ਇੰਡੀਅਨ ਆਇਲ ਪੰਜਾਬ ਸਬ ਜੂਨੀਅਰ ਬੈਡਮਿੰਟਨ ਰੈਂਕਿੰਗ ਟੂਰਨਾਮੈਂਟ ਸਮਾਪਤ

ਖੇਡਾਂ ਚੰਡੀਗੜ੍ਹ ਪੰਜਾਬ


ਜਲੰਧਰ 10 ਜੁਲਾਈ ,ਬੋਲੇ ਪੰਜਾਬ ਬਿਊਰੋ :

 ਰਾਏਜ਼ਾਦਾ ਹੰਸਰਾਜ ਬੈਡਮਿੰਟਨ ਸਟੇਡੀਅਮ ਵਿਖੇ 7 ਜੁਲਾਈ ਤੋਂ ਸ਼ੁਰੂ ਹੋਇਆ ਇੰਡੀਅਨ ਆਇਲ ਪੰਜਾਬ ਸਟੇਟ ਸਬ-ਜੂਨੀਅਰ ਬੈਡਮਿੰਟਨ ਰੈਂਕਿੰਗ ਟੂਰਨਾਮੈਂਟ ਬੁੱਧਵਾਰ ਨੂੰ ਸਮਾਪਤ ਹੋ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਬੈਡਮਿੰਟਨ ਐਸੋਸੀਏਸ਼ਨ ਦੇ ਸਕੱਤਰ ਅਤੇ ਸਾਬਕਾ ਕੌਮੀ ਖਿਡਾਰੀ ਰਿਤਿਨ ਖੰਨਾ ਨੇ ਦੱਸਿਆ ਕਿ ਸਮਾਪਤੀ ਸਮਾਰੋਹ ਦੇ ਮੁੱਖ ਮਹਿਮਾਨ ਪੰਜਾਬ ਬੈਡਮਿੰਟਨ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਰਾਕੇਸ਼ ਖੰਨਾ ਅਤੇ ਵਿਸ਼ੇਸ਼ ਮਹਿਮਾਨ ਅਨੁਪਮ ਕੁਮਾਰੀਆ ਸਨ।

ਟੂਰਨਾਮੈਂਟ ਵਿੱਚ 20 ਜ਼ਿਲ੍ਹਿਆਂ ਦੇ 400 ਖਿਡਾਰੀਆਂ ਨੇ ਭਾਗ ਲਿਆ ਅਤੇ ਅੰਡਰ 15 ਅਤੇ ਅੰਡਰ 17 ਉਮਰ ਵਰਗ ਵਿੱਚ 10 ਈਵੈਂਟ ਕਰਵਾਏ ਗਏ। ਚਾਰ ਰੋਜ਼ਾ ਟੂਰਨਾਮੈਂਟ ਦੌਰਾਨ ਕੁੱਲ 471 ਮੈਚ ਖੇਡੇ ਗਏ, ਖਿਡਾਰੀਆਂ ਲਈ ਐਸੋਸੀਏਸ਼ਨ ਵੱਲੋਂ ਖਾਣ-ਪੀਣ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ। ਉਲੰਪੀਅਨ ਦੀਪਾਂਕਰ ਅਕੈਡਮੀ ਵੱਲੋਂ ਜੇਤੂਆਂ ਨੂੰ ਆਕਰਸ਼ਕ ਇਨਾਮ ਵੀ ਵੰਡੇ ਗਏ। ਪੀਬੀਏ ਦੇ ਸਕੱਤਰ ਅਨੁਪਮ ਕੁਮਾਰੀਆ ਨੇ ਟੂਰਨਾਮੈਂਟ ਦੇ ਸਫਲ ਆਯੋਜਨ ਲਈ ਪ੍ਰਬੰਧਕਾਂ ਨੂੰ ਵਧਾਈ ਦਿੱਤੀ। 

