ਼ੋਰ ਦਿੱਤਾ। ਬਲਾਕ ਕਮੇਟੀ ਵਲ਼ੋੰ ਅਧਿਆਪਕਾਂ ਦੀ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਵਾਈ ਗਈ । ਇਜਲਾਸ ਵਿੱਚ ਸੀਨੀਅਰ ਅਧਿਆਪਕ ਸਾਥੀ ਰਿਚਰਡ ਸਾਦਿਕ ਗੁਰਜੰਟ ਸਿੰਘ ਸਤਨਾਮ ਸਿੰਘ ਪ੍ਰਸਿੱਧ ਲੇਖਕ ਸਤਪਾਲ ਭਿੱਖੀ ਅਤੇ ਜਗਤਾਰ ਸਿੰਘ, ਮੈਡਮ ਅਰੁਣੇਸ਼ ਸ਼ਰਮਾ, ਗੁਰਸ਼ਰਨ ਕੌਰ , ਜਸਮੀਤ ਕੌਰ, ਬਲਵਿੰਰਦ ਕੌਰ ਹੀਰਾ ਨਗਰ, ਸਿਮਰਜੋਤ ਕੌਰ, ਰੇਖਾ ਰਾਣੀ , ਹਰਦੀਪ ਕੌਰ, ਗਾਇਤਰੀ ਮੈਡਮ ਗੁਰਜੀਤ ਕੌਰ ਮੈਡਮ ਅਲਕਾ ਜੰਯਤ,ਚੇਤਨ ਸ਼ਰਮਾਂ, ਜਗਦੀਪ ਕੌਰ ਨਰਿੰਦਰਪਾਲ ਕੌਰ ਸਿੰਘ,ਪ੍ਰਭਜੋਤ ਸਿੰਘ ਸ਼ਿਵਦੇਵ ਸਿੰਘ,ਨਿਸ਼ਾਨ ਸਿੰਘ,ਸਾਹਿਲ ਕੁਮਾਰ, ਪਰਮਿੰਦਰ ਸਿੰਘ,ਸੰਦੀਪ ਸਿੰਘ,ਅੰਤਰਜੀਤ , ਸਤਵਿੰਦਰ ਸਿੰਘ , ਗੁਰਪਿਆਰ ਸਿੰਘ, ਗੁਰਸਾਬ ਸਿੰਘ, ਆਦਿ ਹਾਜ਼ਰ ਰਹੇ।

Leave a Reply

Your email address will not be published. Required fields are marked *