ਚੰਡੀਗੜ ਯੂਨੀਵਰਸਿਟੀ, ਮੋਹਾਲੀ ਵਿੱਖੇ ਲੱਗੇ ਕੈਂਪ ਲਈ ਸਰਕਾਰੀ ਐਨ.ਟੀ.ਸੀ. ਸਕੂਲ ਦੇ ਐੱਨ ਸੀ ਸੀ ਕੈਡਿਟਸ ਰਵਾਨਾ

ਚੰਡੀਗੜ੍ਹ ਪੰਜਾਬ

ਐੱਨ ਸੀ ਸੀ ਕੈਡਿਟਸ ਕੈਂਪ ਵਿੱਚ ਡਰਿਲ, ਟਰੈਕਿੰਗ, ਫਲਾਇੰਗ ਟਰੇਨਿੰਗ ਅਤੇ ਹੋਰ ਮਨੋਰੰਜਕ ਗਤੀਵਿਧੀਆਂ ਦੀ ਸਿਖਲਾਈ ਲੈ ਕੇ ਅਨੁਸ਼ਾਸਿਤ ਵਿਦਿਆਰਥੀ ਬਣਨਗੇ: ਐੱਨ ਸੀ ਸੀ ਅਫ਼ਸਰ ਦੀਪਕ ਕੁਮਾਰ

ਰਾਜਪੁਰਾ 2 ਜੁਲਾਈ ,ਬੋਲੇ ਪੰਜਾਬ ਬਿਊਰੋ :

ਇਲਾਕੇ ਦੀ ਮੋਹਰੀ ਸਿੱਖਿਆ ਸੰਸਥਾ ਸਰਕਾਰੀ ਕੋ- ਐਜੂਕੇਸ਼ਨ ਸੀਨੀਅਰ ਸੈਕੰਡਰੀ ਸਕੂਲ ਐਨ.ਟੀ. ਸੀ. ਰਾਜਪੁਰਾ ਦੇ ਐਨ ਸੀ ਸੀ ਕੈਡਿਟਸ ਨੂੰ ਅੱਜ ਪ੍ਰਿੰਸੀਪਲ ਜਸਬੀਰ ਕੌਰ ਨੇ ਪ੍ਰੇਰਿਤ ਕਰਦਿਆਂ 10 ਰੋਜ਼ਾ ਕੈਂਪ ਵਿੱਚ ਭਾਗ ਲੈਣ ਲਈ ਰਵਾਨਾ ਕੀਤਾ। ਇਹ ਕੈਂਪ ਗਰੁੱਪ ਕੈਪਟਨ ਅਜੈ ਭਰਦਵਾਜ ਦੀ ਦੇਖ ਰੇਖ ਵਿੱਚ ਲਗਾਇਆ ਜਾ ਰਿਹਾ ਹੈ। ਇੰਚਾਰਜ ਰੇਨੂੰ ਵਰਮਾ ਅਤੇ ਐਨ ਸੀ ਸੀ ਅਫ਼ਸਰ ਦੀਪਕ ਕੁਮਾਰ ਅਨੁਸਾਰ ਇਸ ਕੈਂਪ ਵਿੱਚ ਕੈਡਿਸਟਸ ਨੂੰ ਡਰਿਲ, ਟਰੈਕਿੰਗ, ਫਲਾਇੰਗ ਟਰੇਨਿੰਗ ਅਤੇ ਹੋਰ ਮਨੋਰੰਜਕ ਗਤੀਵਿਧੀਆਂ ਕਰਵਾਈਆਂ ਜਾਣਗੀਆਂ। ਇਸ ਮੌਕੇ ਜਮਾਤ ਇੰਚਾਰਜ ਜਸਵੀਰ ਕੌਰ ਚਾਨੀ, ਅੰਮ੍ਰਿਤ ਕੌਰ, ਵਿਕਰਮ ਸਿੰਘ, ਸੁੱਚਾ ਸਿੰਘ ਸਹਿਤ ਸਮੂਹ ਸਟਾਫ਼ ਨੇ ਕੈਡਿਟਸ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ। ਜਿਕਰਯੋਗ ਹੈ ਕਿ ਐੱਨ ਟੀ ਸੀ ਸਕੂਲ ਇਲਾਕੇ ਦੀ ਇੱਕਮਾਤਰ ਸੰਸਥਾ ਹੈ ਜਿੱਥੇ ਭਾਰਤੀ ਏਅਰ ਫੋਰਸ ਦੀ ਐਨਸੀ ਸੀ ਚਲਾਈ ਜਾ ਰਹੀ ਹੈ।

Leave a Reply

Your email address will not be published. Required fields are marked *