ਸ਼੍ਰੀਨਗਰ, 7 ਜੁਲਾਈ, ਬੋਲੇ ਪੰਜਾਬ ਬਿਊਰੋ :
ਜੰਮੂ-ਕਸ਼ਮੀਰ ਦੇ ਕੁਲਗਾਮ ‘ਚ ਐਤਵਾਰ (7 ਜੁਲਾਈ) ਨੂੰ ਲਗਾਤਾਰ ਦੂਜੇ ਦਿਨ ਵੀ ਮੁੱਠਭੇੜ ਜਾਰੀ ਹੈ। ਮੁਦਰਾਗਾਮ ਅਤੇ ਚਿਨੀਗਾਮ ਫਰਿਸਾਲ ਵਿੱਚ ਹੁਣ ਤੱਕ 5 ਅੱਤਵਾਦੀ ਮਾਰੇ ਜਾ ਚੁੱਕੇ ਹਨ। ਦੋ ਜਵਾਨ ਸ਼ਹੀਦ ਹੋ ਗਏ ਹਨ। ਮੁਦਰਾਗਾਮ ‘ਚ ਦੋ-ਤਿੰਨ ਅੱਤਵਾਦੀਆਂ ਅਤੇ ਚਿਨੀਗਾਮ ਫਰਿਸਾਲ ‘ਚ ਇਕ ਹੋਰ ਅੱਤਵਾਦੀ ਦੇ ਲੁਕੇ ਹੋਣ ਦੀ ਸੰਭਾਵਨਾ ਹੈ।
ਦੋਵਾਂ ਥਾਵਾਂ ‘ਤੇ ਆਪਰੇਸ਼ਨ ਚੱਲ ਰਿਹਾ ਹੈ। ਅੱਜ ਸਵੇਰੇ ਮੁਦਰਾਗਾਮ ਵਿੱਚ ਇੱਕ ਅੱਤਵਾਦੀ ਦੀ ਲਾਸ਼ ਮਿਲੀ ਹੈ। ਇੱਥੇ ਸ਼ਨੀਵਾਰ (6 ਜੁਲਾਈ) ਦੁਪਹਿਰ ਨੂੰ ਅੱਤਵਾਦੀਆਂ ਨਾਲ ਲੜਦੇ ਹੋਏ ਇਕ ਜਵਾਨ ਸ਼ਹੀਦ ਹੋ ਗਿਆ। ਕੁਲਗਾਮ ਦੇ ਚਿਨੀਗਾਮ ਫਰੀਸਲ ‘ਚ ਕੱਲ੍ਹ ਚਾਰ ਅੱਤਵਾਦੀ ਮਾਰੇ ਗਏ ਸਨ। ਇੱਕ ਜਵਾਨ ਸ਼ਹੀਦ ਹੋ ਗਿਆ ਹੈ।
ਦੂਜੇ ਪਾਸੇ ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲੇ ਦੇ ਮੰਜਾਕੋਟ ਇਲਾਕੇ ‘ਚ ਐਤਵਾਰ ਸਵੇਰੇ ਅੱਤਵਾਦੀਆਂ ਨੇ ਫੌਜ ਦੇ ਕੈਂਪ ‘ਤੇ ਹਮਲਾ ਕਰ ਦਿੱਤਾ। ਇਸ ‘ਚ ਇਕ ਜਵਾਨ ਜ਼ਖਮੀ ਹੋ ਗਿਆ। ਜਵਾਨਾਂ ਦੀ ਜਵਾਬੀ ਕਾਰਵਾਈ ਤੋਂ ਬਾਅਦ ਅੱਤਵਾਦੀ ਸੰਘਣੇ ਜੰਗਲ ਵਿੱਚ ਭੱਜ ਗਏ। ਫੌਜ ਅਤੇ ਪੁਲਿਸ ਨੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ।












