ਭਾਰਤੀ ਕ੍ਰਿਕਟ ਟੀਮ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਟਰੌਫੀ ਭੇਂਟ ਕੀਤੀ

ਚੰਡੀਗੜ੍ਹ ਨੈਸ਼ਨਲ ਪੰਜਾਬ

ਬੀਸੀਸੀਆਈ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ‘ਨਮੋ 1’ ਜਰਸੀ ਕੀਤੀ ਭੇਟ

ਨਵੀਂ ਦਿੱਲੀ 4 ਜੁਲਾਈ,ਬੋਲੇ ਪੰਜਾਬ ਬਿਊਰੋ :

ਭਾਰਤੀ ਕ੍ਰਿਕਟ ਟੀਮ ਟੀ-20 ਚੈਂਪੀਅਨ ਬਣਨ ਤੋਂ ਬਾਅਦ ਅੱਜ ਭਾਰਤ ਪਹੁੰਚ ਗਈ ਹੈ। ਟੀਮ ਇੰਡੀਆ ਦਾ ਭਾਰਤ ‘ਚ ਸ਼ਾਨਦਾਰ ਸਵਾਗਤ ਕੀਤਾ ਗਿਆ। ਜਿਸ ਤੋਂ ਬਾਅਦ ਟੀਮ ਇੰਡੀਆ ਮੌਰਿਆ ਹੋਟਲ ਪਹੁੰਚੀ ਜਿੱਥੇ ਟੀਮ ਨੇ ਕੇਕ ਕੱਟਿਆ। ਕੇਕ ਕੱਟਣ ਤੋਂ ਬਾਅਦ ਟੀਮ ਇੰਡੀਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਘਰ ਪਹੁੰਚੀ। ਪ੍ਰਧਾਨ ਮੰਤਰੀ ਨੇ ਬਾਰਬਾਡੋਸ ਤੋਂ ਟੀ-20 ਟਰਾਫੀ ਜਿੱਤ ਕੇ ਵਾਪਸ ਪਰਤੀ ਭਾਰਤੀ ਟੀਮ, ਕੋਚ ਰਾਹੁਲ ਦ੍ਰਾਵਿੜ ਅਤੇ ਪੂਰੀ ਟੀਮ ਦੇ ਖਿਡਾਰੀਆਂ ਨਾਲ ਕਰੀਬ ਦੋ ਘੰਟੇ ਗੱਲਬਾਤ ਕੀਤੀ। ਸਾਰੇ ਖਿਡਾਰੀਆਂ ਨੇ ਪੀਐੱਮ ਨਾਲ ਹੱਸਦੇ ਹੋਏ ਅਤੇ ਆਪਣੇ ਤਜ਼ਰਬੇ ਬੜੇ ਖੁਸ਼ੀ ਨਾਲ ਸਾਂਝੇ ਕੀਤੇ ।

