ਜੂਨ 1984 ਦੇ ਸ੍ਰੀ ਹਰਿਮੰਦਰ ਸਾਹਿਬ ਤੇ ਲੱਗੇ ਤੋਪਾਂ-ਟੈਂਕਾਂ ਦੇ ਗੋਲਿਆਂ ਦੇ ਅੱਲੇ ਜਖਮ 40 ਸਾਲ ਬੀਤ ਜਾਣ ਤੋਂ ਬਾਅਦ ਵੀ ਹਰੇ – ਜਥੇਦਾਰ ਕਰਤਾਰਪੁਰ

ਚੰਡੀਗੜ੍ਹ ਪੰਜਾਬ

ਕਾਲੀਆਂ ਸੂਚੀਆਂ ਤੁਰੰਤ ਰੱਦ ਕਰਕੇ ਪੰਜਾਬੀ ਸਿੱਖਾਂ ਨੂੰ ਆਪਣੇ ਪਰਿਵਾਰਾਂ ਵਿੱਚ ਰਹਿ ਕੇ ਜੀਵਨ ਗੁਜ਼ਾਰਨ ਦਾ ਅਧਿਕਾਰ ਵਾਪਸ ਦਿੱਤਾ ਜਾਵੇ : ਜਥੇਦਾਰ ਕਰਤਾਰਪੁਰ

ਚੰਡੀਗੜ੍ਹ 2 ਜੂਨ ,ਬੋਲੇ ਪੰਜਾਬ ਬਿਓਰੋ:- ਅੱਜ ਤੋਂ ਤਕਰੀਬਨ 40 ਸਾਲ ਪਹਿਲਾਂ ਜੂਨ 1984 ਨੂੰ ਦੇਸ਼ ਦੀ ਮੌਜੂਦਾ ਕਾਂਗਰਸ ਸਰਕਾਰ ਵੱਲੋਂ ਸਿੱਖਾਂ ਦੇ ਮੁਕੱਦਸ ਅਸਥਾਨ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਹਰਮੰਦਿਰ ਸਾਹਿਬ ਉੱਪਰ ਕੀਤੇ ਫੌਜੀ ਹਮਲੇ ਦੌਰਾਨ ਸੁੱਟੇ ਗਏ ਟੈਂਕਾਂ ਤੋਪਾਂ ਦੇ ਗੋਲਿਆਂ ਨਾਲ ਅੱਲੇ ਹੋਏ ਜਖਮ ਚਾਰ ਦਹਾਕੇ ਬੀਤ ਜਾਣ ਤੋਂ ਬਾਅਦ ਵੀ ਜਿਉਂ ਦੇ ਤਿਉਂ ਸਿੱਖਾਂ ਦੇ ਬਲੂੰਦਰੇ ਹੋਏ ਹਿਰਦਿਆਂ ਉੱਪਰ ਸੂਲਾਂ ਵਾਂਗ ਚੋਭਦੇ ਦਿਖਾਈ ਰਹੇ ਹਨ।

ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਪੰਜਾਬ ਸਿੱਖ ਕੌਂਸਲ ਦੇ ਸੂਬਾ ਪ੍ਰਧਾਨ ਜਥੇਦਾਰ ਮੋਹਨ ਸਿੰਘ ਕਰਤਾਰਪੁਰ ਨੇ ਕਿਹਾ ਕਿ ਦੇਸ਼ ਦੀ ਅਜ਼ਾਦੀ ਸੰਨ 47 ਤੋਂ ਲੈ ਕੇ ਸਿੱਖਾਂ ਨਾਲ ਹੁੰਦੇ ਆ ਰਹੇ ਅੱਤਿਆਚਾਰੀ ਜਬਰ ਦੀ ਦਾਸਤਾਨ ਜੂਨ ਮਹੀਨਾ ਸ਼ੁਰੂ ਹੁਦਿਆ ਹੀ ਸਿੱਖਾਂ ਦੇ ਕਲੇਜੇ ਦੀ ਚੀਸ ਨਸੂਰ ਬਣ ਕੇ ਹਰੇ ਹੋਏ ਜਖਮਾਂ ਦੀ ਜਾਦ ਤਾਜ਼ਾ ਕਰਵਾਉਂਦੀ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਸੂਬੇ ਦੀ ਸੰਸਦ ਤੋਂ ਲੈ ਕੇ ਦੇਸ਼ ਦੀ ਪਾਰਲੀਮੈਂਟ ਤੱਕ ਸਮੇਂ-ਸਮੇਂ ਤੇ ਇਹ ਗਹਿਰੇ ਮਸਲੇ ਆਪਣੇ ਆਪ ਵੱਖੋ ਵੱਖਰੇ ਰੂਪ ‘ਚ ਉਭਰਕੇ ਕੇ ਆਪਣੀ ਗੂੰਜ ਪਾਉਣ ਵਿੱਚ ਸਾਹਮਣੇ ਆਉਂਦੇ ਰਹੇ ਹਨ, ਪਰੰਤੂ ਦੇਸ਼ ਦੀ ਆਜ਼ਾਦੀ ਲਈ ਸਭ ਤੋਂ ਵੱਧ ਕੁਰਬਾਨੀਆਂ ਕਰਨ ਵਾਲੀ ਸਿੱਖ ਕੌਮ ਨੂੰ ਇਨਸਾਫ ਦਵਾਉਣ ਲਈ ਦੇਸ਼ ਅੰਦਰ ਬਣੇ ਸੰਵਿਧਾਨ ਦੇ ਰਾਖੇ ਕਹਉਣ ਵਾਲੀਆਂ ਅਦਾਲਤਾਂ ਜਾਂ ਰਾਜਨੀਤਿਕ ਦਲਾਂ ਦੀ ਲੀਡਰੀ ਚਮਕਾਉਣ ਵਾਲੇ ਪਹਿਰੇਦਾਰ ਵੀ ਸਿੱਖਾਂ ਨਾਲ ਹੋਏ ਧੱਕ ਦਾ ਇਨਸਾਫ ਦਵਾਉਣ ਵਿੱਚ ਹਰ ਮੋੜ ਤੇ ਫੇਲ ਹੁੰਦੇ ਦਿਖਾਈ ਦਿੰਦੇ ਰਹੇ ਹਨ। 

ਉਹਨਾਂ ਕਿਹਾ ਕਿ ਸੰਨ 1978 ਤੋਂ ਬਾਅਦ ਪੰਜਾਬ ਅੰਦਰ ਲਗਾਤਾਰ ਸਿੱਖਾਂ ਦੇ ਖੂਨ ਦੀਆਂ ਨਦੀਆਂ ਬਹਾਈਆਂ ਗਈਆਂ ਅਤੇ ਇਕ ਲੱਖ ਤੋਂ ਵੱਧ ਸਿੱਖਾਂ ਨੂੰ ਕਾਲੀਆਂ ਸੂਚੀਆਂ ਵਿੱਚ ਪਾ ਕੇ ਸਰਕਾਰਾਂ ਨੇ ਦੇਸ਼ ਧਰੋਹੀ ਖਿਤਾਬ ਦੇ ਕੇ ਆਪਣੇ ਹੀ ਦੇਸ਼ ਵਿੱਚੋ ਦੇਸ਼ਨਕਾਲੇ ਦਿੱਤੇ ਜਾ ਚੁੱਕੇ ਹਨ। ਇਸ ਮੌਕੇ ਉਹਨਾਂ ਪ੍ਰੈਸ ਦੇ ਮਾਧਿਅਮ ਰਾਹੀਂ ਭਾਰਤ ਦੇ ਹਿਊਮਨ ਰਾਈਟ ਕਮਿਸ਼ਨ ਨੂੰ ਅਪੀਲ ਕਰਦਿਆਂ ਕਿਹਾ ਕਿ ਪੰਜਾਹ-ਪੰਜਾਹ ਸਾਲਾਂ ਤੋਂ ਬਣੀਆਂ ਇਹਨਾਂ ਕਾਲੀਆਂ ਸੂਚੀਆਂ ਨੂੰ ਤੁਰੰਤ ਰੱਦ ਕਰਕੇ ਵਿਦੇਸ਼ਾਂ ਵਿੱਚ ਰਹਿ ਰਹੇ ਪਰਦੇਸੀ ਪੰਜਾਬੀ ਸਿੱਖਾਂ ਨੂੰ ਭਾਰਤ ਵਿੱਚ ਆਪਣੇ ਪਰਿਵਾਰਾਂ ਨਾਲ ਮਿਲਣ ਦਾ ਹੱਕ ਦਬਾਕੇ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਅਮਨ ਚੈਨ ਨਾਲ ਆਪਣੇ ਪਰਿਵਾਰਾਂ ਵਿੱਚ ਰਹਿ ਕੇ ਜੀਵਨ ਗੁਜ਼ਾਰਨ ਦਾ ਅਧਿਕਾਰ ਵਾਪਸ ਦਿੱਤਾ ਜਾਵੇ। 

Leave a Reply

Your email address will not be published. Required fields are marked *