ਫਰਿੱਜ ਵਿੱਚੋਂ ਅੱਗ ਲੱਗਣ ਕਾਰਨ ਘਰ ‘ਚ ਰੱਖਿਆ ਧੀਆਂ ਦੇ ਦਹੇਜ਼ ਦਾ ਸਮਾਨ ਸੜਿਆ

ਪੰਜਾਬ

ਸਿੱਧਵਾਂ ਬੇਟ, 4 ਅਪ੍ਰੈਲ,ਬੋਲੇ ਪੰਜਾਬ ਬਿਊਰੋ :
ਪਿੰਡ ਮਲਸੀਹਾਂ ਬਾਜਾਨ ਦੇ ਖੋਲਿਆਂਵਾਲਾ ਪੁਲ ’ਤੇ ਸਥਿਤ ਇੱਕ ਘਰ ਵਿੱਚ ਫਰਿੱਜ ਵਿੱਚੋਂ ਅੱਗ ਲੱਗ ਗਈ, ਜਿਸ ਕਾਰਨ ਘਰ ਵਿੱਚ ਰੱਖਿਆ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਮੌਕੇ ‘ਤੇ ਮੌਜੂਦ ਮਕਾਨ ਮਾਲਕ ਜਗਜੀਤ ਸਿੰਘ ਪੁੱਤਰ ਚੂਹੜ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦੇ ਘਰ ਨੂੰ ਅੱਗ ਲੱਗ ਗਈ ਹੈ। ਧੂੰਆਂ ਨਿਕਲਦਾ ਦੇਖ ਆਸ-ਪਾਸ ਦੇ ਲੋਕ ਇਕੱਠੇ ਹੋ ਗਏ ਅਤੇ ਅੱਗ ‘ਤੇ ਕਾਬੂ ਪਾਇਆ ਪਰ ਉਦੋਂ ਤੱਕ ਘਰ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਚੁੱਕਾ ਸੀ।
ਪਿੰਡ ਦੀ ਸਰਪੰਚ ਦੇ ਪਤੀ ਸ਼ਰਨਦੀਪ ਸਿੰਘ ਸੋਨੀ ਨੇ ਦੱਸਿਆ ਕਿ ਇਹ ਗਰੀਬ ਪਰਿਵਾਰ ਹੈ ਅਤੇ ਮਿਹਨਤ ਮਜ਼ਦੂਰੀ ਕਰਕੇ ਆਪਣਾ ਗੁਜ਼ਾਰਾ ਚਲਾਉਂਦਾ ਹੈ। ਉਸ ਦੀਆਂ ਤਿੰਨ ਲੜਕੀਆਂ ਹਨ, ਉਨ੍ਹਾਂ ਦਾ ਦਾਜ ਦਾ ਸਮਾਨ ਵੀ ਉਸੇ ਕਮਰੇ ਵਿੱਚ ਪਿਆ ਸੀ, ਜੋ ਸੜ ਕੇ ਸੁਆਹ ਹੋ ਗਿਆ। ਉਨ੍ਹਾਂ ਅਪੀਲ ਕੀਤੀ ਹੈ ਕਿ ਇਸ ਗਰੀਬ ਪਰਿਵਾਰ ਦੀ ਮਦਦ ਕੀਤੀ ਜਾਵੇ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।