ਫਰੀਦਕੋਟ : ਘਰ ਦੀ ਛੱਤ ਡਿਗਣ ਕਾਰਨ ਉੱਤੇ ਸੌਂ ਰਿਹਾ ਪਰਿਵਾਰ ਵੀ ਹੇਠਾਂ ਡਿੱਗਾ

ਚੰਡੀਗੜ੍ਹ ਪੰਜਾਬ


ਫਰੀਦਕੋਟ, 6 ਜੁਲਾਈ,ਬੋਲੇ ਪੰਜਾਬ ਬਿਊਰੋ :


ਕੋਟਕਪੂਰਾ ਦੀ ਗਾਂਧੀ ਬਸਤੀ ਵਿੱਚ ਮੀਂਹ ਕਾਰਨ ਇੱਕ ਗਰੀਬ ਪਰਿਵਾਰ ਦੇ ਮਕਾਨ ਦੀ ਛੱਤ ਡਿੱਗ ਗਈ। ਛੱਤ ‘ਤੇ ਸੌਂ ਰਿਹਾ ਪੂਰਾ ਪਰਿਵਾਰ ਵੀ ਛੱਤ ਦੇ ਨਾਲ ਹੇਠਾਂ ਡਿੱਗ ਗਿਆ, ਜਿਸ ਕਾਰਨ ਘਰ ਦਾ ਸਾਰਾ ਸਮਾਨ ਨੁਕਸਾਨਿਆ ਗਿਆ।  ਖੁਸ਼ਕਿਸਮਤੀ ਦੀ ਗੱਲ ਇਹ ਹੈ ਕਿ ਇਸ ਹਾਦਸੇ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਗਾਂਧੀ ਬਸਤੀ ਵਾਸੀ ਲਕਸ਼ਮਣ ਨੇ ਦੱਸਿਆ ਕਿ ਸਾਡਾ ਪੂਰਾ ਪਰਿਵਾਰ ਛੱਤ ‘ਤੇ ਸੌਂ ਰਿਹਾ ਸੀ। ਮੀਂਹ ਕਾਰਨ ਛੱਤ ਸਮੇਤ ਪੂਰਾ ਪਰਿਵਾਰ ਡਿੱਗ ਗਿਆ, ਜਿਸ ਕਾਰਨ ਸਾਨੂੰ ਮਾਮੂਲੀ ਸੱਟਾਂ ਲੱਗੀਆਂ, ਪਰ ਕੋਈ ਗੰਭੀਰ ਜ਼ਖਮੀ ਨਹੀਂ ਹੋਇਆ। ਪੀੜਤ ਨੇ ਦੱਸਿਆ ਕਿ ਉਸ ਦਾ ਪਰਿਵਾਰ ਬਹੁਤ ਗਰੀਬ ਹੈ ਅਤੇ ਉਹ ਮਜ਼ਦੂਰੀ ਕਰਕੇ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ ਹੈ। ਪੀੜਤਾਂ ਨੇ ਸਰਕਾਰ ਤੋਂ ਮਦਦ ਦੀ ਅਪੀਲ ਕੀਤੀ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।