ਚੱਲਦੀ ਕਾਰ ‘ਚ ਅੱਗ ਲੱਗਣ ਨਾਲ ਕਾਰ ਸੜ ਕੇ ਹੋਈ ਸੁਆਹ

ਚੰਡੀਗੜ੍ਹ ਨੈਸ਼ਨਲ ਪੰਜਾਬ

ਪੰਚਕੂਲਾ, 23 ਜੂਨ,ਬੋਲੇ ਪੰਜਾਬ ਬਿਓਰੋ:ਪੰਚਕੂਲਾ ਦੇ ਸੈਕਟਰ 12ਏ ਰੋਡ ’ਤੇ ਅਚਾਨਕ ਚੱਲਦੀ ਇੰਡੀਕਾ ਕਾਰ ਨੂੰ ਅੱਗ ਲੱਗ ਗਈ ।ਕਾਰ ਸੈਕਟਰ 52, ਚੰਡੀਗੜ੍ਹ ਦਾ ਰਹਿਣ ਵਾਲਾ ਹਰਕੇਸ਼ ਨਾਮਕ ਵਿਅਕਤੀ ਚਲਾ ਰਿਹਾ ਸੀ ਜੋ ਕਿਸੇ ਕੰਮ ਲਈ ਪੰਚਕੂਲਾ ਆਏ ਹੋਏ ਸਨ। ਜਦੋਂ ਕਾਰ ਨੂੰ ਅੱਗ ਲੱਗੀ ਹਰਕੇਸ਼ ਪੰਚਕੂਲਾ ਤੋਂ ਚੰਡੀਗੜ੍ਹ ਆਪਣੇ ਘਰ ਜਾ ਰਿਹਾ ਸੀ। ਜਦੋਂ ਉਹ ਸੈਕਟਰ 12ਏ ਰੋਡ ’ਤੇ ਪਹੁੰਚਿਆ ਤਾਂ ਹਰਕੇਸ਼ ਨੂੰ ਕਾਰ ’ਚੋਂ ਬਦਬੂ ਆਉਣ ਲੱਗੀ। ਜਿਵੇਂ ਹੀ ਹਰਕੇਸ਼ ਕਾਰ ਤੋਂ ਬਾਹਰ ਆਇਆ ਤਾਂ ਕਾਰ ਨੂੰ ਅੱਗ ਲੱਗ ਗਈ। ਫਾਇਰ ਬ੍ਰਿਗੇਡ ਦੀ ਗੱਡੀ ਪਹੁੰਚਣ ਤੱਕ ਗੱਡੀ ਸੜ ਕੇ ਸੁਆਹ ਹੋ ਚੁੱਕੀ ਸੀ। ਸੈਕਟਰ 20 ਦੇ ਸਬ ਇੰਸਪੈਕਟਰ ਮਲਕੀਤ ਸਿੰਘ ਮੌਕੇ ’ਤੇ ਪੁੱਜੇ। ਜਿਸ ਨੇ ਦੱਸਿਆ ਕਿ ਟਾਟਾ ਇੰਡੀਗੋ ਨੰਬਰ ਸੀਐਚ0ਏਜੀ 7771 ਗੱਡੀ ਨੂੰ ਅੱਗ ਲੱਗ ਗਈ ਸੀ।

Leave a Reply

Your email address will not be published. Required fields are marked *