ਆਲਮੀ ਪੰਜਾਬੀ ਸਭਾ, ਅਮਰੀਕਾ ਦਵੇਗੀ ‘ਪੰਜਾਬੀ ਸਕਾਲਰ ਅਵਾਰਡ’

ਸੰਸਾਰ ਚੰਡੀਗੜ੍ਹ ਪੰਜਾਬ

ਧਨ ਰਾਸ਼ੀ ਪੱਖੋਂ ਇਹ ਦੁਨੀਆਂ ਦਾ ਸਭ ਤੋਂ ਵੱਡਾ ਅਵਾਰਡ ਹੋਏਗਾ

ਕੈਨੇਡਾ 11 ਜੁਲਾਈ ,ਬੋਲੇ ਪੰਜਾਬ ਬਿਊਰੋ (ਹਰਦੇਵ ਚੌਹਾਨ) :

ਆਲਮੀ ਪੰਜਾਬੀ ਸਭਾ, ਅਮਰੀਕਾ ਨੇ ‘ਪੰਜਾਬੀ ਸਕਾਲਰ ਅਵਾਰਡ’ ਦੇਣ ਦਾ ਐਲਾਨ ਕੀਤਾ ਹੈ । ਇਸ ਮਾਣਮੱਤੇ ਅਵਾਰਡ ਦੀ ਰਾਸ਼ੀ ਵਿੱਚ ਦੋ ਲੱਖ, ਇਕ ਹਜਾਰ ਰੁਪਏ ਦੀ ਨਗਦ ਰਾਸ਼ੀ ਤੇ ਸਨਮਾਨ ਚਿੰਨ੍ਹ ਦਿੱਤਾ ਜਾਏਗਾ।

ਆਲਮੀ ਪੰਜਾਬੀ ਸਭਾ, ਅਮਰੀਕਾ ਦੇ
ਪ੍ਰਧਾਨ ਸਰਦਾਰ ਬਲਵਿੰਦਰ ਸਿੰਘ ਬਿਲਾ, ਜਨਰਲ ਸਕੱਤਰ ਅਫ਼ਜ਼ਲ ਰਾਜ ਤੇ ਮੀਡੀਆ ਸਕੱਤਰ ਹਰਦੇਵ ਚੌਹਾਨ ਨੇ ਖੁਲਾਸਾ ਕੀਤਾ ਕਿ ਇਸ ਵੱਡੇ ਇਨਾਮ ਲਈ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੇ ਪ੍ਰਸਾਰ-ਪ੍ਰਚਾਰ ਹਿਤ ਅਹਿਮ ਹਿੱਸਾ ਤੇ ਯੋਗਦਾਨ ਪਾਉਣ ਵਾਲੀਆਂ ਅਦਬੀ ਹਸਤੀਆਂ ਕੋਲੋਂ ਉਨ੍ਹਾਂ ਦੀ ਕਾਰਜ ਸੂਚੀ ਅਤੇ ਸਵੈ ਵੇਰਵੇ ਮੰਗੇ ਗਏ ਹਨ।

ਇਸ ਅਵਾਰਡ ਲਈ 28 ਨਵੰਬਰ 2024 ਤੀਕ ਆਪਣਾ ਜਾਂ ਕਿਸੇ ਹੋਰ ਯੋਗ ਸਕਾਲਰ ਦਾ ਨਾਂ ਸਭਾ ਦੀ ਈਮੇਲ apsa722@gmail.com
ਰਾਹੀਂ ਭੇਜਿਆ ਜਾ ਸਕਦਾ ਹੈ ।
ਇਸ ਅਵਾਰਡ ਲਈ ਯੋਗ ਵਿਅਕਤੀ ਦਾ ਫੈਸਲਾ ਆਲਮੀ ਸਭਾ, ਅਮਰੀਕਾ ਦੀ ‘ਐਵਾਰਡ ਕਮੇਟੀ’ ਕਰੇਗੀ ਤੇ ਇਸ ਫੈਸਲੇ ਨੂੰ ਚੁਣੌਤੀ ਨਹੀਂ ਦਿਤੀ ਜਾ ਸਕੇਗੀ। ਹੋਰ ਜਾਣਕਾਰੀ ਲਈ ਮੋਬਾਈਲ ਨੰਬਰ 437 833 5382 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Leave a Reply

Your email address will not be published. Required fields are marked *