ਪੰਜਾਬ ਦੇ ਬਾਗੀ MLA ਦਾ ਅਸਤੀਫਾ ਮਨਜ਼ੂਰ ,ਨਹੀਂ ਮਿਲੇ ਸਪੀਕਰ ਸਾਹਿਬ

ਚੰਡੀਗੜ੍ਹ ਪੰਜਾਬ


ਚੰਡੀਗੜ 3 ਜੂਨ ,ਬੋਲੇ ਪੰਜਾਬ ਬਿਓਰੋ:   ਆਮ ਆਦਮੀ ਪਾਰਟੀ ਤੋਂ  ਬਾਗੀ ਹੋ ਕੇ ਭਾਜਪਾ ਚ ਸ਼ਾਮਿਲ ਹੋਣ ਵਾਲੇ ਜਲੰਧਰ ਤੋਂ ਵਿਧਾਇਕ ਸੀਤਲ ਅੰਗੁਰਾਲ ਦਾ ਅਸਤੀਫਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਵੱਲੋਂ ਮਨਜੂਰ ਕਰ ਲਿਆ ਗਿਆ ਹੈ। ਦੱਸਣਾ ਬਣਦਾ ਹੈ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਸੀਤਲ ਅੰਗੁਰਾਲ ਨੇ ਭਾਜਪਾ ਚ ਸ਼ਾਮਿਲ ਹੋਣ ਸਮੇਂ ਅਸਤੀਫਾ ਦਿੱਤਾ ਸੀ, ਜਿਸ ਕਰਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਪਹਿਲਾਂ ਵਿਧਾਇਕ ਸੀਤਲ ਅੰਗੁਰਾਲ ਨੂੰ ਬੁਲਾਇਆ ਸੀ, ਪਰ ਉਸ ਸਮੇਂ ਉਹਨਾਂ ਕੋਲ ਟਾਈਮ ਨਹੀਂ ਸੀ। ਸੂਤਰ ਦੱਸਦੇ ਹਨ ਉਹਨਾਂ ਦਾ ਅਸਤੀਫਾ ਪਿਛਲੇ ਹਫਤੇ ਹੀ ਮਨਜ਼ੂਰ ਕਰ ਲਿਆ ਸੀ।

ਉਧਰ ਸ਼ੀਤਲ ਅੰਗੁਰਾਲ ਅੱਜ ਪੰਜਾਬ ਵਿਧਾਨ ਸਭਾ ਚ ਪੁੱਜੇ, ਇੱਕ ਚਿੱਠੀ ਲੈ ਕੇ ਆਏ ਸਨ। ਜਿਸ ਤੇ ਲਿਖਿਆ ਸੀ ਕਿ ਉਹ ਆਪਣਾ ਦਿੱਤਾ ਹੋਇਆ ਅਸਤੀਫਾ ਤੁਰੰਤ ਪ੍ਰਭਾਵ ਨਾਲ ਵਾਪਸ ਲੈਂਦੇ ਹਨ ਕਿਉਂਕਿ ਉਹਨਾਂ ਨੇ ਆਪਣੇ ਹਲਕੇ ਦੇ ਲੋਕਾਂ ਨਾਲ ਸਲਾਹ ਮਸ਼ਵਰਾ ਕਰਕੇ ਅਸਤੀਫਾ ਵਾਪਸ ਲੈਣ ਦਾ ਫੈਸਲਾ ਕੀਤਾ ਤੇ ਹੁਣ ਉਹ ਕਿਸੇ ਹੋਰ ਸਿਆਸੀ ਪਾਰਟੀ ਦਾ ਹਿੱਸਾ ਨਹੀਂ। ਇਸ ਸਮੇਂ ਆਪਣਾ ਪੱਤਰ ਲੈ ਕੇ ਪੁੱਜੇ ਵਿਧਾਇਕ ਸੀਤਲ ਅੰਗੁਰਾਲ ਨੇ ਕਿਹਾ ਕਿ ਸਪੀਕਰ ਸਾਹਿਬ ਬਾਹਰ ਹੋਣ ਕਰਕੇ ਉਹਨਾਂ ਨੂੰ ਮਿਲੇ ਨਹੀਂ ਹੁਣ ਉਹਨਾਂ ਨੂੰ 11 ਤਰੀਕ ਨੂੰ ਬੁਲਾਇਆ ਹੈ। ਪਰ ਉਹ ਆਪਣਾ ਅਸਤੀਫਾ ਵਾਪਸ ਲੈਣ ਵਾਲੀ ਚਿੱਠੀ ਦੇ ਆਇਆ ਹੈ । ਦੱਸਣ ਯੋਗ ਹੈ ਕਿ ਵਿਧਾਇਕ ਸ਼ੀਤਲ ਅੰਗੁਰਾਲ ਵੱਲੋਂ ਬੀਤੇ ਕੱਲ ਤੋਂ ਆਪਣੀ ਡੀਪੀ ਤੇ ਮੋਦੀ ਪਰਿਵਾਰ ਬਾਰੇ ਲੱਗੀ ਫੋਟੋ ਵੀ ਉਤਾਰ ਦਿੱਤੀ ਗਈ ਸੀ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।