ਬੀਐਸਐਫ ਦੀ ਵਰਦੀ ‘ਚ ਨਜ਼ਰ ਆਏ ਤਿੰਨ ਅਣਪਛਾਤੇ ਸ਼ੱਕੀ ਵਿਅਕਤੀਆਂ ਬਾਰੇ ਸਾਹਮਣੇ ਆਈ ਅਹਿਮ ਜਾਣਕਾਰੀ

ਚੰਡੀਗੜ੍ਹ ਪੰਜਾਬ

ਬੀਐਸਐਫ ਦੀ ਵਰਦੀ ‘ਚ ਨਜ਼ਰ ਆਏ ਤਿੰਨ ਅਣਪਛਾਤੇ ਸ਼ੱਕੀ ਵਿਅਕਤੀਆਂ ਬਾਰੇ ਸਾਹਮਣੇ ਆਈ ਅਹਿਮ ਜਾਣਕਾਰੀ


ਪਠਾਨਕੋਟ, 4 ਜੁਲਾਈ, ਬੋਲੇ ਪੰਜਾਬ ਬਿਊਰੋ :


ਹਿਮਾਚਲ ਦੀ ਇੰਦੌਰਾ ਸਰਹੱਦ ਨਾਲ ਲੱਗਦੇ ਪੰਜਾਬ ਦੇ ਨੰਗਲਭੂਰ ਵਿੱਚ ਬੀ.ਐਸ.ਐਫ. ਦੀ ਵਰਦੀ ‘ਚ ਨਜ਼ਰ ਆਏ ਤਿੰਨ ਅਣਪਛਾਤੇ ਸ਼ੱਕੀ ਵਿਅਕਤੀਆਂ ਦੀ ਪਛਾਣ ਕੀਤੀ ਗਈ ਹੈ। ਜਿਨ੍ਹਾਂ ਨੂੰ ਕੱਲ੍ਹ ਤੱਕ ਸ਼ੱਕੀ ਮੰਨਿਆ ਜਾ ਰਿਹਾ ਸੀ, ਅਸਲ ਵਿੱਚ ਉਹ ਬੀ.ਐਸ.ਐੱਫ ਦੇ ਜਵਾਨ ਹੀ ਸਨ।
ਇਸ ਸਬੰਧੀ ਸੁਰੱਖਿਆ ਸੂਤਰਾਂ ਨੇ ਦੱਸਿਆ ਕਿ ਉਕਤ ਵਿਅਕਤੀਆਂ ਦੀ ਪਛਾਣ ਬੀ.ਐਸ.ਐਫ. 127 ਬਟਾਲੀਅਨ ਦੇ ਜਵਾਨਾਂ ਵਜੋਂ ਹੋਈ ਹੈ।ਕਸ਼ਮੀਰ ਫਰੰਟੀਅਰ ਗਰੁੱਪ ਨੂੰ ਇੱਕ ਸੁਨੇਹਾ ਮਿਲਿਆ ਹੈ, ਜਿਸ ਵਿੱਚ ਖੁਲਾਸਾ ਹੋਇਆ ਹੈ ਕਿ 3 ਵਿਅਕਤੀ ਜੋ ਨੈਸ਼ਨਲ ਹਾਈਵੇ-44 (ਜੰਮੂ-ਪਠਾਨਕੋਟ-ਜਲੰਧਰ) ‘ਤੇ ਸਥਿਤ ਨੰਗਲਭੂਰ ਵਿਖੇ ਰੁਕੇ ਸਨ ਅਤੇ ਉਨ੍ਹਾਂ ਨੂੰ ਸ਼ੱਕੀ ਮੰਨਿਆ ਜਾ ਰਿਹਾ ਹੈ, ਇੱਕ ਦਾ ਨਾਮ ਡਰਮੀਕੀ ਜੇਮਸ ਅਤੇ ਦੂਜਾ ਅਮੀਨੁਲ ਇਸਲਾਮ 15 ਦਿਨਾਂ ਦੀ ਛੁੱਟੀ ‘ਤੇ ਹਨ ਜਦਕਿ ਤੀਜਾ ਵਿਅਕਤੀ ਅਚਲ ਸ਼ਰਮਾ ਹੈ, ਜੋ 27 ਦਿਨਾਂ ਦੀ ਛੁੱਟੀ ‘ਤੇ ਹੈ। ਤਿੰਨੋਂ ਕਿਰਾਏ ‘ਤੇ ਸਿਵਲ ਗੱਡੀ ਲੈ ਕੇ ਜਾ ਰਹੇ ਸਨ।

Leave a Reply

Your email address will not be published. Required fields are marked *