ਟੂਰਨਾਮੈਂਟ ਦੇ ਅੰਤਿਮ ਨਤੀਜੇ ਇਸ ਪ੍ਰਕਾਰ ਰਹੇ:-
ਅੰਡਰ-15 ਲੜਕੀਆਂ ਦੇ ਸਿੰਗਲ ਵਰਗ ਵਿੱਚ ਗੁਰਦਾਸਪੁਰ ਦੀ ਮਹਵੇਸ਼ ਕੌਰ ਨੇ ਲੁਧਿਆਣਾ ਦੀ ਅਮੇਲੀਆ ਭਾਖੂ ਨੂੰ 21-10, 21-15 ਨਾਲ ਹਰਾਇਆ। ਅਰਾਧਿਆ ਸਿੰਘ ਅਤੇ ਇਨਾਇਤ ਗੁਲਾਟੀ ਤੀਜੇ ਸਥਾਨ ‘ਤੇ ਰਹੇ। ਅੰਡਰ-17 ਲੜਕਿਆਂ ਦੇ ਸਿੰਗਲ ਵਰਗ ਵਿੱਚ ਨੀਲੇਸ਼ ਸੇਠ (ਅੰਮ੍ਰਿਤਸਰ) ਨੇ ਜਲੰਧਰ ਦੇ ਸਮਰਥ ਭਾਰਦਵਾਜ ਨੂੰ 21-18, 21-12 ਨਾਲ ਹਰਾਇਆ।  ਇਸ਼ਾਨ ਅਤੇ ਗੀਤਾਂਸ਼ ਸ਼ਰਮਾ ਤੀਜੇ ਸਥਾਨ ’ਤੇ ਰਹੇ। ਅੰਡਰ-17 ਲੜਕੀਆਂ ਦੇ ਸਿੰਗਲ ਵਰਗ ਵਿੱਚ ਗੁਰਸਿਮਰਤ ਕੌਰ (ਲੁਧਿਆਣਾ) ਨੇ ਗੁਰਦਾਸਪੁਰ ਦੀ ਮਨਮੀਤ ਕੌਰ ਨੂੰ 21-14 ਅਤੇ 21-12 ਨਾਲ ਹਰਾਇਆ। ਮਹਵਿਸ਼ ਕੌਰ ਅਤੇ ਅਮੀਆ ਸਚਦੇਵਾ ਤੀਜੇ ਸਥਾਨ ‘ਤੇ ਰਹੇ। ਲੜਕਿਆਂ ਦੇ ਅੰਡਰ ੧੫ ਡਬਲਜ਼ ਵਰਗ ਵਿੱਚ ਵੀਰੇਨ ਸੇਠ ਅਤੇ ਜ਼ੋਰਾਵਰ ਸਿੰਘ (ਜਲੰਧਰ) ਦੀ ਜੋੜੀ ਨੇ ਆਰਵ ਪੋਰਵਾਲ ਅਤੇ ਕੈਵਲਿਆ ਸੂਦ ਨੂੰ 21-13, 21-15 ਨਾਲ ਹਰਾਇਆ। 

