ਲੁਧਿਆਣਾ : ਹੋਟਲ ‘ਚ ਅੱਗ ਲੱਗਣ ਕਾਰਨ ਦੋ ਵਿਅਕਤੀਆਂ ਦੀ ਮੌਤ, ਪੰਜ ਜ਼ਖ਼ਮੀ

ਚੰਡੀਗੜ੍ਹ ਪੰਜਾਬ

ਲੁਧਿਆਣਾ : ਹੋਟਲ ‘ਚ ਅੱਗ ਲੱਗਣ ਕਾਰਨ ਦੋ ਵਿਅਕਤੀਆਂ ਦੀ ਮੌਤ, ਪੰਜ ਜ਼ਖ਼ਮੀ

ਲੁਧਿਆਣਾ, 10 ਅਕਤੂਬਰ, ਬੋਲੇ ਪੰਜਾਬ ਬਿਊਰੋ

ਬੱਸ ਸਟੈਂਡ ਜਵਾਹਰ ਨਗਰ ਕੈਂਪ ਨੇੜੇ ਸਥਿਤ ਰਾਇਲ ਬਲੂ ਨਾਮਕ 3 ਮੰਜ਼ਿਲਾ ਹੋਟਲ ਵਿੱਚ ਭਿਆਨਕ ਅੱਗ ਲੱਗਣ ਕਾਰਨ ਜੋੜੇ ਦੀ ਮੌਤ ਹੋ ਗਈ। ਜਦੋਂ ਕਿ ਦਮ ਘੁੱਟਣ ਕਾਰਨ 5 ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ। ਸੂਚਨਾ ਮਿਲਣ ਦੇ ਬਾਅਦ ਏ.ਸੀ.ਪੀ ਸਿਵਲ ਲਾਈਨ ਅਕਰਸ਼ੀ ਜੈਨ, ਥਾਣਾ ਡਵੀਜ਼ਨ ਨੰਬਰ 5 ਦੇ ਇੰਚਾਰਜ ਇੰਸਪੈਕਟਰ ਵਿਜੇ ਕੁਮਾਰ, ਚੌਂਕੀ ਕੌਚਰ ਮਾਰਕੀਟ ਦੇ ਇੰਚਾਰਜ ਧਰਮਪਾਲ ਤੇ ਬੱਸ ਸਟੈਂਡ ਚੌਕੀ ਦੇ ਇੰਚਾਰਜ ਅਮਰਜੀਤ ਸਿੰਘ ਪੁਲੀਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ।ਮ੍ਰਿਤਕ ਜੋੜੇ ਦੀਆਂ ਲਾਸ਼ਾਂ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ ਹੈ। ਜਦੋਂ ਕਿ ਦਮ ਘੁੱਟਣ ਕਾਰਨ ਬੇਹੋਸ਼ ਹੋ ਗਏ 5 ਵਿਅਕਤੀਆਂ ਨੂੰ ਨਿੱਜੀ ਹਸਪਤਾਲ ਲਿਜਾਇਆ ਗਿਆ। ਜਿੱਥੇ 3 ਲੋਕਾਂ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ। ਘਟਨਾ ਅੱਜ ਵੀਰਵਾਰ ਸਵੇਰੇ 5.15 ਵਜੇ ਵਾਪਰੀ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਜੋੜਾ ਹੋਟਲ ਦੀ ਦੂਜੀ ਮੰਜ਼ਿਲ ‘ਤੇ ਇਕ ਕਮਰੇ ਵਿਚ ਸੀ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।