ਆਦਮਪੁਰ ‘ਚ ਹਥਿਆਰ ਦੀ ਨੋਕ ‘ਤੇ ਆੜ੍ਹਤੀ ਲੁੱਟਿਆ

ਚੰਡੀਗੜ੍ਹ ਪੰਜਾਬ

ਆਦਮਪੁਰ ‘ਚ ਹਥਿਆਰ ਦੀ ਨੋਕ ‘ਤੇ ਆੜ੍ਹਤੀ ਲੁੱਟਿਆ


ਆਦਮਪੁਰ, 5 ਜੁਲਾਈ, ਬੋਲੇ ਪੰਜਾਬ ਬਿਊਰੋ :


ਆਦਮਪੁਰ ਵਿੱਚ ਇੱਕ ਆੜ੍ਹਤੀ ਤੋਂ ਬੰਦੂਕ ਦੀ ਨੋਕ ’ਤੇ ਲੁੱਟ ਦੀ ਘਟਨਾ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਦਾਣਾ ਮੰਡੀ ਆਦਮਪੁਰ ਵਿਖੇ 3 ਨੌਜਵਾਨਾਂ ਜਿਨ੍ਹਾਂ ਨੇ ਮੂੰਹ ਬੰਨ੍ਹੇ ਹੋਏ ਸਨ, ਆੜ੍ਹਤੀ ਅਸ਼ੋਕ ਕੁਮਾਰ ਪੁੱਤਰ ਗੁਲਸ਼ਨ ਕੁਮਾਰ ਵਾਸੀ ਆਦਮਪੁਰ, ਥਾਣਾ ਆਦਮਪੁਰ, ਜ਼ਿਲ੍ਹਾ ਜਲੰਧਰ ਕੋਲੋਂ ਚਾਕੂ ਦੀ ਨੋਕ ‘ਤੇ 10 ਹਜ਼ਾਰ ਰੁਪਏ,ਮੋਬਾਈਲ ਅਤੇ ਉਸ ਦਾ ਬੈਗ ਜਿਸ ਵਿੱਚ ਏ.ਟੀ.ਐਮ. ਕਾਰਡ, ਆਧਾਰ ਕਾਰਡ, ਆੜ੍ਹਤ ਖਾਤਿਆਂ ਦੀਆਂ ਕਾਪੀਆਂ ਅਤੇ ਹੋਰ ਕੀਮਤੀ ਦਸਤਾਵੇਜ਼ ਲੁੱਟ ਕੇ ਫਰਾਰ ਹੋ ਗਏ।
ਇਸ ਤੋਂ ਇਲਾਵਾ ਇਨ੍ਹਾਂ ਤਿੰਨ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਸੋਹਨ ਲਾਲ ਪੁੱਤਰ ਸੰਤ ਰਾਮ ਵਾਸੀ ਆਦਮਪੁਰ ਅਤੇ ਗਗਨ ਕੁਮਾਰ ਪੁੱਤਰ ਮਦਨ ਲਾਲ ਵਾਸੀ ਆਦਮਪੁਰ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਪਰ ਕਾਮਯਾਬ ਨਹੀਂ ਹੋ ਸਕੇ। ਘਟਨਾ ਦੀ ਸੂਚਨਾ ਥਾਣਾ ਆਦਮਪੁਰ ਨੂੰ ਦਿੱਤੀ ਗਈ। ਪੁਲਿਸ ਵੱਲੋਂ ਨਾਕਾਬੰਦੀ ਕਰਕੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।