ਮੀਤ ਹੇਅਰ 172331 ਵੋਟਾਂ ਨਾਲ ਸੰਗਰੂਰ ਤੋਂ ਜਿੱਤੇ,ਝੂੰਦਾਂ ਤੇ ਖੰਨਾ ਦੀ ਹੋਈ ਜਮਾਨਤ ਜਬਤ

ਚੰਡੀਗੜ੍ਹ ਪੰਜਾਬ

ADVERTISEMENT

ਚੰਡੀਗੜ੍ਹ 4ਜੂਨ,ਬੋਲੇ ਪੰਜਾਬ ਬਿਓਰੋ:ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਉਮੀਦਵਾਰ ਮੀਤ ਹੇਅਰ ਨੇ ਵੱਡੀ ਜਿੱਤ ਪ੍ਰਾਪਤ ਕੀਤੀ ਹੈ। ਇਲੈਕਸ਼ਨ ਕਮਿਸ਼ਨ ਨੇ ਉਹਨਾਂ ਦੀ ਜਿੱਤ ਬਾਰੇ ਆਫੀਸ਼ੀਅਲ ਅਨਾਊਂਸਮੈਂਟ ਕੀਤੀ ਹੈ। ਮੀਤ ਹੇਅਰ ਨੂੰ ਕੁਲ 362473 ਵੋਟਾਂ ਪ੍ਰਾਪਤ ਹੋਇਆ ਹਨ। ਮੀਤ ਹੇਅਰ ਦੀ ਜਿੱਤ ਨੂੰ ਲੈ ਕੇ ਉਹਨਾਂ ਦੇ ਸਮਰਥਕਾਂ ‘ਚ ਖੁਸ਼ੀ ਦਾ ਮਾਹੌਲ ਅਤੇ ਅਤੇ ਲੱਡੂ ਵੰਡੇ ਜਾ ਰਹੇ ਹਨ। ਜਦੋਂ ਕਿ ਸੁਖਪਾਲ ਖਹਿਰਾ ਨੂੰ 190142 ਤੇ ਤੀਜੇ ਨੰਬਰ ਤੇ ਰਹਿਣ ਵਾਲੇ ਸਿਮਰਨਜੀਤ ਸਿੰਘ ਮਾਨ ਨੂੰ ਕੁਲ 186 343 ਵੋਟ ਪ੍ਰਾਪਤ ਹੋਏ ।

ਝੂੰਦਾਂ ਤੇ ਖੰਨਾ ਦੀ ਹੋਈ ਜਮਾਨਤ ਜਬਤ

ਸੰਗਰੂਰ ਹਲਕੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਸੂਪੜਾ ਸਾਫ ਹੋ ਗਿਆ ਹੈ। ਪਾਰਟੀ ਦੇ ਉਮੀਦਵਾਰ ਇਕਬਾਲ ਸਿੰਘ ਝੁੰਦਾ ਆਪਣੀ ਜਮਾਨਤ ਵੀ ਨਹੀਂ ਬਚਾ ਸਕੇ ਝੂੰਦਾ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਅਰਵਿੰਦ ਖੰਨਾ ਤੋਂ ਵੀ ਪਛੜ ਕੇ ਪੰਜਵੇ ਸਥਾਨ ਉੱਤੇ ਪੁੱਜ ਗਏ ਹਨ ਹਾਲਾਂਕਿ ਭਾਜਪਾ ਉਮੀਦਵਾਰ ਅਰਵਿੰਦ ਖੰਨਾ ਦੀ ਵੀ ਜਮਾਨਤ ਜਬਤ ਹੋਈ ਹੈ ਪਰ ਭਾਜਪਾ ਨੇ ਸੰਗਰੂਰ ਵਿੱਚ ਅਕਾਲੀ ਦਲ ਨੂੰ ਪਛਾੜ ਕੇ ਰੱਖ ਦਿੱਤਾ ਹੈ। ਨਤੀਜਿਆਂ ਮੁਤਾਬਿਕ ਇਕਬਾਲ ਸਿੰਘ ਝੂੰਦਾਂ ਨੂੰ 185609  ਅਤੇ ਅਰਵਿੰਦ ਖੰਨਾ ਨੂੰ 127659 ਵੋਟ ਪਈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।