ਜਲੰਧਰ, 4 ਅਪ੍ਰੈਲ,ਬੋਲੇ ਪੰਜਾਬ ਬਿਊਰੋ :
ਇਕ ਪਾਸੇ ਪੰਜਾਬ ‘ਚ ਪੁਲਸ ਨਸ਼ਿਆਂ ਖਿਲਾਫ ਜੰਗੀ ਪੱਧਰ ‘ਤੇ ਕੰਮ ਕਰ ਰਹੀ ਹੈ ਪਰ ਅਸਲੀਅਤ ਕੁਝ ਹੋਰ ਹੀ ਬਿਆਨ ਕਰ ਰਹੀ ਹੈ। ਬੀਤੀ ਦੇਰ ਰਾਤ ਮਕਸੂਦਾਂ ਥਾਣੇ ਦੇ ਬਾਹਰ ਇੱਕ ਮੁਟਿਆਰ ਨਸ਼ੇ ਦੀ ਹਾਲਤ ਵਿੱਚ ਝੂਮਦੀ ਮਿਲੀ। ਦੇਰ ਰਾਤ ਸੜਕ ‘ਤੇ ਨਸ਼ੇ ‘ਚ ਧੁੱਤ ਇਸ ਲੜਕੀ ਦਾ ਵੀਡੀਓ ਕੁਝ ਹੀ ਦੇਰ ‘ਚ ਵਾਇਰਲ ਹੋ ਗਿਆ।
ਫਿਲਹਾਲ ਅਜਿਹਾ ਕੋਈ ਮਾਮਲਾ ਪੁਲਸ ਕੋਲ ਨਹੀਂ ਪਹੁੰਚਿਆ ਹੈ ਪਰ ਵੀਡੀਓ ‘ਚ ਸਾਫ ਦਿਖਾਈ ਦੇ ਰਿਹਾ ਹੈ ਕਿ ਲੜਕੀ ਨਸ਼ੇ ‘ਚ ਟੁੰਨ ਸੀ। ਉਹ ਹੱਥ ਹਿਲਾ ਕੇ ਸੜਕ ‘ਤੇ ਲੰਘ ਰਹੇ ਲੋਕਾਂ ਨੂੰ ਰੋਕਣ ਦੀ ਕੋਸ਼ਿਸ਼ ਵੀ ਕਰ ਰਹੀ ਸੀ ਪਰ ਉਸ ਦੀ ਹਾਲਤ ਦੇਖ ਕੇ ਕਿਸੇ ਨੇ ਗੱਡੀ ਨਹੀਂ ਰੋਕੀ। ਥੋੜਾ ਅੱਗੇ ਜਾ ਕੇ ਕੁੜੀ ਡਿੱਗ ਪਈ ਪਰ ਖੁਦ ਹੀ ਮੁੜ ਖੜੀ ਹੋ ਗਈ ਤੇ ਅੱਗੇ ਚਲੀ ਗਈ।












