‘ਕਾਂਗਰਸ ਸਰਕਾਰ ਆਈ ਤਾਂ ਬਦਲੇਗੀ ਪਾਕਿਸਤਾਨ ਨਾਲ ਵਪਾਰ’ਨੀਤੀ -ਸ਼ਸ਼ੀ ਥਰੂਰ

ਚੰਡੀਗੜ੍ਹ ਪੰਜਾਬ

ਚੰਡੀਗੜ੍ਹ 28 ਮਈ , ਬੋਲੇ ਪੰਜਾਬ ਬਿਉਰੋ: ਚੋਣ ਪ੍ਰਚਾਰ ਲਈ ਹੁਣ ਕਾਂਗਰਸ ਨੇਤਾ ਸ਼ਸ਼ੀ ਥਰੂਰ ਨੇ ਵੀ ਪਾਕਿਸਤਾਨ ਨੂੰ ਲੈ ਕੇ ਬਿਆਨ ਦਿੱਤਾ ਹੈ। ਸ਼ਸ਼ੀ ਥਰੂਰ ਨੇ ਕਿਹਾ ਹੈ ਕਿ ਕਾਂਗਰਸ ਪਾਕਿਸਤਾਨ ਨਾਲ ਵਪਾਰ ਲਈ ਨੀਤੀ ਬਦਲਣ ਲਈ ਤਿਆਰ ਹੈ।
ਥਰੂਰ ਨੇ ਕਿਹਾ ਕਿ ਪੁਲਵਾਮਾ ਹਮਲੇ ਤੋਂ ਬਾਅਦ ਮੋਦੀ ਸਰਕਾਰ ਨੇ ਪਾਕਿਸਤਾਨ ਨਾਲ ਵਪਾਰ ਬੰਦ ਕਰ ਦਿੱਤਾ ਸੀ ਪਰ ਅਸੀਂ ਇਸ ਨੀਤੀ ਦੀ ਸਮੀਖਿਆ ਕਰਾਂਗੇ ਅਤੇ ਇਸ ਨੂੰ ਬਦਲਾਂਗੇ। ਵਪਾਰੀਆਂ ਦੇ ਹਿੱਤਾਂ ਦਾ ਹਵਾਲਾ ਦਿੰਦੇ ਹੋਏ ਥਰੂਰ ਨੇ ਕਿਹਾ ਕਿ ਕਸਟਮ ਡਿਊਟੀ ਲਈ ਨੀਤੀ ਦੀ ਸਮੀਖਿਆ ਕੀਤੀ ਜਾਵੇਗੀ।
ਇਸ ਦੌਰਾਨ ਸ਼ਸ਼ੀ ਥਰੂਰ ਨੇ ਕਿਹਾ ਹੈ ਇਹ ਲੋਕ 400 ਇਸ ਲਈ ਮੰਗ ਰਹੇ ਹਨ ਕਿਉਂਕਿ ਉਹ ਚਾਹੁੰਦੇ ਹਨ ਕਿ ਸੰਵਿਧਾਨ ਬਦਲਿਆ ਜਾਵੇ ਅਤੇ ਉਨ੍ਹਾਂ ਨੂੰ ਕਿਸੇ ਹੋਰ ਪਾਰਟੀ ਦੀ ਲੋੜ ਨਹੀਂ ਹੈ। ਇਸ ਤੋਂ ਪਹਿਲਾਂ ਜਦੋਂ ਸੰਵਿਧਾਨ ਬਦਲਿਆ ਗਿਆ ਸੀ ਤਾਂ ਦੇਸ਼ ਦੀਆਂ ਸਾਰੀਆਂ ਪਾਰਟੀਆਂ ਨੇ ਮਿਲ ਕੇ ਇਸ ਨੂੰ ਬਦਲਿਆ ਸੀ। ਅੱਜ ਕੱਲ੍ਹ ਸੰਸਦ ਸਿਰਫ਼ ਨੋਟਿਸ ਬੋਰਡ ਬਣ ਕੇ ਰਹਿ ਗਈ ਹੈ ਕਿਉਂਕਿ ਬਿੱਲ ਕਿਸੇ ਕਮੇਟੀ ਕੋਲ ਨਹੀਂ ਜਾਂਦੇ।
ਈ.ਵੀ.ਐਮ ਦੇ ਮੁੱਦੇ ‘ਤੇ
ਸ਼ਸ਼ੀ ਥਰੂਰ ਨੇ ਕਿਹਾ ਹੈ ਕਿ ਅਸੀਂ ਅਦਾਲਤ ਦਾ ਅਪਮਾਨ ਨਹੀਂ ਕਰਨਾ ਚਾਹੁੰਦੇ ਪਰ ਚੋਣ ਕਮਿਸ਼ਨ ਦੀ ਸਾਖ ਨੂੰ ਢਾਹ ਲਾਉਣ ਦੀ ਕੋਈ ਲੋੜ ਨਹੀਂ, ਡਾਟਾ ਜਾਰੀ ਕਰਨ ‘ਚ ਦੇਰੀ ਕਰਨ ਦੀ ਲੋੜ ਨਹੀਂ, ਡਾਟਾ ਨੂੰ ਲੰਬੇ ਸਮੇਂ ਤੱਕ ਕਿਉਂ ਛੁਪਾ ਕੇ ਰੱਖਿਆ ਜਾਂਦਾ ਹੈ। ਭਾਜਪਾ ਨੇ ਪੰਜਾਬ ਦੇ ਕਿਸਾਨਾਂ ਨੂੰ ਅੱਤਵਾਦੀ ਕਿਹਾ ਅਤੇ ਕਿਹਾ ਕਿ ਉਹ ਦੇਸ਼ ਨੂੰ ਵੰਡ ਰਹੇ ਹਨ, ਇਹ ਗਲਤ ਹੈ, ਸਾਨੂੰ ਵਿਰੋਧ ਕਰਨ ਦਾ ਅਧਿਕਾਰ ਹੈ। ਅਸੀਂ ਗਠਜੋੜ ਦੇ ਸ਼ੁਰੂਆਤੀ ਦਿਨਾਂ ਵਿੱਚ ਕਿਹਾ ਸੀ ਕਿ ਗਠਜੋੜ ਵੱਖ-ਵੱਖ ਰਾਜਾਂ ਵਿੱਚ ਵੱਖ-ਵੱਖ ਤਰੀਕਿਆਂ ਨਾਲ ਕੀਤਾ ਜਾਵੇਗਾ, ਜਿਸ ਤਰ੍ਹਾਂ ਇੰਡੀਆ ਦਾ ਗਠਜੋੜ ਪੰਜਾਬ ਅਤੇ ਦਿੱਲੀ ਵਿੱਚ ਕੀਤਾ ਗਿਆ ਸੀ। ਅਸੀਂ ਚਾਹੁੰਦੇ ਹਾਂ ਕਿ ਪੰਡਿਤ ਨਹਿਰੂ ਜੀ ਦੀਆਂ ਗੱਲ੍ਹਾਂ ਨੂੰ ਲਾਗੂ ਕੀਤਾ ਜਾਵੇ ਜੋ ਪੰਡਿਤ ਨਹਿਰੂ ਜੀ ਨੇ ਲੋਕਤੰਤਰ ਨੂੰ ਵਧਾਉਣ ਲਈ ਕੀਤਾ ਸੀ।

Leave a Reply

Your email address will not be published. Required fields are marked *