ਵਰਲਡ ਪੰਜਾਬੀ ਕਾਨਫਰੰਸ ਦੇ ਪੰਜੇ ਮਤੇਲਾਗੂ ਕਰਵਾਏ ਜਾਣਗੇ

ਸੰਸਾਰ ਚੰਡੀਗੜ੍ਹ ਪੰਜਾਬ

ਕਾਨਫ਼ਰੰਸ ਦੇ ਨੁਮਾਇੰਦਿਆਂ ਨੇ ਔਟਵਾ ਦੇ ਪਾਰਲੀਮੈਂਟ ਹਾਊਸ ਦਾ ਕੀਤਾ ਦੌਰਾ10ਜੁਲਾਈ ਕੇਨੈਡਾ,ਬੋਲੇ ਪੰਜਾਬ ਬਿਊਰੋ(ਹਰਦੇਵ ਚੌਹਾਨ) :

ਉਨਟਾਰੀਓ ਫਰੈਂਡ ਕਲੱਬ, ਪੰਜਾਬੀ ਬਿਜ਼ਨਸ ਪ੍ਰੋਫੈਸ਼ਨਲ ਅਤੇ ਜਗਤ ਪੰਜਾਬੀ ਸਭਾ ਦੇ ਸਾਂਝੇ ਉੱਦਮ ਸਦਕਾ ਬਰੈਂਮਪਟਨ ‘ਚ

ਅਯੋਜਿਤ ਕਾਨਫਰੰਸ ਦੀ ਸਮਾਪਤੀ ਤੋਂ ਬਾਅਦ ਵੱਖ ਵੱਖ ਦੇਸ਼ਾਂ ਤੋਂ ਪਹੁੰਚੇ ਨੁਮਾਇੰਦਿਆਂ ਨੂੰ ਕਾਨਫ਼ਰੰਸ ਪ੍ਰਬੰਧਕ ਕਮੇਟੀ ਵੱਲੋਂ ਕੈਨੇਡਾ ਦੀ ਰਾਜਧਾਨੀ ਔਟਵਾ ਦਾ ਦੌਰਾ ਕਰਵਾਇਆ ਗਿਆ ਅਤੇ ਗੁਰਦੁਆਰਾ ਸਾਹਿਬ ਦੇ ਦਰਸ਼ਨ, ਦੀਦਾਰ ਕਰਵਾਏ।
ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਦੇ ਨਿੱਜੀ ਸਹਾਇਕ ਅਲੈਕਸ ਵੱਲੋਂ ਪ੍ਰਬੰਧਕਾਂ ਅਤੇ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ ਤੇ ਚਾਹ ਪਾਣੀ ਦਾ ਪ੍ਰਬੰਧ ਕੀਤਾ ਗਿਆ। ਵਾਫਦ ਨੂੰ ਮੀਟਿੰਗ ਹਾਲ ਤੇ ਹਾਊਸ ਦਾ ਯਾਦਗਾਰੀ ਦੌਰਾ ਕਰਵਾਇਆ ਗਿਆ।


ਇਸ ਉਪਰੰਤ ਵਾਫਦ ਨੇ ਗੁਰਦੁਆਰਾ ਔਟਵਾ ਸਾਹਿਬ ਦੇ ਦਰਸ਼ਨ ਦੀਦਾਰੇ ਕੀਤੇ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਫਦ ਕਾਨਫ਼ਰੰਸ ਦੇ ਉਦੇਸ਼ਾਂ ਅਤੇ ਪ੍ਰਾਪਤੀਆਂ ਦੇ ਸੰਦਰਭ ‘ਚ ਵਿਚਾਰਾਂ ਹੋਈਆਂ।

ਕਾਨਫ਼ਰੰਸ ਦੀ ਪ੍ਰਬੰਧਕੀ ਟੀਮ ਦੇ ਨੁਮਾਇੰਦਿਆਂ ਨੂੰ ਸਿਰੋਪਾਓ ਭੇਂਟ ਕੀਤੇ ਗਏ। ਡਾ. ਸਤਨਾਮ ਸਿੰਘ ਜੱਸਲ, ਡਾ. ਆਸਾ ਸਿੰਘ ਘੁੰਮਣ, ਇੰਦਰਵੀਰ ਸਿੰਘ ਚੀਮਾ, ਡਾ. ਸਾਇਮਾ ਇਰਮ, ਡਾ. ਸ਼ਾਹਿਦ ਇਕਬਾਲ, ਡਾ. ਗੁਰਰਾਜ ਸਿੰਘ ਚਹਿਲ, ਗੁਰਿੰਦਰ ਸਿੰਘ ਕਲਸੀ, ਹਰਦੇਵ ਚੌਹਾਨ, ਸੰਤੋਖ ਜੱਸੀ ਤੇ ਗੁਰਵੀਰ ਸਿੰਘ ਸਰੌਦ ਨੇ ਕਾਨਫ਼ਰੰਸ ਦੀ ਮਹੱਤਤਾ ਬਾਰੇ ਵਿਚਾਰ ਪ੍ਰਗਟਾਏ।