ਇਸੇ ਤਰ੍ਹਾਂ ਲੜਕਿਆਂ ਦੇ ਸਿੰਗਲ ਵਰਗ-ਅੰਡਰ 15 ਵਿੱਚ ਜਲੰਧਰ ਦੇ ਵਿਰਾਜ ਸ਼ਰਮਾ ਨੇ ਲੁਧਿਆਣਾ ਦੇ ਵਜ਼ੀਰ ਸਿੰਘ ਨੂੰ 21-16, 21-12 ਨਾਲ ਹਰਾਇਆ। ਅੰਡਰ 15 ਮਿਕਸਡ ਡਬਲਜ਼ ਵਿੱਚ ਵਿਰਾਜ ਸ਼ਰਮਾ ਅਤੇ ਦਿਸ਼ਿਕਾ ਦੀ ਜੋੜੀ ਜੇਤੂ ਰਹੀ ਜਦਕਿ ਸ਼ਿਵੇਨ ਢੀਂਗਰਾ ਅਤੇ ਅਨੰਨਿਆ ਨਿਝਾਵਨ ਦੂਜੇ ਸਥਾਨ ‘ਤੇ ਰਹੇ। ਲੜਕੀਆਂ ਦੇ ਅੰਡਰ-15 ਡਬਲਜ਼ ਵਰਗ ਵਿੱਚ ਅਮੀਆ ਸਚਦੇਵ ਅਤੇ ਮਹਵਿਸ਼ ਕੌਰ ਦੀ ਜੋੜੀ ਜੇਤੂ ਰਹੀ ਅਤੇ ਅਨੰਨਿਆ ਨਿਝਾਵਨ ਅਤੇ ਦਿਸ਼ਿਕਾ ਦੀ ਜੋੜੀ ਦੂਜੇ ਸਥਾਨ ’ਤੇ ਰਹੀ। ਲੜਕਿਆਂ ਦੇ ਅੰਡਰ-17 ਡਬਲਜ਼ ਵਰਗ ਵਿੱਚ ਅਖਿਲ ਅਰੋੜਾ ਅਤੇ ਜਗਸ਼ੇਰ ਸਿੰਘ ਖੰਗੂੜਾ ਦੀ ਜੋੜੀ ਪਹਿਲੇ ਜਦਕਿ ਕ੍ਰਿਤਗਿਆ ਅਰੋੜਾ ਅਤੇ ਸਾਹਿਬ ਦੂਜੇ ਸਥਾਨ ’ਤੇ ਰਹੇ। ਕਾਰਤਿਕ ਕਾਲੜਾ ਅਤੇ ਮਾਧਵ, ਕੁਲਪ੍ਰੀਤ ਅਤੇ ਸੁਜਲ ਦੀ ਜੋੜੀ ਤੀਜੇ ਸਥਾਨ ‘ਤੇ ਰਹੀ। ਲੜਕੀਆਂ ਦੇ ਡਬਲਜ਼ ਵਰਗ ‘ਅੰਡਰ 17’ ‘ਚ ਮਨਮੀਤ ਕੌਰ (ਗੁਰਦਾਸਪੁਰ) ਅਤੇ ਸੀਜਾ (ਸੰਗਰੂਰ) ਦੀ ਜੋੜੀ ਜੇਤੂ ਰਹੀ। ਆਰੂਸ਼ੀ ਮਹਿਤਾ ਅਤੇ ਸਮਾਇਰਾ ਅਰੋੜਾ ਦੀ ਜੋੜੀ ਦੂਜੇ ਸਥਾਨ ‘ਤੇ ਰਹੀ। ਅੰਡਰ 17 ਮਿਕਸਡ ਡਬਲਜ਼ ਵਿੱਚ ਸਮਰਥ-ਭਾਰਦਵਾਜ ਅਤੇ ਸੀਜਾ ਦੀ ਜੋੜੀ ਜੇਤੂ ਰਹੀ, ਜਦੋਂ ਕਿ ਵੰਸ਼ ਬੱਤਰਾ ਅਤੇ ਮਨਮੀਤ ਕੌਰ ਦੀ ਜੋੜੀ ਦੂਜੇ, ਕਾਰਤਿਕ ਕਾਲੜਾ ਅਤੇ ਅਨੰਨਿਆ ਨਿਝਾਵਨ ਦੀ ਜੋੜੀ ਅਤੇ ਨੀਲੇਸ਼ ਸੇਠ ਅਤੇ ਅਸੀਸਪ੍ਰੀਤ ਕੌਰ ਦੀ ਜੋੜੀ ਤੀਜੇ ਸਥਾਨ ‘ਤੇ ਰਹੀ।

Leave a Reply

Your email address will not be published. Required fields are marked *