ਅੰਮ੍ਰਿਤਸਰ ਕੌਮਾਂਤਰੀ ਹਵਾਈ ਅੱਡੇ ‘ਤੇ ਕਸਟਮ ਵਿਭਾਗ ਨੇ 21 ਲੱਖ ਦਾ ਸੋਨਾ ਕੀਤਾ ਬਰਾਮਦ

ਚੰਡੀਗੜ੍ਹ ਪੰਜਾਬ

ਅੰਮ੍ਰਿਤਸਰ 03 ਜੂਨ ,ਬੋਲੇ ਪੰਜਾਬ ਬਿਓਰੋ: ਅੰਮ੍ਰਿਤਸਰ ਕੌਮਾਂਤਰੀ ਹਵਾਈ ਅੱਡੇ ‘ਤੇ ਕਸਟਮ ਵਿਭਾਗ ਨੇ ਸੋਨਾ ਬਰਾਮਦ ਕੀਤਾ। ਇਸ ਸੰਬੰਧੀ ਗੁਪਤ ਸੂਚਨਾ ਮਿਲਣ ‘ਤੇ ਕਸਟਮ ਏ.ਆਈ.ਯੂ. ਸਟਾਫ਼ ਨੇ ਕੁੱਲਾਲੰਪੁਰ ਤੋਂ ਆਈ ਏਅਰ ਏਸ਼ੀਆ ਦੀ ਉਡਾਣ ਰਾਹੀ ਪਹੁੰਚੇ ਇਕ ਵਿਅਕਤੀ ਦੀ ਤਲਾਸ਼ੀ ਦੌਰਾਨ ਉਸ ਕੋਲੋਂ 2 ਸੋਨੇ ਦੇ ਕੜੇ ਅਤੇ ਇਕ ਚੈਨ ਬਰਾਮਦ ਕੀਤੀ, ਜਿਨ੍ਹਾਂ ਦਾ ਕੁੱਲ ਵਜ਼ਨ 174 ਗ੍ਰਾਮ ਸੀ।

ਇਸਦੀ ਬਾਜ਼ਾਰੀ ਕੀਮਤ 21 ਲੱਖ ਦੇ ਲਗਭਗ ਬਣਦੀ ਹੈ। ਕਸਟਮ ਵਿਭਾਗ ਨੇ ਸੋਨੇ ਨੂੰ ਜਬਤ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।