ਆਪ ਸੰਸਦ ਰਾਘਵ ਚੱਢਾ ਨੇ ਸ੍ਰੀ ਅਨੰਦਪੁਰ ਸਾਹਿਬ ਤੋਂ ‘ਆਪ’ਉਮੀਦਵਾਰ ਮਲਵਿੰਦਰ ਸਿੰਘ ਕੰਗ ਲਈ ਕੀਤਾ ਚੋਣ ਪ੍ਰਚਾਰ,ਲੋਕਾਂ ਤੋਂ ਕੰਗ ਨੂੰ ਸੰਸਦ ਵਿੱਚ ਭੇਜਣ ਦੀ ਕੀਤੀ ਅਪੀਲ

ਚੰਡੀਗੜ੍ਹ ਪੰਜਾਬ

ਇਹ ਐਮ.ਪੀ ਬਣਾਉਣ ਦੀ ਚੋਣ ਨਹੀਂ, ਇਹ ਚੋਣ ਦੇਸ਼ ਦੇ ਲੋਕਤੰਤਰ ਨੂੰ ਬਚਾਉਣ ਦੀ ਚੌਣ ਹੈ:ਚੱਢਾ

*ਮਾਨ ਸਰਕਾਰ ਦੀ ਬੇਮਿਸਾਲ ਕਾਰਗੁਜ਼ਾਰੀ ਦੇ ਆਧਾਰ ’ਤੇ ਮੈਨੂੰ ਵੋਟ ਪਾਉ, ਸੰਸਦ ਵਜੋਂ ਮੈਂ ਪੂਰੀ ਤਨਦੇਹੀ ਨਾਲ ਲੋਕਾਂ ਦੀ ਸੇਵਾ ਕਰਾਂਗਾ: ਮਲਵਿੰਦਰ ਸਿੰਘ ਕੰਗ 

ਰੂਪਨਗਰ /ਚੰਡੀਗੜ੍ਹ, 28 ਮਈ,ਬੋਲੇ ਪੰਜਾਬ ਬਿਓਰੋ:

ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਸ੍ਰੀ ਅਨੰਦਪੁਰ ਸਾਹਿਬ ਤੋਂ ‘ਆਪ’ ਉਮੀਦਵਾਰ ਮਲਵਿੰਦਰ ਸਿੰਘ ਕੰਗ ਲਈ ਚੋਣ ਪ੍ਰਚਾਰ ਕੀਤਾ। ਰੋਡ ਸ਼ੋਅ ਵਿਚ ਲੋਕਾਂ ਦੀ ਭੀੜ ਨੇ ਇਕ ਆਵਾਜ ਵਿਚ ਇੰਕਲਾਬ ਜਿੰਦਾਬਾਦ ਦੇ ਨਾਅਰਿਆਂ ਨਾਲ ਭਰੋਸਾ ਦਿੱਤਾ ਕਿ ਮਲਵਿੰਦਰ ਕੰਗ ਨੂੰ ਭਾਰੀ ਵੋਟਾਂ ਨਾਲ ਜਿਤਾਵਾਂਗੇ।

ਰੋਡ ਸ਼ੋਅ ਨੂੰ ਸੰਬੋਧਨ ਕਰਦਿਆਂ ਰਾਘਵ ਚੱਢਾ ਨੇ ਕਿਹਾ ਕਿ ਉਹ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਇੱਥੇ ਆਏ ਸਨ ਅਤੇ ਤੁਸੀ ਲੋਕਾਂ ਨੇ ਮੇਰਾ ਮਾਣ-ਸਨਮਾਨ ਰੱਖਦਿਆਂ ਭਾਰੀ ਵੋਟਾਂ ਨਾਲ ਆਮ ਆਦਮੀ ਪਾਰਟੀ ਦੀ ਪੰਜਾਬ ਵਿਚ ਸਰਕਾਰ ਬਣਾਈ। ਉਨ੍ਹਾਂ ਨੇ ਕਿਹਾ ਕਰੀਬ ਸਵਾ 2 ਸਾਲਾਂ ਵਿਚ ਹੀ ਪੰਜਾਬ ਦੀ ਇਮਾਨਦਾਰ ਸਰਕਾਰ ਨੇ ਪੰਜਾਬ ਹਿਤੈਸ਼ੀ ਫੈਸਲੇ ਲੈ ਕੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਵੱਲ ਨੂੰ ਕਦਮ ਵਧਾ ਰਹੀ ਹੈ। 

