ਕੈਨੇਡਾ ‘ਚ ਪਤਨੀ ਨੂੰ ਕੁਹਾੜੀ ਨਾਲ ਵੱਢਣ ਵਾਲੇ ਪੰਜਾਬੀ ਨੂੰ ਹੋਈ ਉਮਰ ਕੈਦ

ਸੰਸਾਰ ਚੰਡੀਗੜ੍ਹ ਨੈਸ਼ਨਲ ਪੰਜਾਬ


ਓਟਾਵਾ, 6 ਜੁਲਾਈ,ਬੋਲੇ ਪੰਜਾਬ ਬਿਊਰੋ :


ਕੈਨੇਡਾ ਦੇ ਐਬਸਫੋਰਡ ਵਿਚ ਘਰਵਾਲੀ ਦਾ ਕਤਲ ਕਰਨ ਵਾਲੇ ਪੰਜਾਬੀ ਨੂੰ ਕੈਨੇਡਾ ਦੀ ਸੁਪਰੀਮ ਕੋਰਟ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ।ਉਸ ਨੂੰ 13 ਸਾਲ ਤੱਕ ਫਰਲੋ ਵੀ ਨਹੀਂ ਮਿਲ ਸਕੇਗੀ। ਮਿਲੀ ਜਾਣਕਾਰੀ ਅਨੁਸਾਰ ਕਤਲ ਦੀ ਇਹ ਮੰਦਭਾਗੀ ਘਟਨਾ ਦੋ ਸਾਲ ਪਹਿਲਾਂ 28 ਜੁਲਾਈ ਨੂੰ ਵਾਪਰੀ ਸੀ।
ਦੱਸ ਦੇਈਏ ਕਿ ਜਦੋਂ ਪੁਲਿਸ ਘਟਨਾ ਵਾਲੀ ਥਾਂ ਤੇ ਪਹੁੰਚੀ ਸੀ ਤਾਂ ਘਰ ਵਿਚ ਦੋ ਬੱਚਿਆਂ ਦੀ ਮਾਂ ਕਮਲਜੀਤ ਕੌਰ ਸੰਧੂ (45) ਤੜਪ ਰਹੀ ਸੀ। ਉਸ ਦੇ ਸਿਰ ਅਤੇ ਗਰਦਨ ’ਤੇ ਕੁਹਾੜੀ ਦੇ ਕਈ ਡੂੰਗੇ ਜ਼ਖ਼ਮ ਸਨ ਅਤੇ ਉਹ ਲਹੂ-ਲੁਹਾਣ ਹੋਈ ਪਈ ਸੀ। ਉਸ ਦੇ ਪਤੀ ਇੰਦਰਜੀਤ ਸਿੰਘ ਸੰਧੂ (50) ਨੂੰ ਕਿਰਾਏਦਾਰਾਂ ਨੇ ਫੜਿਆ ਹੋਇਆ ਸੀ। ਪੁਲਿਸ ਨੇ ਉਸ ਨੂੰ ਹਿਰਾਸਤ ਵਿਚ ਲਿਆ ਤੇ ਹਮਲੇ ਵਿੱਚ ਵਰਤੀ ਗਈ ਕੁਹਾੜੀ ਵੀ ਕਬਜ਼ੇ ਵਿੱਚ ਲੈ ਲਈ ਸੀ।

Leave a Reply

Your email address will not be published. Required fields are marked *