ਗੁਰਦੁਆਰਾ ਪ੍ਰਬੰਧਕਾਂ ਨੇ ਮੌਕੇ ਤੇ ਹੀ ਅਗਲੀ ਕਾਨਫਰੰਸ ਕਰਵਾਉਣ ਲਈ ਆਪਣਾ ਤਨੋਂ-ਮਨੋਂ ਯੋਗਦਾਨ ਪਾਉਣ ਦਾ ਐਲਾਨ ਕੀਤਾ। ਉਹਨਾਂ ਨੇ ਚਾਹਿਆ ਕਿ ਕਾਨਫਰੰਸ ਦੌਰਾਨ ਪਾਸ ਹੋਵੇ ਮਤੇ ਸਾਡੇ ਨਾਲ ਵੀ ਵਿਚਾਰੇ ਜਾਣ । ਅਸੀਂ ਵੀ ਚੜਦੇ ਤੇ ਲਹਿੰਦੇ ਪੰਜਾਬ ਵਿੱਚ ਇਹਨਾਂ ਮਤਿਆਂ ਨੂੰ ਇਨ ਬਿਨ ਲਾਗੂ ਕਰਵਾਉਣ ਲਈ ਪੂਰਾ ਸਹਿਯੋਗ ਦਿਆਂਗੇ।
ਕਾਨਫਰੰਸ ਦੇ ਚੇਅਰਮੈਨ ਸਰਦਾਰ ਅਜੈਬ ਸਿੰਘ ਚੱਠਾ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਆਖਿਆ ਕਿ ਅੰਤਰਰਾਸ਼ਟਰੀ ਕਾਨਫ਼ਰੰਸਾਂ ਸਿਰਫ਼ ਸਾਡੇ ਗਿਆਨ ਦੇ ਖੇਤਰ ਨੂੰ ਵਿਸ਼ਾਲਤਾ ਹੀ ਨਹੀਂ ਬਲਕਿ ਚੰਗੇਰੇ ਸਬੰਧ ਸਥਾਪਿਤ ਕਰਨ ਤੇ ਘੁੰਮਣ ਫਿਰ ਕਿ ਇਹ ਗਿਆਨ ਵਿੱਚ ਵਾਧਾ ਕਰਨ ਦਾ ਵਧੀਆ ਮੌਕੇ ਵੀ ਪ੍ਰਦਾਨ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਪਾਰਲੀਮੈਂਟ ਹਾਊਸ ਦਾ ਦੌਰਾ ਸਾਡੇ ਜੀਵਨ ਦੀ ਅਹਿਮ ਯਾਦਗਾਰ ਸਾਬਿਤ ਹੋਏਗਾ।
ਇਸ ਮੌਕੇ ਕਾਨਫ਼ਰੰਸ ਪ੍ਰਧਾਨ ਤਰਲੋਚਨ ਸਿੰਘ ਅਟਵਾਲ, ਸੈਕਟਰੀ ਡਾ. ਸੰਤੋਖ ਸਿੰਘ ਸੰਧੂ, ਜਗਤ ਪੰਜਾਬੀ ਸਭਾ ਦੇ ਪ੍ਰਧਾਨ ਸਰਦੂਲ ਸਿੰਘ ਥਿਆੜਾ, ਪੱਬਪਾ ਦੇ ਪ੍ਰਧਾਨ ਡਾ. ਰਮਨੀ ਬੱਤਰਾ, ਮੀਤ ਪ੍ਰਧਾਨ ਬਲਵਿੰਦਰ ਕੌਰ ਚੱਠਾ, ਜਗਤ ਪੰਜਾਬੀ ਸਭਾ ਪਾਕਿਸਤਾਨ ਦੇ ਪ੍ਰਧਾਨ ਡਾ.ਅਫਜ਼ਲ ਰਾਜ ਤੇ ਬਲਵਿੰਦਰ ਸਿੰਘ ਚੱਠਾ ਆਦਿ ਮੌਜੂਦ ਸਨ।

Leave a Reply

Your email address will not be published. Required fields are marked *