ਚੰਡੀਗੜ੍ਹ ਤੋਂ ਬਠਿੰਡਾ ਜਾ ਰਹੀ ਕਾਰ ਬੇਕਾਬੂ ਹੋ ਕੇ ਦਰੱਖਤ ਨਾਲ ਟਕਰਾਈ, 1 ਦੀ ਮੌਤ, ਤਿੰਨ ਜਖ਼ਮੀ

ਚੰਡੀਗੜ੍ਹ ਪੰਜਾਬ

ਚੰਡੀਗੜ੍ਹ, 03 ਜੂਨ,ਬੋਲੇ ਪੰਜਾਬ ਬਿਓਰੋ: ਰਾਸ਼ਟਰੀ ਮਾਰਗ ਬਠਿੰਡਾ ਚੰਡੀਗੜ੍ਹ ਤੇ ਸਥਿਤ ਗੁਰਦੇਵ ਢਾਬੇ ਕੋਲੇ ਚੰਡੀਗੜ੍ਹ ਤੋਂ ਬਠਿੰਡਾ ਜਾ ਰਹੀ ਕਾਰ ਬੇਕਾਬੂ ਹੋਕੇ ਦਰਖਤ ਵਿਚ ਜਾ ਵੱਜੀ ਜਿਸ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਤਿੰਨ ਜਣੇ ਜਖ਼ਮੀ ਹੋਣ ਦਾ ਸਮਾਚਾਰ ਮਿਲਿਆ ਹੈ।

ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਦੇ ਜਾਂਚ ਅਧਿਕਾਰੀ ਗੁਰਤੇਜ ਸਿੰਘ ਨੇ ਦੱਸਿਆ ਕਿ ਚੰਡੀਗੜ੍ਹ ਤੋਂ ਇਕ ਕਾਰ ਬਠਿੰਡਾ ਵੱਲ ਜਾ ਰਹੀ ਸੀ ਜਦੋਂ ਉਹ ਰਾਸ਼ਟਰੀ ਮਾਰਗ ’ਤੇ ਸਥਿਤ ਗੁਰਦੇਵ ਢਾਬੇ ਕੋਲੇ ਪਹੁੰਚੀ ਤਾਂ ਗੱਡੀ ਬੇਕਾਬੂ ਹੋ ਕੇ ਦਰੱਖਤ ਵਿਚ ਜਾ ਵੱਜੀ ਜਿਸ ਵਿਚ ਅਸ਼ੀਸ਼ ਕੁਮਾਰ ਵਾਸੀ ਬਠਿੰਡਾ ਦੀ ਮੌਤ ਹੋ ਗਈ ਅਤੇ ਗੱਡੀ ਵਿਚ ਬੈਠੇ ਤਿੰਨ ਜਣੇ ਜਖ਼ਮੀ ਹੋ ਗਏ ਹਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।