ਟਰਾਂਸ ਜੈਂਡਰ ਭਾਈਚਾਰੇ ਨੇ ਵੀ ਨੱਚ ਗਾ ਕੇ ਮਤਦਾਨ ਦਾ ਸੁਨੇਹਾ ਦੇ ਕੇ ਆਪਣਾ ਫਰਜ਼ ਨਿਭਾਇਆ

ਚੰਡੀਗੜ੍ਹ ਪੰਜਾਬ

ਫਾਜ਼ਿਲਕਾ 1 ਜੂਨ ,ਬੋਲੇ ਪੰਜਾਬ ਬਿਓਰੋ: -ਲੋਕ ਸਭਾ ਚੋਣਾਂ ਲਈ ਹੋ ਰਹੇ ਮਤਦਾਨ ਦੌਰਾਨ ਜਿਲਾ ਪ੍ਰਸ਼ਾਸਨ ਵੱਲੋਂ ਸਥਾਨਕ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਲੜਕੀਆਂ ਵਿਖੇ ਸਥਾਪਿਤ ਪਿੰਕ ਬੂਥ ਵਿਖੇ ਟਰਾਂਸ ਜੈਂਡਰ ਭਾਈਚਾਰੇ ਵੱਲੋਂ ਬੂਥ ਤੇ ਪਹੁੰਚ ਕੇ ਵੋਟਰਾਂ ਨੂੰ ਮਤਦਾਨ ਕਰਨ ਲਈ ਪ੍ਰੇਰਿਤ ਕੀਤਾ ਗਿਆ। ਇੱਥੇ ਉਹਨਾਂ ਨੇ ਨੱਚ ਗਾ ਕੇ ਵੋਟਰਾਂ ਨੂੰ ਮਤਦਾਨ ਕਰਨ ਦਾ ਸੁਨੇਹਾ ਦਿੱਤਾ। ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਜਨਰਲ ਅਬਜਰਵਰ ਸ੍ਰੀ ਲਕਸ਼ਮੀ ਕਾਂਤ ਰੈਡੀ ਜੀ, ਪੁਲਿਸ ਅਬਜਰਵਰ ਸ੍ਰੀ ਏ ਆਰ ਦਾਮੋਦਰ, ਡਿਪਟੀ ਕਮਿਸ਼ਨਰ ਡਾ ਸੇਨੂ ਦੁਗਲ ਐਸਐਸਪੀ ਡਾ ਪ੍ਰਗਿਆ ਜੈਨ, ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀ ਰਾਕੇਸ਼ ਕੁਮਾਰ ਪੋਪਲੀ ਨੇ ਉਹਨਾਂ ਦੀ ਇਸ ਪੇਸ਼ਕਸ਼ ਦੀ ਸਲਾਘਾ ਕੀਤੀ ।

ਇਸ ਮੌਕੇ ਟਰਾਂਸਜੈਂਡਰ ਭਾਈਚਾਰੇ ਨੇ ਜਿੱਥੇ ਨੱਚ ਗਾ ਕੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਮਤਦਾਨ ਵਿੱਚ ਵੱਧ ਚੜ੍ ਕੇ ਹਿੱਸਾ ਲੈਣ ਉੱਥੇ ਹੀ ਉਹਨਾਂ ਨੇ ਆਪਣੇ ਸੰਦੇਸ਼ ਰਾਹੀਂ ਕਿਹਾ ਕਿ ਹਰ ਕਿਸੇ ਨੂੰ ਆਪਣੇ ਵੋਟ ਹੱਕ ਦਾ ਇਸਤੇਮਾਲ ਕਰਨਾ ਚਾਹੀਦਾ ਹੈ।

ਡਿਪਟੀ ਕਮਿਸ਼ਨਰ ਡਾਕਟਰ ਸੇਨੂ ਦੁੱਗਲ ਨੇ ਉਨਾਂ ਦੀ ਇਸ ਉਪਰਾਲੇ ਦੀ ਸਲਾਘਾ ਕੀਤੀ ਅਤੇ ਕਿਹਾ ਕਿ ਉਹਨਾਂ ਦਾ ਇਹ ਸੰਦੇਸ਼ ਹੋਰਨਾਂ ਲਈ ਪ੍ਰੇਰਨਾ ਬਣੇਗਾ।

ਇਸ ਮੌਕੇ ਸਹਾਇਕ ਸਵੀਪ ਨੋਡਲ ਅਫਸਰ ਪ੍ਰਿੰਸੀਪਲ ਰਜਿੰਦਰ ਬਿਖੋਨਾ, ਪ੍ਰਿੰਸੀਪਲ ਸਤਿੰਦਰ ਬਤਰਾ ਅਤੇ ਉਨਾਂ ਦੀ ਟੀਮ ਦੇ ਅਧਿਕਾਰੀ ਵੀ ਹਾਜ਼ਰ ਸਨ।ਇਸ ਮੌਕੇ ਡਿਪਟੀ ਕਮਿਸ਼ਨਰ ਨੇ ਟਰਾਂਸਜੈਂਡਰ ਭਾਈਚਾਰੇ ਦੇ ਲੋਕਾਂ ਨੂੰ ਮਿਠਾਈ ਵੀ ਭੇਂਟ ਕੀਤੀ।

ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਫਾਜ਼ਿਲਕਾ ਜ਼ਿਲ੍ਹੇ ਵਿਚ 6 ਪਿੰਕ ਬੂਥ ਬਣਾਏ ਗਏ ਸਨ। ਜਲਾਲਾਬਾਦ ਦੇ ਬੂਥ ਨੰਬਰ 9 ਸਰਕਾਰੀ ਪ੍ਰਾਇਮਰੀ ਸਿਟੀ ਸਕੂਲ ਜਲਾਲਾਬਾਦ, ਫਾਜ਼ਿਲਕਾ ਦੇ ਬੂਥ ਨੰਬਰ 108  ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਦੱਖਣ ਵਿੰਗ ਤੇ ਬੂਥ ਨੰਬਰ 118 ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਦੱਖਣ ਵਿੰਗ ਵਿਖ਼ੇ ਪਿੰਕ ਪੋਲਿੰਗ ਸਟੇਸ਼ਨ ਸਥਾਪਿਤ ਕੀਤੇ ਗਏ। ਇਸੇ ਤਰ੍ਹਾਂ ਅਬੋਹਰ ਦੇ ਬੂਥ ਨੰਬਰ 74 ਤੇ 75 ਗੋਪੀ ਚੰਦ ਆਰਿਆ ਮਹਿਲਾ ਕਾਲਜ ਅਬੋਹਰ ਅਤੇ ਬੱਲੂਆਣਾ ਦੇ ਬੂਥ ਨੰਬਰ 82 ਸਰਕਾਰੀ ਪ੍ਰਾਇਮਰੀ ਸਕੂਲ ਰਾਏਪੁਰਾ ਵਿਖੇ ਪੋਲਿੰਗ ਸਟੇਸ਼ਨ ਸਥਾਪਿਤ ਕੀਤੇ ਗਏ ਹਨ।

Tags: DCfazilikaWishavwarta

Leave a Reply

Your email address will not be published. Required fields are marked *