ਨੰਗਲ : ਦਰਿਆ ‘ਚ ਡੁੱਬਣ ਕਾਰਨ ਦੋ ਵਿਦਿਆਰਥੀਆਂ ਦੀ ਮੌਤ

ਚੰਡੀਗੜ੍ਹ ਪੰਜਾਬ


ਨੰਗਲ, 23 ਮਈ, ਬੋਲੇ ਪੰਜਾਬ ਬਿਓਰੋ:
ਘਾਟ ਸਾਹਿਬ ਗੁਰਦੁਆਰਾ ਨੇੜੇ ਨੰਗਲ ਸਤਲੁਜ ਦਰਿਆ ‘ਚ ਅੱਜ ਵੀਰਵਾਰ ਦੁਪਹਿਰ 3 ਵਜੇ ਦੇ ਕਰੀਬ ਦੋ ਵਿਦਿਆਰਥੀਆਂ ਦੀ ਡੁੱਬਣ ਕਾਰਨ ਮੌਤ ਹੋ ਗਈ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਹਲਕਾ ਵਿਧਾਇਕ ਹਰਜੋਤ ਸਿੰਘ ਬੈਂਸ ਮੌਕੇ ‘ਤੇ ਪੁੱਜੇ। ਡੀਐੱਸਪੀ ਮਨਜੀਤ ਸਿੰਘ, ਐੱਸਐੱਚਓ ਹਰਦੀਪ ਸਿੰਘ ਆਦਿ ਵੱਲੋਂ ਬੀਬੀਐੱਮਬੀ ਅਤੇ ਸਥਾਨਕ ਗੋਤਾਖੋਰ ਕਮਲ ਪ੍ਰੀਤ ਸੈਣੀ ਦੀ ਮਦਦ ਨਾਲ ਕਰੀਬ ਡੇਢ ਘੰਟੇ ਦੇ ਵਿਚ ਹੀ ਦੋਵਾਂ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਦਰਿਆ ‘ਚੋਂ ਬਾਹਰ ਕੱਢ ਲਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਹਰਸ਼ ਰਾਣਾ (15) ਪੁੱਤਰ ਬਬਰੀਤ ਬਬਲੂ ਸਰਪੰਚ ਪਿੰਡ ਨਿੱਕੂ ਨੰਗਲ ਸਰਕਾਰੀ ਸੀਨੀਅਰ ਸੈਕੰਡਰੀ ਲੜਕੇ ਦਾ ਵਿਦਿਆਰਥੀ ਸੀ। ਦੂਜਾ ਨੌਜਵਾਨ ਵੰਸ਼ ਕੁਮਾਰ ਵੀ ਇਸੇ ਸਕੂਲ ਦਾ ਵਿਦਿਆਰਥੀ ਸੀ।

Leave a Reply

Your email address will not be published. Required fields are marked *