ਪ੍ਰਧਾਨ ਮੰਤਰੀ ਮੋਦੀ ਨੇ ਹਰ ਖਿਡਾਰੀ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਸ਼ਾਨਦਾਰ ਜਿੱਤ ਲਈ ਵਧਾਈ ਦਿੱਤੀ। ਇਸ ਤੋਂ ਇਲਾਵਾ ਰੋਹਿਤ ਸ਼ਰਮਾ ਅਤੇ ਕੋਚ ਰਾਹੁਲ ਦ੍ਰਾਵਿੜ ਨੇ ਪੀਐੱਮ ਮੋਦੀ ਨੂੰ ਟਰਾਫੀ ਦਿੱਤੀ। ਇਸ ਮੌਕੇ ‘ਤੇ ਬੀਸੀਸੀਆਈ ਅਧਿਕਾਰੀਆਂ ਤੋਂ ਇਲਾਵਾ ਪ੍ਰਧਾਨ ਰੋਜਰ ਬਿੰਨੀ ਅਤੇ ਸਕੱਤਰ ਜੈ ਸ਼ਾਹ ਵੀ ਮੌਜੂਦ ਸਨ। ਬੀਸੀਸੀਆਈ ਸਕੱਤਰ (BCCI Secretary) ਜੈ ਸ਼ਾਹ ਅਤੇ ਪ੍ਰਧਾਨ ਰੋਜਰ ਬਿੰਨੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ‘ਨਮੋ 1’ ਜਰਸੀ ਭੇਟ ਕੀਤੀ। ਭਾਰਤੀ ਕ੍ਰਿਕਟ ਟੀਮ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ‘ਤੇ ਮੁਲਾਕਾਤ ਕੀਤੀ। ਪੀਐਮ ਮੋਦੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਐਕਸ ‘ਤੇ ਇਸ ਮੁਲਾਕਾਤ ਬਾਰੇ ਇੱਕ ਪੋਸਟ ਪਾਈ ਹੈ। ਪੀਐਮ ਮੋਦੀ ਨੇ ਲਿਖਿਆ, ਸਾਡੇ ਚੈਂਪੀਅਨਜ਼ ਨਾਲ ਸ਼ਾਨਦਾਰ ਮੁਲਾਕਾਤ! 7 ਲੋਕ ਕਲਿਆਣ ਮਾਰਗ ‘ਤੇ ਵਿਸ਼ਵ ਕੱਪ ਜੇਤੂ ਟੀਮ ਦੀ ਮੇਜ਼ਬਾਨੀ ਕੀਤੀ ਅਤੇ ਟੂਰਨਾਮੈਂਟ ਦੌਰਾਨ ਆਪਣੇ ਅਨੁਭਵਾਂ ‘ਤੇ ਯਾਦਗਾਰੀ ਗੱਲਬਾਤ ਕੀਤੀ।

ਫਿਲਹਾਲ ਪੀਐਮ ਮੋਦੀ ਨੂੰ ਮਿਲਣ ਤੋਂ ਬਾਅਦ ਟੀਮ ਮੁੰਬਈ ਲਈ ਰਵਾਨਾ ਹੋ ਗਈ ਹੈ। ਜਿੱਥੇ ਅੱਜ ਉਹ ਮਰੀਨ ਡਰਾਈਵ ਤੋਂ ਵਾਨਖੇੜੇ ਸਟੇਡੀਅਮ ਤੱਕ ਖੁੱਲ੍ਹੀ ਬੱਸ ਜਿੱਤ ਪਰੇਡ ਕਰਨਗੇ। ਇਸ ਦੌਰਾਨ ਵੱਡੀ ਗਿਣਤੀ ‘ਚ ਪ੍ਰਸ਼ੰਸਕਾਂ ਦੇ ਆਉਣ ਦੀ ਉਮੀਦ ਹੈ। ਵਾਨਖੇੜੇ ਸਟੇਡੀਅਮ ਵਿੱਚ ਪਹਿਲਾਂ ਆਓ ਪਹਿਲਾਂ ਪਾਓ ਦੇ ਆਧਾਰ ‘ਤੇ ਮੁਫ਼ਤ ਐਂਟਰੀ ਦਿੱਤੀ ਜਾਂਦੀ ਹੈ। ਜਿੱਤ ਪਰੇਡ ਤੋਂ ਬਾਅਦ ਇਸ ਸਟੇਡੀਅਮ ‘ਚ ਸ਼ਾਨਦਾਰ ਸਮਾਰੋਹ ਆਯੋਜਿਤ ਕੀਤਾ ਜਾਵੇਗਾ। ਭਾਰਤੀ ਟੀਮ ਨੇ 29 ਜੂਨ ਨੂੰ ਅਫਰੀਕਾ ਖਿਲਾਫ ਫਾਈਨਲ ਮੈਚ ਜਿੱਤ ਕੇ 11 ਸਾਲ ਦਾ ਸੋਕਾ ਖਤਮ ਕੀਤਾ ਸੀ । ਇਸ ਜਿੱਤ ਨਾਲ ਭਾਰਤ ਦਾ ਇਹ ਦੂਜਾ ਟੀ-20 ਵਿਸ਼ਵ ਕੱਪ ਖਿਤਾਬ ਸੀ।

Leave a Reply

Your email address will not be published. Required fields are marked *