ਰਾਘਵ ਚੱਢਾ ਨੇ ਕਿਹਾ ਕਿ ਪੰਜਾਬ ਦੀ ਜਨਤਾ ਦਾ ਹੁਣ ਬਿਜਲੀ ਦਾ ਬਿਲ ਜੀਰੋ ਆ ਰਿਹਾ ਹੈ। ਹਰ ਮੁਹੱਲੇ ਵਿਚ ਮੁਹੱਲਾ ਕਲੀਨਿਕ ਖੋਲੇ ਗਏ ਹਨ ਅਤੇ ਹੋਰ ਵੀ ਖੋਲੇ ਜਾ ਰਹੇ ਹਨ, ਜਿੰਨਾਂ ਵਿਚ ਲੋਕਾਂ ਨੂੰ ਮੁਫਤ ਦਵਾਈ  ਅਤੇ ਟੈਸਟ ਦੀ ਸੁਵਿਧਾ ਦਿੱਤੀ ਜਾ ਰਹੀ ਹੈ। ਸਕੂਲਾਂ ਵਿਚ ਕਾਫੀ ਸੁਧਾਰ ਕਰ ਦਿੱਤਾ ਹੈ ਅਤੇ ਐਮੀਨੈਂਸ ਸਕੂਲ ਬਣਾਏ ਜਾ ਰਹੇ ਹਨ। ਪੰਜਾਬ ਦੀ ਕਰੀਬ 43000 ਨੌਜਵਾਨਾਂ ਨੂੰ ਬਿਨਾ ਕਿਸੇ ਰਿਸ਼ਵਤ ਦੇ ਮੈਰਿਟ ਦੇ ਅਧਾਰ ਉੱਤੇ ਸਰਕਾਰੀ ਨੌਕਰੀਆਂ ਦਿੱਤੀਆਂ ਹਨ। 

ਰਾਘਵ ਚੱਢਾ ਨੇ ਕਿਹਾ ਕਿ ਇਹ ਚੋਣ ਕੋਈ ਐਮ.ਪੀ ਬਣਾਉਣ ਦੀ ਚੋਣ ਨਹੀਂ ਹੈ। ਇਹ ਚੋਣ ਦੇਸ਼ ਦੇ ਲੋਕਤੰਤਰ ਨੂੰ ਬਚਾਉਣ ਲਈ ਚੋਣ ਲੜੀ ਜਾ ਰਹੀ ਹੈ। ਜੇਕਰ ਨਰਿੰਦਰ ਮੋਦੀ ਫਿਰ ਤੋਂ ਸੱਤਾ ਵਿਚ ਆ ਜਾਂਦੇ ਹਨ ਤਾਂ ਦੇਸ਼ ਦਾ ਲੋਕਤੰਤਰ ਨੂੰ ਖਤਮ ਕਰਨ ਦੇ ਨਾਲ-ਨਾਲ ਚੋਣ ਪ੍ਰਣਾਲੀ ਨੂੰ ਵੀ ਖਤਮ ਕਰ ਦਿੱਤਾ ਜਾਵੇਗਾ। ਇਸ ਲਈ ਹੁਣ ਦੇਸ਼ ਦੇ ਲੋਕਤੰਤਰ ਨੂੰ ਬਚਾਉਣ ਦੀ ਜਿੰਮੇਵਾਰੀ ਤਾਹੁਡੇ ਹੱਥ ਹੈ, ਮੈਂ ਤੁਹਾਨੂੰ ਅਪੀਲ ਕਰਦਾ ਹਾਂ ਕਿ ਆਪਣੀ ਵੋਟ ਦੀ ਤਾਕਤ ਨਾਲ ਮੋਦੀ ਨੂੰ ਦੇਸ਼ ਦੀ ਸਿਆਸਤ ਵਿਚੋਂ ਬਾਹਰ ਕੱਢ ਕੇ ਦੇਸ਼ ਦੇ ਲੋਕਤੰਤਰ ਬਚਾਓ। 
 
ਰਾਘਵ ਚੱਢਾ ਨੇ ਕਿਹਾ ਕਿ ਜੇਕਰ ਤੁਸੀ ਆਮ ਆਦਮੀ ਪਾਰਟੀ ਦੇ 13 ਦੇ 13 ਉਮੀਦਵਾਰਾਂ ਨੂੰ ਭਾਰੀ ਵੋਟਾਂ ਨਾਲ ਜਿਤਾ ਦਿੰਦੇ ਹੋ ਤਾਂ ਸਾਡੀ ਤਾਕਤ ਕਈ ਗੁਣਾ ਵੱਧ ਜਾਵੇਗੀ ਅਤੇ ਅਸੀਂ ਇਸ ਤਾਕਤ ਨਾਲ ਪੰਜਾਬ ਦੇ ਰੋਕੇ ਗਏ ਕਰੋੜਾਂ ਦੇ ਫੰਡਾਂ ਨੂੰ ਜਾਰੀ ਕਰਵਾਵਾਂਗੇ। 

ਮਲਵਿੰਦਰ ਕੰਗ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਵਿੱਚ ਮਾਨ ਸਰਕਾਰ ਦੀ ਬੇਮਿਸਾਲ ਕਾਰਗੁਜ਼ਾਰੀ ਦੇ ਆਧਾਰ ’ਤੇ ਉਨ੍ਹਾਂ ਨੂੰ ਵੋਟ ਪਾਉਣ। ਉਹ ਅਨੰਦਪੁਰ ਦੇ ਸੰਸਦ ਮੈਂਬਰ ਵਜੋਂ ਆਪਣੀ ਜ਼ਿੰਮੇਵਾਰੀ ਨੂੰ ਵੀ ਪੂਰੀ ਇਮਾਨਦਾਰੀ ਨਾਲ ਨਿਭਾਉਣਗੇ।

Leave a Reply

Your email address will not be published. Required fields are marked *